ਤਾਲਿਬਾਨ ਨੇ ਪੰਜਸ਼ੀਰ ’ਚ 20 ਨਾਗਰਿਕਾਂ ਦੀ ਕੀਤੀ ਹੱਤਿਆ : ਰਿਪੋਰਟ

Wednesday, Sep 15, 2021 - 12:31 PM (IST)

ਤਾਲਿਬਾਨ ਨੇ ਪੰਜਸ਼ੀਰ ’ਚ 20 ਨਾਗਰਿਕਾਂ ਦੀ ਕੀਤੀ ਹੱਤਿਆ : ਰਿਪੋਰਟ

ਨਵੀਂ ਦਿੱਲੀ (ਅਨਸ): ਤਾਲਿਬਾਨ ਨੇ ਪੰਜਸ਼ੀਰ ਘਾਟੀ, ਜਿਥੇ ਫੋਰਸਾਂ ਨਾਲ ਉਸਦੀ ਲੜਾਈ ਜਾਰੀ ਹੈ, ਵਿਚ ਘੱਟ ਤੋਂ ਘੱਟ 20 ਨਾਗਰਿਕਾਂ ਦੀ ਹੱਤਿਆ ਕਰ ਦਿੱਤੀ ਹੈ। ਘਾਟੀ ਵਿਚ ਸੰਚਾਰ ਬੰਦ ਕਰ ਦਿੱਤਾ ਗਿਆ ਹੈ, ਜਿਸ ਨਾਲ ਰਿਪੋਰਟਿੰਗ ਮੁਸ਼ਕਲ ਹੋ ਗਈ ਹੈ ਪਰ ਇਸਦੇ ਬਾਵਜੂਦ ਤਾਲਿਬਾਨ ਦੀ ਹੱਤਿਆਵਾਂ ਦੇ ਸਬੂਤ ਸਾਹਮਣੇ ਆਏ ਹਨ।

ਪੰਜਸ਼ੀਰ ਵਿਚ ਧੂੜ ਭਰੀ ਸੜਕ ਦੇ ਕੰਢੇ ਦੇ ਫੁਟੇਜ ’ਚ ਤਾਲਿਬਾਨੀ ਲੜਾਕਿਆਂ ਨਾਲ ਘਿਰੇ ਫੌਜੀ ਵਰਦੀ ਪਾਈ ਇਕ ਵਿਅਕਤੀ ਨੂੰ ਦਿਖਾਇਆ ਗਿਆ ਹੈ, ਜੋ ਗੋਲੀਆਂ ਦੀ ਆਵਾਜ਼ ਤੋਂ ਬਾਅਦ ਜ਼ਮੀਨ ’ਤੇ ਡਿੱਗ ਪੈਂਦਾ ਹੈ। ਇਹ ਸਪਸ਼ਟ ਨਹੀਂ ਹੈ ਕਿ ਮਾਰਿਆ ਗਿਆ ਵਿਅਕਤੀ ਫੌਜੀ ਸੀ ਜਾਂ ਨਹੀਂ। ਇਸ ਖੇਤਰ ਵਿਚ ਲੜਾਕੂ ਇਹੋ ਵਰਦੀ ਪਹਿਣਦੇ ਹਨ। ਵੀਡੀਓ ਫੁਟੇਜ ਵਿਚ ਇਕ ਵਿਅਕਤੀ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਇਕ ਨਾਗਰਿਕ ਹੈ। ਇਸੇ ਤਰ੍ਹਾਂ ਪੰਜਸ਼ੀਰ ਵਿਚ ਘੱਟ ਤੋਂ ਘੱਟ 20 ਮੌਤਾਂ ਹੋਈਆਂ ਹਨ। ਮਾਰੇ ਗਏ ਲੋਕਾਂ ਵਿਚੋਂ ਇਕ ਦੁਕਾਨਦਾਰ ਅਬਦੁਲ ਸਾਮੀ 2 ਬੱਚਿਆਂ ਦਾ ਪਿਤਾ ਸੀ।

ਸਥਾਨਕ ਸੂਤਰਾਂ ਨੇ ਕਿਹਾ ਕਿ ਤਾਲਿਬਾਨ ਵਲੋਂ ਉਸਨੂੰ ਫੜੇ ਜਾਣ ’ਤੇ ਉਸਨੇ ਕਿਹਾ ਸੀ ਕਿ ਮੈਂ ਸਿਰਫ ਇਕ ਗਰੀਬ ਦੁਕਾਨ ਦਾ ਮਾਲਕ ਹਾਂ ਅਤੇ ਜੰਗ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ ਪਰ ਪੰਜਸ਼ੀਰ ਦੇ ਲੜਾਕਿਆਂ ਨੂੰ ਸਿਮ ਕਾਰਡ ਵੇਚਣ ਦੇ ਦੋਸ਼ ਵਿਚ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੁਝ ਦਿਨਾਂ ਬਾਅਦ ਉਸਦੀ ਲਾਸ਼ ਉਸਦੇ ਘਰ ਕੋਲ ਸੁੱਟ ਦਿੱਤੀ।


author

Shyna

Content Editor

Related News