ਕੇਜਰੀਵਾਲ ਵਲੋਂ ਦਿੱਲੀ ਵਾਸੀਆ ਨੂੰ ਨਵੇਂ ਸਾਲ ਦਾ ਤੋਹਫ਼ਾ, ਵਾਹਨ ਚਾਲਕਾਂ ਨੂੰ 31 ਮਾਰਚ ਤੱਕ ਮਿਲੀ ਇਹ ਸਹੂਲਤ

01/01/2021 5:07:25 PM

ਨਵੀਂ ਦਿੱਲੀ — ਦਿੱਲੀ ਟਰਾਂਸਪੋਰਟ ਵਿਭਾਗ ਨੇ ਨਵੇਂ ਸਾਲ ’ਤੇ ਦਿੱਲੀ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਜਿਸ ਵਿਚ ਵਿਭਾਗ ਨੇ 31 ਮਾਰਚ 2021 ਤੱਕ ਡਰਾਈਵਿੰਗ ਲਾਇਸੈਂਸ ਸਮੇਤ ਹਰ ਤਰਾਂ ਦੇ ਪਰਮਿਟ ਅਤੇ ਤੰਦਰੁਸਤੀ ਦੇ ਪ੍ਰਮਾਣ ਪੱਤਰ ਨੂੰ ਪ੍ਰਮਾਣਿਤ ਕਰ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿਚ ਹਰ ਤਰਾਂ ਦੇ ਵਾਹਨਾਂ ’ਤੇ ਦਸਤਾਵੇਜ਼ਾਂ ਦੀ ਵੈਧਤਾ ਦੀ ਛੋਟ 31 ਦਸੰਬਰ ਨੂੰ ਖ਼ਤਮ ਹੋ ਰਹੀ ਸੀ। ਜਿਸ ਨੂੰ ਦਿੱਲੀ ਟਰਾਂਸਪੋਰਟ ਵਿਭਾਗ ਨੇ ਕੋਰੋਨਾ ਲਾਗ ਕਾਰਨ 31 ਮਾਰਚ 2021 ਤੱਕ ਵਧਾ ਦਿੱਤਾ ਹੈ।

ਐਨ.ਐਚ.ਏ.ਆਈ. ਨੇ ਸਾਰੇ ਸੂਬਿਆਂ ਨੂੰ ਦਿੱਤੀ ਸਲਾਹ

ਹਾਲ ਹੀ ਵਿਚ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਇਕ ਪ੍ਰੈੱਸ ਨੋਟ ਜਾਰੀ ਕਰਕੇ ਸਾਰੇੇ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੋਰੋਨਾ ਲਾਗ ਕਾਰਨ ਡ੍ਰਾਇਵਿੰਗ ਲਾਇਸੈਂਸ, ਰਜਿਸਟ੍ਰੇਸ਼ਨ, ਵਾਹਨ ਤੰਦਰੁਸਤੀ ਸਰਟੀਫਿਕੇਟ ਅਤੇ ਹਰ ਕਿਸਮ ਦੇ ਪਰਮਿਟ ਨੂੰ 31 ਮਾਰਚ 2021 ਤਕ ਕਾਨੂੰਨੀ ਤੌਰ ’ਤੇ ਵੈਧ ਕਰਵਾਉਣ ਦੀ ਸਲਾਹ ਦਿੱਤੀ ਹੈ। ਜਿਸ ਤੋਂ ਬਾਅਦ ਦਿੱਲੀ ਟਰਾਂਸਪੋਰਟ ਵਿਭਾਗ ਨੇ ਇਸ ਨਿਯਮ ਨੂੰ ਲਾਗੂ ਕਰਦਿਆਂ ਨਵੇਂ ਸਾਲ ’ਤੇ ਦਿੱਲੀ ਦੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ।

ਇਹ ਵੀ ਪੜ੍ਹੋ : ਗੂਗਲ ਪੇਅ ਖ਼ਿਲਾਫ਼ ਅਦਾਲਤ 'ਚ ਪੁੱਜਾ ਮਾਮਲਾ, ਗ਼ਲਤ ਢੰਗ ਨਾਲ ਆਧਾਰ ਡਾਟਾ ਲੈਣ ਦਾ ਦੋਸ਼

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਅਨੁਸਾਰ ਮੋਟਰ ਵਹੀਕਲਜ਼ ਐਕਟ 1988 ਅਤੇ ਕੇਂਦਰੀ ਮੋਟਰ ਵਾਹਨਾਂ ਦੇ ਨਿਯਮ 1989 ਦੇ ਤਹਿਤ ਵਾਹਨਾਂ ਦੀ ਤੰਦਰੁਸਤੀ, ਪਰਮਿਟ, ਲਾਇਸੈਂਸ, ਰਜਿਸਟ੍ਰੇਸ਼ਨ ਜਾਂ ਹੋਰ ਦਸਤਾਵੇਜ਼ਾਂ ਦੀ ਵੈਧਤਾ ਨੂੰ 31 ਮਾਰਚ 2021 ਤੱਕ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।  ਮੰਤਰਾਲੇ ਨੇ ਅੱਗੇ ਸਲਾਹ ਦਿੱਤੀ ਕਿ ਉਹ ਸਾਰੇ ਸਬੰਧਤ ਦਸਤਾਵੇਜ਼ ਜਿਨ੍ਹਾਂ ਦੀ ਵੈਧਤਾ ਦਾ ਵਿਸਥਾਰ ਨਹੀਂ ਹੋ ਸਕਿਆ ਤਾਲਾਬੰਦੀ ਅਤੇ ਕੋਰੋਨਾ ਮਹਾਮਾਰੀ ਕਾਰਨ ਨਹੀਂ ਹੋ ਸਕਿਆ ਜਾਂ ਅਜੇ ਅੱਗੇ ਵੀ ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਜਿਹੜੇ ਦਸਤਾਵੇਜ਼ ਦੀ ਵੈਧਤਾ 1 ਫਰਵਰੀ 2020 ਨੂੰ ਖਤਮ ਹੋ ਗਈ ਸੀ ਹੁਣ ਉਨ੍ਹਾਂ ਨੂੰ 31 ਮਾਰਚ 2021 ਤੱਕ ਵੈਧ ਮੰਨਿਆ ਜਾਵੇਗਾ।

ਇਹ ਵੀ ਪੜ੍ਹੋ : ਅੱਜ ਤੋਂ ਬਦਲ ਜਾਣਗੇ ਪੈਸੇ ਨਾਲ ਸਬੰਧਿਤ ਇਹ ਨਿਯਮ, ਕਰੋੜਾਂ ਦੇਸ਼ ਵਾਸੀਆਂ ’ਤੇ ਪਵੇਗਾ ਇਨ੍ਹਾਂ ਦਾ ਅਸਰ

ਐਚ.ਐਸ.ਆਰ.ਪੀ. ਅਤੇ ਕਲਰ-ਕੋਡਿੰਗ ਫਿਊਲ ਸਟਿੱਕਰ ਦੀ ਪ੍ਰਕਿਰਿਆ ’ਤੇ ਕੀਤੀ ਜਾਏਗੀ ਕਾਰਵਾਈ

ਇਸ ਸਭ ਦੇ ਬਾਵਜੂਦ ਐਚ.ਐਸ.ਆਰ.ਪੀ. ਅਤੇ ਕਲਰ-ਕੋਡਿੰਗ ਫਿਊਲ ਸਟਿੱਕਰ ’ਤੇ ਦਿੱਲੀ ਵਿਚ ਕਾਰਵਾਈ ਚੱਲ ਰਹੀ ਹੈ। ਦਿੱਲੀ ਟਰਾਂਸਪੋਰਟ ਵਿਭਾਗ ਦੇ ਵਿਸ਼ੇਸ਼ ਕਮਿਸ਼ਨਰ ਕੇ.ਕੇ. ਦਹੀਆ ਅਨੁਸਾਰ ਸ਼ਨੀਵਾਰ ਨੂੰ ਕੁਲ 205 ਚਲਾਨ ਕੱਟੇ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਫਿਲਹਾਲ ਜਾਰੀ ਰਹੇਗੀ ਅਤੇ ਜੋ ਇਸ ਦੀ ਪਾਲਣਾ ਨਹੀਂ ਕਰਦੇ ਉਨ੍ਹਾਂ ਨੂੰ ਜੁਰਮਾਨਾ ਅਦਾ ਕਰਨਾ ਪਏਗਾ।

ਦਿੱਲੀ ਹਾਈ ਕੋਰਟ ਨੇ ਦਿੱਤਾ ਸੀ ਇਹ ਸੁਝਾਅ

ਕੋਰੋਨਾ ਲਾਗ ਕਾਰਨ ਦਿੱਲੀ ਹਾਈ ਕੋਰਟ ਨੇ ਹਾਲ ਹੀ ’ਚ ਕਲਰ-ਕੋਡਿੰਗ ਫਿਊਲ ਸਟਿੱਕਰਾਂ ਅਤੇ ਐਚਐਸਆਰਪੀ ਪ੍ਰਾਪਤ ਕਰਨ ਲਈ ਸਮਾਂ ਸੀਮਾ ਵਧਾਉਣ ਦਾ ਸੁਝਾਅ ਦਿੱਤਾ ਸੀ। ਜਿਸ ’ਤੇ ਦਿੱਲੀ ਸਰਕਾਰ ਨੇ ਅਜੇ ਕੋਈ ਫ਼ੈਸਲਾ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇਈਏ ਕਿ ਜਿਨ੍ਹਾਂ ਵਾਹਨਾਂ ਵਿਚ ਐਚਐਸਆਰਪੀ ਨਹੀਂ ਹੈ, ਉਨ੍ਹਾਂ ਤੋਂ 5,500 ਰੁਪਏ ਦਾ ਜੁਰਮਾਨਾ ਲਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕੀਮਤੀ ਧਾਤਾਂ ਅਤੇ ਸਟੋਨ ਡੀਲਰਸ ਨੂੰ 10 ਲੱਖ ਤੋਂ ਵੱਧ ਦੀ ਕੈਸ਼ ਟ੍ਰਾਂਜੈਕਸ਼ਨ ਦਾ ਰੱਖਣਾ ਹੋਵੇਗਾ ਰਿਕਾਰਡ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Harinder Kaur

Content Editor

Related News