ਕੋਰੋਨਾ ਵਾਇਰਸ ਹੈ ਜਾਂ ਆਮ ਜੁਕਾਮ? ਹੁਣ ਡਾਕਟਰ ਦੀ ਮਦਦ ਤੋਂ ਬਿਨਾਂ ਹੀ ਲਗਾਓ ਪਤਾ

06/01/2020 4:13:07 PM

ਨਵੀਂ ਦਿੱਲੀ(ਬਿਊਰੋ)– ਬੁਖਾਰ, ਸਰੀਰ ਦਰਦ, ਬਲਗਮ, ਸਰਦੀ ਲੱਗਣਾ-ਇਹ ਸਾਰੇ ਆਮ ਜੁਕਾਮ, ਫਲੂ, ਮੌਸਮ ਦੇ ਅਨੁਸਾਨ ਐਲਰਜੀ ਅਤੇ ਕੋਰੋਨਾ ਵਾਇਰਸ ਸਾਰਿਆਂ ਦੇ ਲੱਛਣ ਇਕੋ ਜਿਹੇ ਹੀ ਹੁੰਦੇ ਹਨ। ਹੁਣ ਜਿਆਦਾਤਰ ਲੋਕਾਂ ਦੇ ਮਨ ’ਚ ਇਹ ਸਵਾਲ ਉਠਦਾ ਹੈ ਕਿ ਇਹ ਕਿਵੇਂ ਪਤਾ ਲਗਾਇਆ ਜਾਵੇ ਕਿ ਤੁਹਾਨੂੰ ਆਮ ਜੁਕਾਮ ਹੈ ਜਾਂ ਕੋਰੋਨਾ ਵਾਇਰਸ? ਇਸ ਨੂੰ ਸਮਝਣ ਤੁਹਾਨੂੰ ਇਨ੍ਹਾਂ ਸਭ ਦੇ ਲੱਛਣਾਂ ਦਰਮਿਆਨ ਅੰਤਰ ਨੂੰ ਸਮਝਣਾ ਹੋਵੇਗਾ। ਤੁਸੀਂ ਘਰ ਬੈਠੇ ਹੀ ਲੱਛਣਾਂ ਦੇ ਆਧਾਰ ’ਤੇ ਪਤਾ ਲਗਾ ਸਕਦੇ ਹਾਂ ਕਿ ਤੁਹਾਨੂੰ ਕੋਰੋਨਾ ਵਾਇਰਸ ਦੇ ਲੱਛਣ ਹਨ ਜਾਂ ਤੁਹਾਨੂੰ ਆਮ ਫਲੂ ਦੇ ਲੱਛਣ ਹਨ?

ਕੋਰੋਨਾ ਵਾਇਰਸ ਜਾਂ ਕੋਵਿਡ-19

ਕੋਰੋਨਾ ਵਾਇਰਸ ਬਹੁਤ ਤੇਜ਼ੀ ਨਾਲ ਪੂਰੇ ਵਿਸ਼ਵ ’ਚ ਫੈਲ ਚੁੱਕਾ ਹੈ। ਇਸ ਦੇ ਲੱਛਣ ਬਹੁਤ ਹੀ ਆਮ ਹਨ। ਇਸ ’ਚ ਰੋਗੀ ਨੂੰ ਆਮ ਜੁਕਾਮ ਹੁੰਦਾ ਹੈ। ਹਾਲਾਂਕਿ ਕੋਵਿਡ-19 ’ਚ ਰੋਗੀ ਕਾਫੀ ਬੀਮਾਰ ਵੀ ਹੋ ਸਕਦਾ ਹੈ। ਉਦਾਹਰਣ ਲਈ ਦਿਲ ਦੇ ਰੋਗ, ਫੇਫੜਿਆਂ ਦੇ ਰੋਗ, ਡਾਇਬਿਟੀਜ਼ ਵਰਗੀਆਂ ਬੀਮਾਰੀਆਂ ਤੋਂ ਪੀੜਤ ਵੱਧ ਉਮਰ ਦੇ ਲੋਕ ਜਾਂ ਕਿਸੇ ਵੀ ਉਮਰ ਦੇ ਲੋਕਾਂ ਨੂੰ ਇਸ ਤੋਂ ਵੱਧ ਖਤਰਾ ਹੈ। ਕੋਵਿਡ-19 ਦਾ ਫਿਲਹਾਲ ਕੋਈ ਇਲਾਜ ਜਾਂ ਵੈਕਸੀਨ ਨਹੀਂ ਹੈ।

ਕੋਵਿਡ-19 ਦੇ ਲੱਛਣ

ਬੁਖਾਰ ਜਾਂ ਠੰਡ ਲੱਗ ਕੇ ਬੁਖਾਰ ਹੋਣਾ
ਡ੍ਰਾਈ ਬਲਗਮ
ਸਾਹ ਲੈਣ ’ਚ ਦਿੱਕਤ
ਥਕਾਵਟ
ਸਿਰਦਰਦ ਜਾਂ ਸਰੀਰ ’ਚ ਦਰਦ
ਗਲੇ ’ਚ ਖਾਰਸ਼
ਨੱਕ ਵਗਣਾ, ਸਾਈਨਸ ਕੰਜੇਸ਼ਨ ਅਤੇ ਸਾਹ ਲੈਣ ’ਚ ਦਿੱਕਤ ਕੋਵਿਡ-19 ਦੇ ਆਮ ਲੱਛਣਾਂ ’ਚ ਨਹੀਂ ਆਉਂਦੇ। ਜੇ ਤੁਹਾਨੂੰ ਕਾਫੀ ਘੱਟ ਜਾਂ ਮਾਈਲਡ ਲੱਛਣ ਹਨ ਤਾਂ ਸਭ ਤੋਂ ਪਹਿਲਾਂ ਖੁਦ ਨੂੰ ਘਰ ’ਚ ਕੁਆਰੰਟਾਈਨ ਕਰ ਲਓ ਅਤੇ ਸਰਕਾਰ ਦੀ ਗਾਈਡਲਾਈਨ ਫਾਲੋ ਕਰੋ।

ਜੁਕਾਮ ਜਾਂ ਆਮ ਫਲੂ

ਜੁਕਾਮ ਹੋਣ ’ਤੇ ਪੂਰਾ ਸਰੀਰ ਟੁੱਟਦਾ ਹੈ ਅਤੇ ਬਹੁਤ ਖਰਾਬ ਮਹਿਸੂਸ ਹੁੰਦਾ ਹੈ। ਇਸ ਦੇ ਲੱਛਣ ਮਾਈਲਡ ਤੋਂ ਲੈ ਕੇ ਬਹੁਤ ਖਰਾਬ ਵੀ ਹੋ ਸਕਦੇ ਹਨ। ਫਲੂ ਜਾਂ ਐਲਰਜੀ ਹੋਣ ’ਚੇ ਇਹ ਜੁਕਾਮ ਦੇ ਲੱਛਣਾਂ ਦੇ ਮੁਕਾਬਲੇ ਜਿਆਦਾ ਤਕਲੀਫ ਦੇ ਸਕਦਾ ਹੈ। ਅਜਿਹਾ ਹੋਣ ’ਤੇ ਇਨ੍ਹਾਂ ਲੱਛਣਾਂ ’ਤੇ ਧਿਆਨ ਦਿਓ।
ਵਗਦਾ ਹੋਇਆ ਜਾਂ ਭਰਿਆ ਹੋਇਆ ਨੱਕ
ਹਲਕੀ ਬਲਗਮ
ਥਕਾਵਟ
ਛਿੱਕ ਆਉਣਾ
ਅੱਖਾਂ ’ਚੋਂ ਪਾਣੀ ਆਉਣਾ
ਗਲੇ ’ਚ ਖਰਾਸ਼
ਸਿਰਦਰਦ (ਬਹੁਤ ਘੱਟ)
ਆਮ ਕੋਲਡ ਜਾਂ ਫਲੂ 7 ਤੋਂ 10 ਦਿਨਾਂ ’ਚ ਖਤਮ ਹੋ ਜਾਂਦਾ ਹੈ। ਇਸ ’ਚੋਂ ਜਿਆਦਾਤਰ ਲੱਛਣ ਬੀਮਾਰੀ ਜਾਂ ਫਲੂ ਕਾਰਣ ਨਹੀਂ ਸਗੋਂ ਸਾਡੇ ਇਮਿਊਨ ਸਿਸਟਮ ਦੇ ਕਾਰਣ ਹੁੰਦੇ ਹਨ। ਸਾਡਾ ਇਮਿਊਨ ਸਿਸਟਮ ਜਦੋਂ ਬੀਮਾਰੀਆਂ ਨਾਲ ਲੜਦਾ ਹੈ ਤਾਂ ਇਹ ਲੱਛਣ ਉਭਰ ਕੇ ਆਉਂਦੇ ਹਨ। ਆਮ ਜੁਕਾਮ ਨੂੰ ਖਤਮ ਕਰਨ ਲਈ ਤੁਹਾਡਾ ਇਮਿਊਨ ਸਿਸਟਮ ਹੀ ਕਾਫੀ ਹੁੰਦਾ ਹੈ।


manju bala

Content Editor

Related News