G-20 ਸੰਮੇਲਨ : ਜਿਲ ਬਾਈਡੇਨ ਤੋਂ ਬਾਅਦ ਹੁਣ ਸਪੇਨ ਦੇ ਰਾਸ਼ਟਰਪਤੀ ਹੋਏ ਕੋਵਿਡ ਪਾਜ਼ੇਟਿਵ

Friday, Sep 08, 2023 - 12:32 PM (IST)

ਇੰਟਰਨੈਸ਼ਨਲ ਡੈਸਕ- ਰਾਜਧਾਨੀ ਦਿੱਲੀ 'ਚ ਹੋਣ ਜਾ ਰਹੇ ਜੀ-20 ਸੰਮੇਲਨ 'ਤੇ ਕੋਰੋਨਾ ਦਾ ਪਰਛਾਵਾਂ ਦਿਖਾਈ ਦੇਣ ਲੱਗਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੀ ਪਤਨੀ ਜਿਲ ਬਾਈਡੇਨ ਦੀ ਕੋਵਿਡ ਰਿਪੋਰਟ ਪਹਿਲਾਂ ਹੀ ਪਾਜ਼ੇਟਿਵ ਆ ਚੁੱਕੀ ਹੈ ਅਤੇ ਹੁਣ ਸਪੇਨ ਦੇ ਰਾਸ਼ਟਰਪਤੀ ਪੇਡਰੋ ਸਾਂਚੇਜ਼ ਵੀ ਕੋਰੋਨਾ ਸੰਕਰਮਿਤ ਹੋ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਦਿੱਤੀ।

PunjabKesari

ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਪੋਸਟ ਕਰਦੇ ਹੋਏ ਸਾਂਚੇਜ਼ ਨੇ ਕਿਹਾ ਕਿ 'ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਪਰ ਮੈਂ ਭਾਰਤ ਦੀ ਯਾਤਰਾ ਨਹੀਂ ਕਰ ਸਕਾਂਗਾ। ਜੀ-20 ਸੰਮੇਲਨ 'ਚ ਸਪੇਨ ਦੀ ਪ੍ਰਤੀਨਿਧਤਾ ਕਾਰਜਕਾਰੀ ਉਪ ਰਾਸ਼ਟਰਪਤੀ ਨਾਡੀਆ ਕੈਲਵਿਨੋ ਅਤੇ ਵਿਦੇਸ਼ ਮੰਤਰੀ ਜੋਸ ਮੈਨੁਅਲ ਅਲਬਾਰੇਸ ਕਰਨਗੇ।

ਬਾਈਡੇਨ ਭਾਰਤ ਲਈ ਹੋਏ ਰਵਾਨਾ 

ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਆਪਣੀ ਪਤਨੀ ਜਿਲ ਨਾਲ ਜੀ-20 ਸਿਖਰ ਸੰਮੇਲਨ 'ਚ ਸ਼ਾਮਲ ਹੋਣ ਲਈ 7 ਅਗਸਤ ਨੂੰ ਦਿੱਲੀ ਆਉਣ ਵਾਲੇ ਸਨ। ਇਸ ਤੋਂ ਪਹਿਲਾਂ ਜਿਲ ਅਤੇ ਜੋਅ ਬਾਈਡੇਨ ਦਾ ਕੋਵਿਡ ਲਈ ਟੈਸਟ ਕੀਤਾ ਗਿਆ ਸੀ। ਇਸ ਦੀ ਰਿਪੋਰਟ 5 ਅਗਸਤ ਨੂੰ ਆਈ ਸੀ, ਜਿਸ ਵਿਚ ਜੋਅ ਬਾਈਡੇਨ ਦੀ ਰਿਪੋਰਟ ਨੈਗੇਟਿਵ ਆਈ ਸੀ, ਪਰ ਜਿਲ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਆਈ ਸੀ। ਹਾਲਾਂਕਿ ਉਨ੍ਹਾਂ ਦੇ ਦਫਤਰ ਨੇ ਦੱਸਿਆ ਕਿ ਉਨ੍ਹਾਂ 'ਚ ਕੋਰੋਨਾ ਦੇ ਕੋਈ ਲੱਛਣ ਨਹੀਂ ਹਨ। ਜਿਲ ਸੰਕਰਮਿਤ ਹੋਣ ਤੋਂ ਬਾਅਦ ਆਪਣੇ ਡੇਲਾਵੇਅਰ ਨਿਵਾਸ 'ਤੇ ਹੈ। ਉਧਰ, ਜੋਅ ਬਾਈਡੇਨ ਜੀ-20 ਸੰਮੇਲਨ ਲਈ ਅਮਰੀਕਾ ਰਵਾਨਾ ਹੋ ਗਏ ਹਨ।

PunjabKesari

ਤੁਹਾਨੂੰ ਦੱਸ ਦੇਈਏ ਕਿ 71 ਸਾਲਾ ਜਿਲ ਬਾਈਡੇਨ 16 ਅਗਸਤ ਨੂੰ ਦੱਖਣੀ ਕੈਰੋਲੀਨਾ ਵਿੱਚ ਰਾਸ਼ਟਰਪਤੀ ਨਾਲ ਛੁੱਟੀਆਂ ਦੌਰਾਨ ਪਹਿਲੀ ਵਾਰ ਕੋਵਿਡ ਪਾਜ਼ੇਟਿਵ ਪਾਈ ਗਈ ਸੀ। ਉਹ 5 ਦਿਨਾਂ ਤੱਕ ਕੁਆਰੰਟੀਨ ਵਿੱਚ ਰਹੀ। ਪਹਿਲੇ ਰਾਸ਼ਟਰਪਤੀ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਜੀ-20 ਸੰਮੇਲਨ ਵਿੱਚ ਸ਼ਾਮਲ ਹੋਣ ਲਈ 7 ਸਤੰਬਰ ਨੂੰ ਭਾਰਤ ਆਉਣ ਵਾਲੇ ਸਨ। ਪਰ ਜਿਲ ਬਾਈਡੇਨ ਦੇ ਕੋਰੋਨਾ ਸੰਕਰਮਿਤ ਹੋਣ ਤੋਂ ਬਾਅਦ ਯੋਜਨਾ ਬਦਲ ਦਿੱਤੀ ਗਈ ਅਤੇ ਹੁਣ ਬਾਈਡੇਨ 8 ਸਤੰਬਰ ਨੂੰ ਦਿੱਲੀ ਪਹੁੰਚ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-G20 Summit: ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਭਾਰਤ ਲਈ ਹੋਏ ਰਵਾਨਾ 

ਕਈ ਅਹਿਮ ਮੁੱਦਿਆਂ 'ਤੇ ਕਰਨਗੇ ਚਰਚਾ 

ਵ੍ਹਾਈਟ ਹਾਊਸ ਵੱਲੋਂ ਪਹਿਲਾਂ ਦੱਸਿਆ ਗਿਆ ਸੀ ਕਿ ਰਾਸ਼ਟਰਪਤੀ ਬਾਈਡੇਨ 8 ਸਤੰਬਰ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਦੁਵੱਲੀ ਗੱਲਬਾਤ ਕਰਨਗੇ। ਉਹ ਜੀ-20 ਦੀ ਅਗਵਾਈ ਲਈ ਮੋਦੀ ਦੀ ਤਾਰੀਫ਼ ਕਰਨਗੇ। ਇਸ ਤੋਂ ਇਲਾਵਾ ਉਹ 9-10 ਸਤੰਬਰ ਨੂੰ ਜੀ-20 ਸੰਮੇਲਨ 'ਚ ਹਿੱਸਾ ਲੈਣਗੇ, ਜਿੱਥੇ ਉਹ ਹੋਰ ਜੀ-20 ਭਾਈਵਾਲਾਂ ਨਾਲ ਸਵੱਛ ਊਰਜਾ ਅਤੇ ਜਲਵਾਯੂ ਤਬਦੀਲੀ ਵਰਗੇ ਕਈ ਗਲੋਬਲ ਮੁੱਦਿਆਂ 'ਤੇ ਚਰਚਾ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News