ਪਹਿਲਵਾਨਾਂ ਦਾ ਨਵਾਂ ਟਵੀਟ- ''ਸਾਡੇ ਮੈਡਲਾਂ ਨੂੰ 15-15 ਰੁਪਏ ਦੇ ਦੱਸਣ ਵਾਲੇ ਹੁਣ ਸਾਡੀ ਨੌਕਰੀ ਪਿੱਛੇ ਪਏ''

Tuesday, Jun 06, 2023 - 02:58 PM (IST)

ਨਵੀਂ ਦਿੱਲੀ : ਬ੍ਰਿਜਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਅੰਦੋਲਨ ਵਾਪਸ ਲੈਣ ਦੀਆਂ ਖ਼ਬਰਾਂ ਦਾ ਖ਼ੰਡਨ ਕਰਨ ਦੇ ਬਾਅਦ ਪਹਿਲਵਾਨਾਂ ਨੇ ਨਵਾਂ ਹਮਲਾ ਬੋਲਿਆ ਹੈ। ਇਕ ਨਵੇਂ ਟਵੀਟ ਵਿਚ ਪਹਿਲਵਾਨਾਂ ਨੇ ਆਪਣੀ ਨੌਕਰੀ ਦੇ ਪਿੱਛੇ ਪੈਣ ਦਾ ਦੋਸ਼ ਲਗਾਇਆ ਹੈ। ਨਾਲ ਹੀ ਲਿਖਿਆ ਹੈ ਕਿ ਜ਼ਿੰਦਗੀ ਦਾਅ 'ਤੇ ਲੱਗੀ ਹੋਈ ਹੈ, ਨੌਕਰੀ ਕੀ ਚੀਜ਼ ਹੈ। 

PunjabKesari

ਇਹ ਵੀ ਪੜ੍ਹੋ- ਪ੍ਰੇਮੀ ਨਾਲ ਫ਼ਰਾਰ ਹੋਈ ਧੀ ਨੂੰ ਪਿਓ ਨੇ ਐਲਾਨਿਆ ਮ੍ਰਿਤਕ, ਵੰਡੇ 'ਮ੍ਰਿਤ ਭੋਜ' ਦੇ ਕਾਰਡ

ਨਵੇਂ ਟਵੀਟ ਵਿਚ ਬਜਰੰਗ ਪੂਨੀਆ, ਸਾਕਸ਼ੀ ਮਲਿਕ, ਵਿਨੇਸ਼ ਫੋਗਾਟ ਨੇ ਲਿਖਿਆ ਸਾਡੇ ਮੈਡਲਾਂ ਨੂੰ 15-15 ਰੁਪਏ ਦੇ ਦੱਸਣ ਵਾਲੇ ਹੁਣ ਸਾਡੀ ਨੌਕਰੀ ਪਿੱਛੇ ਪੈ ਗਏ ਹਨ। ਇਸ ਵਿਚ ਅੱਗੇ ਲਿਖਿਆ ਹੈ ਕਿ ਸਾਡੀ ਜ਼ਿੰਦਗੀ ਦਾਅ 'ਤੇ ਲੱਗੀ ਹੈ, ਉਸ ਦੇ ਅੱਗੇ ਨੌਕਰੀ ਤਾਂ ਬਹੁਤ ਛੋਟੀ ਚੀਜ਼ ਹੈ। ਜੇਕਰ ਨੌਕਰੀ ਇਨਸਾਫ਼ ਦੇ ਰਸਤੇ ਵਿਚ ਰੁਕਾਵਟ ਬਣਦੀ ਦਿਖੀ ਤਾਂ ਉਸ ਨੂੰ ਤਿਆਗਣ ਵਿਚ ਅਸੀਂ 10 ਸਕਿੰਟ ਦਾ ਸਮਾਂ ਵੀ ਨਹੀਂ ਲਗਾਵਾਂਗੇ। ਨੌਕਰੀ ਦਾ ਡਰ ਨਾ ਦਿਖਾਓ। ਉਨ੍ਹਾਂ ਅੱਗੇ ਲਿਖਿਆ ਅੰਦੋਲਨ ਵਾਪਸ ਲੈਣ ਦੀਆਂ ਖ਼ਬਰਾਂ ਅਫ਼ਵਾਹ ਹਨ।

PunjabKesari

ਇਹ ਵੀ ਪੜ੍ਹੋ- 'ਬ੍ਰਿਜਭੂਸ਼ਣ ਦੇ ਖਿਲਾਫ ਅੰਦੋਲਨ ਖ਼ਤਮ' 'ਤੇ ਸਾਕਸ਼ੀ ਦਾ ਟਵੀਟ, ਕੰਮ 'ਤੇ ਪਰਤੇ ਹਾਂ ...ਪਰ ਲੜਾਈ ਜਾਰੀ

ਜ਼ਿਕਰਯੋਗ ਹੈ ਕਿ ਸੋਮਵਾਰ ਸ਼ਾਮ ਨੂੰ ਪਹਿਲਵਾਨਾਂ ਦੇ ਨੌਕਰੀ 'ਤੇ ਪਰਤਣ ਦੀਆਂ ਖ਼ਬਰਾਂ ਆਈਆਂ ਸਨ। ਇਸ ਦੇ ਨਾਲ ਹੀ ਪਹਿਲਵਾਨਾਂ ਦੇ ਅੰਦੋਲਨ ਤੋਂ ਪਿੱਛੇ ਹਟਣ ਦੀ ਗੱਲ ਵੀ ਕਹੀ ਗਈ ਸੀ। ਹਾਲਾਂਕਿ ਥੋੜ੍ਹੀ ਹੀ ਦੇਰ ਬਾਅਦ ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੇ ਟਵੀਟ ਕਰਕੇ ਇਸ ਗੱਲ ਨੂੰ ਪੂਰੀ ਤਰ੍ਹਾਂ ਗ਼ਲਤ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਨੌਕਰੀ 'ਤੇ ਪਰਤੇ ਹਨ ਪਰ ਅੰਦਲੋਨ ਉਨ੍ਹਾਂ ਦਾ ਜਾਰੀ ਰਹੇਗਾ।

PunjabKesari

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News