6 ਘੰਟੇ ਬੰਦ ਰਹਿਣ ਮਗਰੋਂ ਬਹਾਲ ਹੋਈਆਂ ਵਟਸਐਪ, ਇੰਸਟਾਗ੍ਰਾਮ ਤੇ ਫੇਸਬੁੱਕ ਦੀਆਂ ਸੇਵਾਵਾਂ, CEO ਨੇ ਮੰਗੀ ਮੁਆਫ਼ੀ
Tuesday, Oct 05, 2021 - 09:08 AM (IST)
ਨਵੀਂ ਦਿੱਲੀ : ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ, ਵਟਸਐਪ ਅਤੇ ਇੰਸਟਾਗ੍ਰਾਮ ਦੀਆਂ ਸੇਵਾਵਾਂ ਕਰੀਬ 6 ਘੰਟੇ ਬੰਦ ਰਹੀਆਂ, ਜਿਸ ਕਾਰਨ ਯੂਜ਼ਰਸ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਕਈ ਘੰਟੇ ਇਹ ਸੇਵਾਵਾਂ ਬੰਦ ਰਹਿਣ ਮਗਰੋਂ ਮੁੜ ਬਹਾਲ ਹੋ ਗਈਆਂ। ਮੰਗਲਵਾਰ ਸਵੇਰੇ 4 ਦੇ ਕਰੀਬ ਇਨ੍ਹਾਂ ਤਿੰਨ ਮੁੱਖ ਐਪਸ ਨੇ ਕੰਮ ਕਰਨਾ ਸ਼ੁਰੂ ਕੀਤਾ। ਤਿੰਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਦੁਬਾਰਾ ਚਾਲੂ ਹੋਣ ਦੀ ਜਾਣਕਾਰੀ ਫੇਸਬੁੱਕ ਅਤੇ ਇਸ ਦੇ ਸੀ. ਈ. ਓ. ਮਾਰਕ ਜੁਕਰਬਰਗ ਨੇ ਵੀ ਦਿੱਤੀ, ਹਾਲਾਂਕਿ ਉਨ੍ਹਾਂ ਨੇ ਲੋਕਾਂ ਨੂੰ ਇਸ ਦੌਰਾਨ ਹੋਈ ਪਰੇਸ਼ਾਨੀ ਲਈ ਮੁਆਫ਼ੀ ਵੀ ਮੰਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ ਉਪ ਮੁੱਖ ਮੰਤਰੀ ਰੰਧਾਵਾ ਦਾ ਕਾਫ਼ਲਾ ਯੂ. ਪੀ. ਬਾਰਡਰ 'ਤੇ ਰੋਕਿਆ ਗਿਆ
ਜੁਕਰਬਰਗ ਨੇ ਕਿਹਾ ਕਿ ਫੇਸਬੁੱਕ, ਇੰਸਟਾਗ੍ਰਾਮ, ਵਟਸਐਪ ਤੇ ਮੈਸੇਂਜਰ ਫਿਰ ਤੋਂ ਆਨਲਾਈਨ ਹੋ ਗਏ ਹਨ। ਜਾਣਕਾਰੀ ਮੁਤਾਬਕ ਭਾਰਤ 'ਚ ਬੀਤੀ ਰਾਤ ਕਰੀਬ 9 ਵਜੇ ਇਨ੍ਹਾਂ ਐਪਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਵਟਸਐਪ 'ਤੇ ਜਿੱਥੇ ਲੋਕ ਮੈਸਜ ਨਹੀਂ ਭੇਜ ਪਾ ਰਹੇ ਸਨ ਤਾਂ ਇੰਸਟਾਗ੍ਰਾਮ 'ਤੇ ਕੋਈ ਪੋਸਟ ਦਿਖਾਈ ਨਹੀਂ ਦੇ ਰਹੀ ਸੀ। ਇਸ ਤੋਂ ਇਲਾਵਾ ਫੇਸਬੁੱਕ 'ਤੇ ਵੀ ਯੂਜ਼ਰਸ ਪੋਸਟ ਕਰਨ 'ਚ ਅਸਮਰੱਥ ਸਨ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਤਬਾਦਲਾ, ਹੁਣ ਅਜੋਏ ਸ਼ਰਮਾ ਸੰਭਾਲਣਗੇ ਜ਼ਿੰਮੇਵਾਰੀ
ਇਨ੍ਹਾਂ ਸੋਸ਼ਲ ਮੀਡੀਆ ਐਪਸ ਦਾ ਇਸਤੇਮਾਲ ਨਾ ਕਰ ਪਾਉਣ 'ਤੇ ਯੂਜ਼ਰਸ ਨੇ ਹੋਰ ਸਾਈਟਾਂ ਦਾ ਸਹਾਰਾ ਲਿਆ। ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ 'ਤੇ ਯੂਜ਼ਰਸ ਤਿੰਨਾਂ ਐਪਸ ਦੇ ਡਾਊਨ ਹੋਣ ਦੀ ਗੱਲ ਕਰਦੇ ਦਿਖੇ। ਕੁੱਝ ਹੀ ਦੇਰ 'ਚ ਟਵਿੱਟਰ 'ਤੇ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ ਦੇ ਡਾਊਨ ਹੋਣ ਨਾਲ ਸਬੰਧਿਤ ਹੈਸ਼ਟੈਗ ਟਰੈਂਡ ਕਰਨ ਲੱਗਾ ਅਤੇ ਉਸ 'ਤੇ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀ ਪ੍ਰਤੀਕਿਰਿਆ ਦਿੰਦੇ ਹੋਏ ਦਿਖਾਈ ਦਿੱਤੇ। ਹਾਲਾਂਕਿ ਇਸ ਦੌਰਾਨ ਕੁੱਝ ਯੂਜ਼ਰਸ ਮਜ਼ੇ ਲੈਣਾ ਵੀ ਨਹੀਂ ਭੁੱਲੇ ਅਤੇ ਉਨ੍ਹਾਂ ਨੇ ਜੰਮ ਕੇ ਮੀਮਜ਼ ਸ਼ੇਅਰ ਕੀਤੇ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਫੇਰਬਦਲ, 24 ਆਈ. ਏ. ਐੱਸ ਤੇ 12 ਪੀ. ਸੀ. ਐੱਸ ਅਧਿਕਾਰੀਆਂ ਦੇ ਤਬਾਦਲੇ
6 ਮਹੀਨੇ ਪਹਿਲਾਂ 42 ਮਿੰਟ ਤੱਕ ਠੱਪ ਰਹੇ ਸੀ ਪਲੇਟਫਾਰਮ
ਕਰੀਬ 6 ਮਹੀਨੇ ਪਹਿਲਾਂ ਵੀ ਵਟਸਐਪ, ਇੰਸਟਾਗ੍ਰਾਮ ਅਤੇ ਫੇਸਬੁੱਕ ਪੂਰੀ ਦੁਨੀਆ 'ਚ 42 ਮਿੰਟ ਤੱਕ ਠੱਪ ਰਹੇ ਸਨ। ਉਸ ਸਮੇਂ ਰਾਤ ਦੇ 11.05 ਮਿੰਟ 'ਤੇ ਸ਼ੁਰੂ ਹੋਈ ਇਹ ਸਮੱਸਿਆ 11.47 ਵਜੇ ਤੱਕ ਰਹੀ ਸੀ। ਦੁਨੀਆ 'ਚ ਵਟਸਐਪ 5 ਅਰਬ ਤੋਂ ਜ਼ਿਆਦਾ ਵਾਰ ਡਾਊਨਲੋਡ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ