ਬ੍ਰਿਟੇਨ ਚੋਣਾਂ 2019 : ਇਤਿਹਾਸਕ ਜਿੱਤ ਵੱਲ ਵਧ ਰਹੇ ਬੋਰਿਸ ਜਾਨਸਨ ਨੂੰ PM ਮੋਦੀ ਨੇ ਦਿੱਤੀ ਵਧਾਈ

Friday, Dec 13, 2019 - 01:01 PM (IST)

ਬ੍ਰਿਟੇਨ ਚੋਣਾਂ 2019 : ਇਤਿਹਾਸਕ ਜਿੱਤ ਵੱਲ ਵਧ ਰਹੇ ਬੋਰਿਸ ਜਾਨਸਨ ਨੂੰ PM ਮੋਦੀ ਨੇ ਦਿੱਤੀ ਵਧਾਈ

ਲੰਡਨ : ਬੋਰਿਸ ਜਾਨਸਨ ਦੁਬਾਰਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ। ਯੂਨਾਈਟਡ ਕਿੰਗਡਮ ਦੀਆਂ ਆਮ ਚੋਣਾਂ ਵਿਚ ਤਾਜ਼ਾ ਅਨੁਮਾਨਾਂ ਮੁਤਾਬਕ ਉਨ੍ਹਾਂ ਦੀ ਕੰਜ਼ਰਵੇਟਿਵ ਪਾਰਟੀ ਭਾਰੀ ਬਹੁਮਤ ਨਾਲ ਵਾਪਸੀ ਕਰ ਰਹੀ ਹੈ। ਜਾਨਸਨ ਦੀ ਜਿੱਤ ਦੇ ਨਾਲ ਹੀ ਬੈਗਜ਼ਿਟ ਨੂੰ ਲੈ ਕੇ ਛਾਏ ਅਨਿਸ਼ਚਿਤਤਾ ਦੇ ਬੱਦਲ ਹੱਟ ਜਾਣਗੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੰਦੇ ਹੋਏ ਟਵੀਟ ਕੀਤਾ, 'ਪੀ.ਐਮ. ਬੋਰਿਸ ਜਾਨਸਨ ਨੂੰ ਸ਼ਾਨਦਾਰ ਬਹੁਮਤ ਨਾਲ ਵਾਪਸੀ 'ਤੇ ਵਧਾਈ। ਮੈਂ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਮਿਲ ਕੇ ਭਾਰਤ-ਬ੍ਰਿਟੇਨ ਦੇ ਸਬੰਧਾਂ ਦੀ ਦਿਸ਼ਾ ਵਿਚ ਕੰਮ ਕਰਨ ਦੀ ਉਮੀਦ ਕਰਦਾ ਹਾਂ।'

 

ਵੀਰਵਾਰ ਨੂੰ ਹੋਏ ਮਤਦਾਨ ਵਿਚ ਹਾਊਸ ਆਫ ਕਾਮਨਸ ਦੀਆਂ ਕੁੱਲ 650 ਸੀਟਾਂ ਲਈ 3322 ਉਮੀਦਵਾਰ ਚੋਣ ਮੈਦਾਨ ਵਿਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਇਸ ਵਾਰ ਸੱਤਾਧਾਰੀ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਬਣਨ ਦੇ ਆਸਾਰ ਹਨ। ਕਰਾਰੀ ਹਾਰ ਦਾ ਅਨੁਮਾਨ ਦੇਖ ਕੇ ਲੇਬਰ ਪਾਰਟੀ ਦੇ ਨੇਤਾ ਜੇਰੇਮੀ ਕਾਰਬਿਨ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਬ੍ਰਿਟੇਨ ਵਿਚ ਪਿਛਲੇ 5 ਸਾਲਾਂ ਵਿਚ ਤੀਜੀ ਵਾਰ ਆਮ ਚੋਣਾਂ ਹੋਈਆਂ ਹਨ। ਬਰਤਾਨਵੀ ਇਤਿਹਾਸ ਵਿਚ ਪਹਿਲੀ ਵਾਰ ਆਮ ਚੋਣਾਂ ਦਸੰਬਰ 1923 ਵਿਚ ਹੋਈਆਂ ਸਨ।


author

cherry

Content Editor

Related News