ਭਾਰਤ ''ਚ US ਨੇ 10 ਲੱਖ ਵੀਜ਼ਾ ਅਰਜ਼ੀਆਂ ਦਾ ਟੀਚਾ ਕੀਤਾ ਪਾਰ, ਇਸ ਜੋੜੇ ਨੂੰ ਖ਼ੁਦ ਮਿਲੇ ਅਮਰੀਕੀ ਰਾਜਦੂਤ

09/28/2023 5:15:52 PM

ਨਵੀਂ ਦਿੱਲੀ (ਭਾਸ਼ਾ) ਭਾਰਤ ਵਿਚ ਅਮਰੀਕਾ ਦੇ ਮਿਸ਼ਨ ਨੇ ਵੀਰਵਾਰ ਨੂੰ ਇਸ ਸਾਲ 2023 ਵਿਚ 10 ਲੱਖ ਇਮੀਗ੍ਰੇਸ਼ਨ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਦੇ ਟੀਚੇ ਨੂੰ ਪਾਰ ਕਰ ਲਿਆ। ਅਮਰੀਕਾ ਦੇ ਰਾਜਦੂਤ ਐਰਿਕ ਗਾਰਸੇਟੀ ਨੇ ਖੁਦ ਇਕ ਜੋੜੇ ਨੂੰ ਮਿਲੀਅਨ ਵੀਜ਼ਾ (10 ਲੱਖਵਾਂ ਵੀਜ਼ਾ) ਸੌਂਪਿਆ। ਇਹ ਜੋੜਾ ਐਮ.ਆਈ.ਟੀ ਵਿੱਚ ਆਪਣੇ ਬੇਟੇ ਦੇ ਗ੍ਰੈਜੂਏਟ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਅਮਰੀਕਾ ਜਾ ਰਿਹਾ ਹੈ। 

PunjabKesari

ਲੇਡੀ ਹਾਰਡਿੰਗ ਕਾਲਜ ਦੀ ਸੀਨੀਅਰ ਸਲਾਹਕਾਰ ਡਾਕਟਰ ਰੰਜੂ ਸਿੰਘ ਨੂੰ ਅਮਰੀਕੀ ਦੂਤਘਰ ਤੋਂ ਇੱਕ ਈਮੇਲ ਮਿਲੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਉਸ ਨੂੰ ਇਸ ਸਾਲ ਆਪਣਾ 10 ਲੱਖਵਾਂ ਵੀਜ਼ਾ ਮਿਲਿਆ ਹੈ। ਉਸ ਦੇ ਪਤੀ ਪੁਨੀਤ ਦਰਗਨ ਨੂੰ ਅਗਲਾ ਵੀਜ਼ਾ ਦਿੱਤਾ ਗਿਆ ਹੈ। ਇਹ ਜੋੜਾ ਮਈ 2024 ਵਿੱਚ ਅਮਰੀਕਾ ਦਾ ਦੌਰਾ ਕਰਨ ਵਾਲਾ ਹੈ। ਰਾਜਦੂਤ ਗਾਰਸੇਟੀ ਨੇ ਜੋੜੇ ਨੂੰ "ਮਿਸਟਰ ਐਂਡ ਮਿਸਿਜ਼ ਵਨ ਮਿਲੀਅਨ" ਕਹਿ ਕੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਜੋੜੇ ਦੀ ਅਮਰੀਕਾ ਯਾਤਰਾ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਸੈਲਾਨੀਆਂ ਵਜੋਂ ਉਨ੍ਹਾਂ ਨੂੰ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੀਦੀਆਂ ਹਨ, ਬਾਰੇ ਸਲਾਹ ਦਿੱਤੀ। 

PunjabKesari

ਰਾਜਦੂਤ ਨੇ ਕਿਹਾ ਕਿ “ਮੈਂ ਅੱਜ ਭਾਰਤ, ਭਾਰਤੀਆਂ ਅਤੇ ਅਮਰੀਕਾ ਲਈ ਇਸ ਤੋਂ ਜ਼ਿਆਦਾ ਖੁਸ਼ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਸੀ ਕਿ ਆਓ ਵੀਜ਼ਾ ਪ੍ਰਕਿਰਿਆਵਾਂ ਨੂੰ ਤੇਜ਼ ਕਰਕੇ ਬਿਹਤਰ ਕੰਮ ਕਰੀਏ। ਇਸ ਲਈ ਵਿਦੇਸ਼ ਮੰਤਰਾਲੇ ਨੇ ਹੈਦਰਾਬਾਦ ਆਦਿ ਥਾਵਾਂ 'ਤੇ ਹੋਰ ਯੂਨਿਟਾਂ ਨੂੰ ਮਨਜ਼ੂਰੀ ਦਿੱਤੀ ਅਤੇ ਲੋਕ ਇਨ੍ਹਾਂ ਵੀਜ਼ਿਆਂ 'ਤੇ ਕੰਮ ਕਰ ਸਕਦੇ ਹਨ। ਅਸੀਂ ਆਪਣੀ ਪ੍ਰਣਾਲੀ ਨੂੰ ਬਦਲਿਆ, ਅਸੀਂ ਸਖ਼ਤ ਮਿਹਨਤ ਕੀਤੀ ਅਤੇ ਇਸ ਸਾਲ 10 ਲੱਖ ਇਮੀਗ੍ਰੇਸ਼ਨ ਵੀਜ਼ਾ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਦੇ ਆਪਣੇ ਟੀਚੇ ਨੂੰ ਪ੍ਰਾਪਤ ਕੀਤਾ।'' ਉਨ੍ਹਾਂ ਕਿਹਾ ਕਿ ''ਭਾਰਤ ਨਾਲ ਸਾਡੀ ਭਾਈਵਾਲੀ ਅਮਰੀਕਾ ਦੇ ਮਹੱਤਵਪੂਰਨ ਦੁਵੱਲੇ ਸਬੰਧਾਂ ਵਿੱਚੋਂ ਇੱਕ ਹੈ ਸਗੋਂ ਇਹ ਤਾਂ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਬੰਧਾਂ ਵਿਚੋਂ ਇਕ ਹੈ। ਸਾਡੇ ਲੋਕਾਂ ਵਿਚਕਾਰ ਸਬੰਧ ਪਹਿਲਾਂ ਨਾਲੋਂ ਵੀ ਮਜ਼ਬੂਤ ​​ਹਨ ਅਤੇ ਅਸੀਂ ਆਉਣ ਵਾਲੇ ਮਹੀਨਿਆਂ ਵਿੱਚ ਵੀਜ਼ਾ ਦਾ ਕੰਮ ਜਾਰੀ ਰੱਖਾਂਗੇ ਤਾਂ ਜੋ ਹੋਰ ਭਾਰਤੀ ਬਿਨੈਕਾਰਾਂ ਨੂੰ ਸੰਯੁਕਤ ਰਾਜ ਦੀ ਯਾਤਰਾ ਕਰਨ ਅਤੇ ਅਮਰੀਕਾ-ਭਾਰਤ ਦੋਸਤੀ ਦਾ ਅਨੁਭਵ ਕਰਨ ਦਾ ਮੌਕਾ ਦਿੱਤਾ ਜਾ ਸਕੇ।'' 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਅਹਿਮ ਖ਼ਬਰ, ਸਰਕਾਰ ਨੇ ਕੀਤਾ ਖ਼ਾਸ ਐਲਾਨ

ਡਾ ਰੰਜੂ ਸਿੰਘ ਨੇ ਪੀਟੀਆਈ ਨੂੰ ਦੱਸਿਆ ਕਿ “ਸਾਡਾ ਵੀਜ਼ਾ ਇੰਟਰਵਿਊ ਖ਼ਤਮ ਹੋਣ ਤੋਂ ਬਾਅਦ, ਸਾਨੂੰ ਇੱਕ ਈਮੇਲ ਮਿਲੀ ਕਿ ਸਾਨੂੰ ਵੀਜ਼ਾ ਲੈਣ ਲਈ ਆਉਣਾ ਪਵੇਗਾ। ਸਾਨੂੰ ਦੱਸਿਆ ਗਿਆ ਕਿ ਸਾਨੂੰ 10 ਲੱਖਵਾਂ ਵੀਜ਼ਾ ਮਿਲਿਆ ਹੈ। ਰਾਜਦੂਤ ਸਾਨੂੰ ਵਿਅਕਤੀਗਤ ਤੌਰ 'ਤੇ ਮਿਲੇ, ਇਹ ਬਹੁਤ ਖਾਸ ਪਲ ਸੀ। ਅਸੀਂ ਅਮਰੀਕਾ ਜਾਣ ਲਈ ਉਤਸੁਕ ਹਾਂ, ਜਿੱਥੇ ਅਸੀਂ ਐਮ.ਆਈ.ਟੀ ਵਿੱਚ ਆਪਣੇ ਬੇਟੇ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਵਾਂਗੇ ਅਤੇ ਫਿਰ ਸੈਲਾਨੀਆਂ ਦੇ ਰੂਪ ਵਿੱਚ ਜਾਵਾਂਗੇ।'' ਇੱਥੇ ਅਮਰੀਕੀ ਦੂਤਘਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਕਿ ਅਮਰੀਕੀ ਵੀਜ਼ਿਆਂ ਦੀ ਲਗਾਤਾਰ ਵੱਧ ਰਹੀ ਮੰਗ ਨੂੰ ਦੇਖਦੇ ਹੋਏ ਅਮਰੀਕਾ ਭਾਰਤ ਵਿੱਚ ਸਾਡੇ ਕਾਰਜਾਂ ਵਿੱਚ ਭਾਰੀ ਨਿਵੇਸ਼ ਕਰਨਾ ਜਾਰੀ ਰੱਖ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News