ਖੇਤੀਬਾੜੀ ਮਜ਼ਦੂਰਾਂ, ਪੇਂਡੂ ਕਾਮਿਆਂ ਦੀ ਪ੍ਰਚੂਨ ਮਹਿੰਗਾਈ ਦਸੰਬਰ ’ਚ ਨਰਮ ਰਹੀ

Friday, Jan 24, 2025 - 11:14 AM (IST)

ਖੇਤੀਬਾੜੀ ਮਜ਼ਦੂਰਾਂ, ਪੇਂਡੂ ਕਾਮਿਆਂ ਦੀ ਪ੍ਰਚੂਨ ਮਹਿੰਗਾਈ ਦਸੰਬਰ ’ਚ ਨਰਮ ਰਹੀ

ਨਵੀਂ ਦਿੱਲੀ- ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਪ੍ਰਚੂਨ ਮਹਿੰਗਾਈ ਦਸੰਬਰ ’ਚ ਘਟ ਕੇ ਕ੍ਰਮਵਾਰ 5.01 ਫ਼ੀਸਦੀ ਅਤੇ 5.05 ਫ਼ੀਸਦੀ ਰਹੀ। ਇਹ ਨਵੰਬਰ ’ਚ ਕ੍ਰਮਵਾਰ 5.35 ਫ਼ੀਸਦੀ ਅਤੇ 5.47 ਫ਼ੀਸਦੀ ਸੀ। ਕਿਰਤ ਮੰਤਰਾਲਾ ਦੇ ਬਿਆਨ ਅਨੁਸਾਰ ਖੇਤੀਬਾੜੀ ਮਜ਼ਦੂਰਾਂ (ਸੀ. ਪੀ. ਆਈ.-ਏ. ਐੱਲ.) ਅਤੇ ਪੇਂਡੂ ਕਾਮਿਆਂ (ਸੀ. ਪੀ. ਆਈ.-ਆਰ. ਐੱਲ.) ਲਈ ਕੁੱਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ ਦਸੰਬਰ 2024 ’ਚ ਕ੍ਰਮਵਾਰ 1,320 ਅਤੇ 1,331 ਅੰਕ ’ਤੇ ਸਥਿਰ ਰਹੇ।

ਬਿਆਨ ’ਚ ਕਿਹਾ ਗਿਆ ਕਿ ਨਵੰਬਰ ’ਚ ਸੀ. ਪੀ. ਆਈ.-ਏ. ਐੱਲ. ਅਤੇ ਸੀ. ਪੀ. ਆਈ.-ਆਰ. ਐੱਲ. ਕ੍ਰਮਵਾਰ 1320 ਅੰਕ ਅਤੇ 1331 ਅੰਕ ’ਤੇ ਸਨ। ਖੇਤੀਬਾੜੀ ਮਜ਼ਦੂਰਾਂ (ਸੀ. ਪੀ. ਆਈ.-ਏ. ਐੱਲ.) ਅਤੇ ਪੇਂਡੂ ਕਾਮਿਆਂ ਲਈ ਕੁੱਲ ਭਾਰਤੀ ਖਪਤਕਾਰ ਮੁੱਲ ਸੂਚਕ ਅੰਕ ’ਤੇ ਆਧਾਰਿਤ ਮਹਿੰਗਾਈ ਦਰ ਦਸੰਬਰ 2024 ’ਚ ਕ੍ਰਮਵਾਰ 5.01 ਫ਼ੀਸਦੀ ਅਤੇ 5.05 ਫ਼ੀਸਦੀ ਦਰਜ ਕੀਤੀ ਗਈ, ਜਦੋਂ ਕਿ ਦਸੰਬਰ 2023 ’ਚ ਇਹ 7.71 ਫ਼ੀਸਦੀ ਅਤੇ 7.46 ਫ਼ੀਸਦੀ ਸੀ। ਉੱਥੇ ਹੀ, ਨਵੰਬਰ 2024 ’ਚ ਸੀ. ਪੀ. ਆਈ.-ਏ. ਐੱਲ. 5.35 ਫ਼ੀਸਦੀ ਅਤੇ ਸੀ. ਪੀ. ਆਈ.-ਆਰ. ਐੱਲ. 5.47 ਫ਼ੀਸਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News