ਨਾਜਾਇਜ਼ ਸ਼ਰਾਬ ਦੀਆਂ 35 ਪੇਟੀਆਂ ਸਮੇਤ 1 ਕਾਬੂ

Thursday, Feb 13, 2020 - 11:09 PM (IST)

ਨਾਜਾਇਜ਼ ਸ਼ਰਾਬ ਦੀਆਂ 35 ਪੇਟੀਆਂ ਸਮੇਤ 1 ਕਾਬੂ

ਕਾਠਗਡ਼੍ਹ, (ਰਾਜੇਸ਼)- ਥਾਣਾ ਕਾਠਗਡ਼੍ਹ ਪੁਲਸ ਨੇ ਖਾਸ ਮੁਖਬਰ ਦੀ ਇਤਲਾਹ ’ਤੇ ਗੈਰ ਕਾਨੂੰਨੀ ਸ਼ਰਾਬ ਦੀਆਂ 35 ਪੇਟੀਆਂ ਸਮੇਤ ਇਕ ਨੌਜਵਾਨ ਨੂੰ ਕਾਬੂ ਕਰ ਕੇ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੁਭਾਸ਼ ਚੰਦ ਤੇ ਸਾਥੀ ਮੁਲਾਜ਼ਮਾਂ ਨਾਲ ਕਾਠਗਡ਼੍ਹ ਮੋਡ਼ ਸਾਈਡ ਵੱਲ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਲਈ ਗਸ਼ਤ ’ਤੇ ਸਨ ਕਿ ਉਨ੍ਹਾਂ ਨੂੰ ਖਾਸ ਮੁਖਬਰ ਨੇ ਇਤਲਾਹ ਦਿੱਤੀ ਕਿ ਪਿੰਡ ਜੱਟ ਮਾਜਰੀ (ਰੱਤੇਵਾਲ) ਥਾਣਾ ਕਾਠਗਡ਼੍ਹ ਦਾ ਵਸਨੀਕ ਸੰਦੀਪ ਕੁਮਾਰ ਸੋਨੂ ਪੁੱਤਰ ਰਾਮਪਾਲ ਆਈ ਟਵੰਟੀ ਕਾਰ ਵਿਚ ਚੰਡੀਗਡ਼੍ਹ ਤੋਂ ਭਾਰੀ ਮਾਤਰਾ ਵਿਚ ਸ਼ਰਾਬ ਲੱਦ ਕੇ ਵੱਖ-ਵੱਖ ਪਿੰਡਾਂ ਵਿਚ ਸ਼ਰਾਬ ਸਪਲਾਈ ਕਰ ਰਿਹਾ ਹੈ ਜਿਸ ਨੂੰ ਕਾਬੂ ਕੀਤਾ ਜਾ ਸਕਦਾ ਹੈ। ਸੂਚਨਾ ਦੇ ਆਧਾਰ ਤੇ ਪੁਲਸ ਪਾਰਟੀ ਨੇ ਹਰਕਤ ’ਚ ਆ ਕੇ ਉਕਤ ਮੁਲਜ਼ਮ ਨੂੰ ਰੋਕ ਕੇ ਜਦੋਂ ਉਸਦੀ ਕਾਰ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ 35 ਪੇਟੀਆਂ ਨਾਜਾਇਜ਼ ਸ਼ਰਾਬ ਸੇਲ ਇਨ ਚੰਡੀਗਡ਼੍ਹ ਬਰਾਮਦ ਹੋਈ। ਮੁਲਜ਼ਮ ਸ਼ਰਾਬ ਰੱਖਣ ਸਬੰਧੀ ਕੋਈ ਵੀ ਪਰਮਿਟ ਆਦਿ ਪੇਸ਼ ਨਹੀਂ ਕਰ ਸਕਿਆ, ਜਿਸ ਤੋਂ ਬਾਅਦ ਪੁਲਸ ਵਲੋਂ ਐਕਸਾਈਜ਼ ਐਕਟ ਅਧੀਨ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News