ਵਟਸਐਪ ਤੇ ਟਵੀਟਰ ''ਤੇ ਆਉਣ ਵਾਲੀ ਹਰ ਚੀਜ਼ ''ਤੇ ਨਾ ਕਰੋ ਭਰੋਸਾ, ਹੋ ਸਕਦੈ ਭਾਰੀ ਨੁਕਸਾਨ

Thursday, Feb 28, 2019 - 12:09 AM (IST)

ਵਟਸਐਪ ਤੇ ਟਵੀਟਰ ''ਤੇ ਆਉਣ ਵਾਲੀ ਹਰ ਚੀਜ਼ ''ਤੇ ਨਾ ਕਰੋ ਭਰੋਸਾ, ਹੋ ਸਕਦੈ ਭਾਰੀ ਨੁਕਸਾਨ

ਗੈਜੇਟ ਡੈਸਕ—ਇਸ ਗੱਲ ਦੀ ਜਾਣਕਾਰੀ ਸਾਰਿਆਂ ਨੂੰ ਹੈ ਕਿ ਵਟਸਐਪ, ਟਵੀਟਰ ਅਤੇ ਫੇਸਬੁੱਕ ਵਰਗੇ ਸੋਸ਼ਲ ਮੀਡੀਆ ਸਾਈਟਸ 'ਤੇ ਫੇਕ ਨਿਊਜ਼ (ਫਰਜ਼ੀ ਖਬਰਾਂ) ਸ਼ੇਅਰਿੰਗ ਲਗਾਤਾਰ ਵਧ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕ ਬਿਨਾਂ ਕੁਝ ਸੋਚੇ-ਸਮਝੇ ਅਤੇ ਜਾਂਚ ਤੋਂ ਬਿਨਾਂ ਹੀ ਖਬਰਾਂ ਨੂੰ ਸ਼ੇਅਰ ਕਰ ਰਹੇ ਹਨ। ਅਜਿਹਾ ਹੀ ਪਾਕਿਸਤਾਨ ਅਤੇ ਭਾਰਤ ਵਿਚਾਲੇ ਹੋਏ ਹਵਾਈ ਹਮਲਿਆਂ ਤੋਂ ਬਾਅਦ ਹੋਇਆ ਜਿਸ ਨੂੰ ਲੈ ਕੇ ਲੋਕ ਲਗਾਤਾਰ ਟਵੀਟਰ, ਵਟਸਐਪ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਫੇਕ ਨਿਊਜ਼ ਸ਼ੇਅਰ ਕਰ ਰਹੇ ਹਨ। ਜੇਕਰ ਤੁਸੀਂ ਉਨ੍ਹਾਂ 'ਚੋਂ ਹੋ ਜਿਨ੍ਹਾਂ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਜਾਰੀ ਤਣਾਅ ਅਤੇ ਆਰਮੀ ਨਾਲ ਜੁੜੀਆਂ ਅਜਿਹੀਆਂ ਖਬਰਾਂ ਮਿਲ ਰਹੀਆਂ ਹਨ ਤਾਂ ਉਸ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਇਕ ਵਾਰ ਜ਼ਰੂਰ ਜਾਂਚ ਲਵੋ। ਇਹ ਫਰਜ਼ੀ ਖਬਰਾਂ ਲੋਕਾਂ ਵਿਚਾਲੇ ਭਿਆਨਕ ਤਣਾਅ ਦੀ ਪਰੀਸਥਿਤੀ ਪੈਦਾ ਕਰ ਸਕਦੀ ਹੈ।  


author

Karan Kumar

Content Editor

Related News