ਮਹਿੰਗਾਈ ਦੀ ਜ਼ਬਰਦਸਤ ਮਾਰ! ਦਿੱਲੀ-NCR 'ਚ ਵਧੇ CNG-PNG ਦੇ ਭਾਅ
Saturday, Oct 02, 2021 - 05:09 PM (IST)
ਨਵੀਂ ਦਿੱਲੀ : ਹਾਲ ਹੀ 'ਚ ਕੇਂਦਰ ਸਰਕਾਰ ਨੇ ਕੁਦਰਤੀ ਗੈਸ ਦੀ ਕੀਮਤ 'ਚ 62 ਫੀਸਦੀ ਦਾ ਵਾਧਾ ਕੀਤਾ ਸੀ, ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਸੀ ਕਿ ਸੀ.ਐਨ.ਜੀ. ਦੀ ਕੀਮਤ 'ਚ ਵੀ ਵਾਧਾ ਹੋਵੇਗਾ। ਹੁਣ ਇਹ ਅੰਦਾਜ਼ਾ ਸਹੀ ਹੋਣ ਜਾ ਰਿਹਾ ਹੈ। ਦਿੱਲੀ ਵਿੱਚ ਸੀਐਨਜੀ 2.28 ਰੁਪਏ ਪ੍ਰਤੀ ਕਿਲੋ ਮਹਿੰਗੀ ਹੋ ਗਈ ਹੈ। ਇਸ ਦੇ ਨਾਲ ਹੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀ.ਐਨ.ਜੀ. 2.55 ਰੁਪਏ ਪ੍ਰਤੀ ਕਿਲੋ ਮਹਿੰਗੀ ਹੋ ਗਈ। ਸੀ.ਐਨ.ਜੀ. ਦੇ ਨਾਲ-ਨਾਲ ਪੀ.ਐਨ.ਜੀ. ਦੀਆਂ ਕੀਮਤਾਂ ਵਿੱਚ ਵੀ ਵਾਧਾ ਕੀਤਾ ਗਿਆ ਹੈ। ਵਧੀਆਂ ਕੀਮਤਾਂ ਅੱਜ 2 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ ਲਾਗੂ ਹੋਣਗੀਆਂ।
ਇਹ ਵੀ ਪੜ੍ਹੋ : ਚੀਨ ’ਚ ਬਿਜਲੀ ਸੰਕਟ ਅਤੇ ਕੋਲੇ ਦੇ ਰੇਟ ਵਧਣ ਕਾਰਨ ਲੋਹੇ ’ਚ ਰਿਕਾਰਡ ਤੇਜ਼ੀ, 3000 ਰੁਪਏ ਮਹਿੰਗਾ ਹੋਇਆ ਸਰੀਆ
ਰੇਟ ਵਿੱਚ ਨਵੇਂ ਵਾਧੇ ਤੋਂ ਬਾਅਦ ਹੁਣ ਦਿੱਲੀ ਵਿੱਚ ਸੀ.ਐਨ.ਜੀ. ਦੀ ਨਵੀਂ ਦਰ 47.48 ਰੁਪਏ ਪ੍ਰਤੀ ਕਿਲੋ ਹੈ। ਇਸ ਦੇ ਨਾਲ ਹੀ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਸੀ.ਐਨ.ਜੀ. 2.55 ਰੁਪਏ ਪ੍ਰਤੀ ਕਿਲੋ ਮਹਿੰਗੀ ਹੋ ਗਈ। ਨੋਇਡਾ, ਗਾਜ਼ੀਆਬਾਦ ਅਤੇ ਗ੍ਰੇਟਰ ਨੋਇਡਾ ਵਿੱਚ ਸੀ.ਐਨ.ਜੀ. ਦੀ ਨਵੀਂ ਦਰ 53.45 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਵਧੀਆਂ ਕੀਮਤਾਂ 2 ਅਕਤੂਬਰ ਨੂੰ ਸਵੇਰੇ 6:00 ਵਜੇ ਤੋਂ ਲਾਗੂ ਹੋ ਗਈਆਂ ਹਨ।
ਜ਼ਿਕਰਯੋਗ ਹੈ ਕਿ ਪੀ.ਐਨ.ਜੀ. ਅਤੇ ਸੀਐਨਜੀ ਦੀਆਂ ਕੀਮਤਾਂ ਅਚਾਨਕ ਨਹੀਂ ਵਧੀਆਂ ਹਨ ਸਗੋਂ ਜਦੋਂ ਤੋਂ ਕੁਦਰਤੀ ਗੈਸ ਦੀਆਂ ਕੀਮਤਾਂ ਵਿੱਚ 62 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਸੀ ਉਸ ਸਮੇਂ ਤੋਂ ਹੀ ਡਰ ਸੀ ਕਿ ਪੀ.ਐਨ.ਜੀ. ਅਤੇ ਸੀ.ਐਨ.ਜੀ. ਦੀਆਂ ਕੀਮਤਾਂ ਵਿੱਚ ਜ਼ਬਰਦਸਤ ਵਾਧਾ ਹੋਵੇਗਾ। ਵੈਸੇ ਅਪ੍ਰੈਲ 2019 ਦੇ ਬਾਅਦ ਕੁਦਰਤੀ ਗੈਸ ਵਿੱਚ ਇਹ ਪਹਿਲਾ ਵਾਧਾ ਸੀ। ਇਹ ਕੀਮਤਾਂ ਇਸ ਲਈ ਵੀ ਵਧੀਆਂ ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਤੇਜ਼ੀ ਆ ਗਈ ਸੀ।
ਇਹ ਵੀ ਪੜ੍ਹੋ : Air India ਦਾ ਨਿੱਜੀਕਰਨ! Tata ਵਲੋਂ ਬੋਲੀ ਜਿੱਤਣ ਦੀ ਰਿਪੋਰਟ ਦਾ ਸਰਕਾਰ ਨੇ ਕੀਤਾ ਖੰਡਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।