IND vs SA: ਦੂਜੇ ਦਿਨ ਵੀ ਸਪਿਨਰਾਂ ਦਾ ਕਹਿਰ ਜਾਰੀ, ਭਾਰਤ ਜਿੱਤ ਤੋਂ 8 ਵਿਕਟਾਂ ਦੂਰ

11/26/2015 5:31:53 PM

ਨਾਗਪੁਰ- ਭਾਰਤ ਅਤੇ ਦੱਖਣੀ ਅਫਰੀਕਾ ''ਚ ਖੇਡੇ ਜਾ ਰਹੇ ਤੀਜੇ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀ ਦੂਜੀ ਪਾਰੀ 173 ਦੌੜਾਂ ''ਤੇ ਸਿਮਟ ਗਈ। ਪਹਿਲੀ ਪਾਰੀ ''ਚ ਭਾਰਤੀ ਟੀਮ ਨੂੰ 136 ਦੌੜਾਂ ਦੀ ਬੜ੍ਹਤ ਹਾਸਲ ਹੋਈ ਸੀ। ਇਸ ਮੈਚ ''ਚ ਦੱਖਣੀ ਅਫਰੀਕਾ ਨੂੰ ਮੈਚ ਜਿੱਤਣ ਲਈ 310 ਦੌੜਾਂ ਬਣਾਉਣੀਆਂ ਹਨ। ਦੂਜੇ ਦਿਨ ਦਾ ਖੇਡ ਖਤਮ ਹੋਣ ਤਕ ਦੱਖਣੀ ਅਫਰੀਕੀ ਟੀਮ ਨੇ 32 ਦੌੜਾਂ ਬਣਾ ਕੇ 2 ਵਿਕਟਾਂ ਗੁਆ ਦਿੱਤੀਆਂ ਹਨ ਅਤੇ ਭਾਰਤ ਇਸ ਸੀਰੀਜ਼ ਨੂੰ ਜਿੱਤਣ ਤੋਂ 8 ਵਿਕਟਾਂ ਦੂਰ ਹੈ। ਦੂਜੀ ਪਾਰੀ ''ਚ ਅਸ਼ਵਿਨ ਅਤੇ ਮਿਸ਼ਰਾ ਨੇ 1 - 1 ਵਿਕਟ ਹਾਸਲ ਕੀਤਾ।


Related News