ਦਿੱਲੀ ਯੂਨੀਵਰਸਿਟੀ ਦੀ 100ਵੀਂ ਵਰ੍ਹੇਗੰਢ ਮੌਕੇ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕਿਤਾਬ ਕੀਤੀ ਰਿਲੀਜ਼

Tuesday, Sep 27, 2022 - 08:31 PM (IST)

ਨਵੀਂ ਦਿੱਲੀ (ਪੀ.ਟੀ.ਆਈ) : ਦੇਸ਼ ਦੇ ਬਹੁਤ ਸਾਰੇ ਚੰਗੇ ਰਾਸ਼ਟਰ ਨਿਰਮਾਤਾ ਤੇ ਰਾਇ ਨਿਰਮਾਤਾ ਭਾਰਤ ਦੀ ਸਭ ਤੋਂ ਵੱਧ ਮੰਨੀ ਜਾਣ ਵਾਲੀ ਵਿੱਦਿਅਕ ਸੰਸਥਾ ਦਿੱਲੀ ਯੂਨੀਵਰਸਿਟੀ ਦੇ ਪਵਿੱਤਰ ਕੈਂਪਸ 'ਚੋਂ ਨਿਕਲੇ ਹਨ। ਦਿੱਲੀ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀਆਂ 'ਚ ਸਿਆਸੀ ਨੇਤਾ, ਕਲਾਕਾਰ, ਉੱਦਮੀ ਤੇ ਉੱਚ ਪੱਧਰੀ ਸਾਹਿਤਕਾਰ ਸ਼ਾਮਲ ਹਨ। ਯੂਨੀਵਰਸਿਟੀ ਨੇ ਪਹਿਲੀ ਮਈ 2022 ਨੂੰ ਆਪਣੀ 100ਵੀਂ ਵਰ੍ਹੇਗੰਢ ਮਨਾਈ। ਸੰਸਥਾ ਦੇ 100 ਸਾਲ ਪੂਰੇ ਹੋਣ 'ਤੇ ਯੂਨੀਵਰਸਿਟੀ ਵੱਲੋਂ ਇਕ ਕਿਤਾਬ ਰਿਲੀਜ਼ ਕੀਤੀ ਗਈ। ਇਸ ਮੌਕੇ ਕੇਂਦਰੀ ਰਿਹਾਇਸ਼ ਤੇ ਸ਼ਹਿਰੀ ਮਾਮਲਿਆਂ ਦੇ ਮੰਤਰੀ ਹਰਦੀਪ ਪੁਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੇਂਦਰੀ ਮੰਤਰੀ ਨੇ ਕਿਤਾਬ ਲਾਂਚ ਕਰਦਿਆਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਉੱਤਮਤਾ ਦੇ ਸਭ ਤੋਂ ਸਫ਼ਲ ਕੇਂਦਰ ਹੈ ਤੇ ਯੂਨੀਵਰਸਿਟੀ ਬਾਰੇ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ।

PunjabKesari

ਇਸ ਮੌਕੇ ਕੇਂਦਰੀ ਮੰਤਰੀ ਨੇ ਬੋਲਦਿਆਂ ਡੀ. ਯੂ. ਦੇ ਹਿੰਦੂ ਕਾਲਜ 'ਚ ਆਪਣੇ ਸਮੇਂ ਨੂੰ ਯਾਦ ਕੀਤਾ ਤੇ ਕਿਹਾ ਕਿ ਇਕ ਚੰਗੀ ਸੰਸਥਾ ਨੂੰ ਉਸ ਦੇ ਵਿਦਿਆਰਥੀਆਂ ਵੱਲੋਂ ਪਰਿਭਾਸ਼ਿਤ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਮਹਾਨ ਫੈਕਲਟੀ ਮਹਾਨ ਸੰਸਥਾਵਾਂ ਤੋਂ ਬਣਦੀ ਹੈ। ਉਨ੍ਹਾਂ ਕਿਹਾ ਕਿ ਸੰਸਥਾਵਾਂ ਜਸ਼ਨ ਮਨਾ ਰਹੀਆਂ ਹਨ ਤੇ ਅਸੀਂ ਇਸ ਜਸ਼ਨ ਦੀ ਲੜੀ 'ਚ ਪਹਿਲੀ ਕਤਾਰ 'ਚ ਹਾਂ। ਉਨ੍ਹਾਂ ਕਿਹਾ ਕਿ ਦਿੱਲੀ ਯੂਨੀਵਰਸਿਟੀ ਮੋਹਰੀ ਯੂਨੀਵਰਸਿਟੀਆਂ 'ਚੋਂ ਅਤੇ ਸਭ ਤੋਂ ਸਫ਼ਲ ਯੂਨੀਵਰਸਿਟੀ ਹੈ। ਇਹ ਉੱਤਮਤਾ ਦਾ ਸਫ਼ਲ ਕੇਂਦਰ ਹੈ ਪਰ ਇਸ ਲਈ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਹੈ।  ਡੀ. ਯੂ. ਦੇ ਸਾਬਕਾ ਵਾਈਸ ਚਾਂਸਲਰ ਦਿਨੇਸ਼ ਸਿੰਘ, ਸੰਯੁਕਤ ਰਾਸ਼ਟਰ ਦੇ ਸਾਬਕਾ ਸਹਾਇਕ ਸਕੱਤਰ ਜਨਰਲ ਲਕਸ਼ਮੀ ਪੁਰੀ, ਵਕੀਲ ਰੇਆਨ ਕਰੰਜਵਾਲਾ, ਭਾਰਤੀ ਲੇਖਿਕਾ ਨਮਿਤਾ ਗੋਖਲੇ ਅਤੇ ਨਿਰਦੇਸ਼ਕ ਇਮਤਿਆਜ਼ ਅਲੀ ਦਾ ਵੀ ਕਿਤਾਬ ਨੂੰ ਲਾਂਚ ਕਰਨ 'ਚ ਯੋਗਦਾਨ ਰਿਹਾ।

ਪੁਰੀ ਨੇ ਕਿਹਾ ਕਿ ਉਹ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਸੰਸਥਾ ਦੇ ਅਮੀਰ ਇਤਿਹਾਸ, ਵਿਦਿਆਰਥੀ ਜੀਵਨ ਅੱਜ ਭਾਰਤ ਦੇ ਜਨਤਕ ਭਾਸ਼ਣ ਤੇ ਪ੍ਰਭਾਵ ਬਾਰੇ ਸਮੂਹਿਕ ਤੌਰ 'ਤੇ ਵਿਚਾਰ ਕਰਨ ਲਈ ਸਾਬਕਾ ਵਿਦਿਆਰਥੀਆਂ ਨੂੰ ਸੰਬੋਧਨ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਇਸ ਸੰਗ੍ਰਹਿ ਦੀ ਕਲਪਨਾ ਸਾਡੇ ਆਲਮਾ ਮੈਟਰ ਦੇ 100 ਸਾਲ ਮਨਾਉਣ ਤੇ ਇਸ ਦੇ ਵਿਸ਼ਵ ਪੱਧਰੀ ਸਿੱਖਿਆ ਨੂੰ ਅੱਗੇ ਵਧਾਉਣ 'ਚ ਨਿਭਾਈ ਭੂਮਿਕਾ ਤੋਂ ਜਾਣੂ ਕਰਵਾਉਣ ਦੇ ਇਰਾਦੇ ਨਾਲ ਕੀਤੀ ਗਈ ਸੀ।


Mandeep Singh

Content Editor

Related News