ਕ੍ਰਿਕੇਟਰ ਸੁਰੇਸ਼ ਰੈਨਾ ਦੇ ਪੁੱਤਰ ਦੇ ਜਨਮਦਿਨ ''ਤੇ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਨੇ ਲਾਈਆਂ ਖੂਬ ਰੌਣਕਾਂ

Thursday, Mar 25, 2021 - 01:36 PM (IST)

ਕ੍ਰਿਕੇਟਰ ਸੁਰੇਸ਼ ਰੈਨਾ ਦੇ ਪੁੱਤਰ ਦੇ ਜਨਮਦਿਨ ''ਤੇ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਨੇ ਲਾਈਆਂ ਖੂਬ ਰੌਣਕਾਂ

ਚੰਡੀਗੜ੍ਹ (ਬਿਊਰੋ) : ਕੁਝ ਦਿਨ ਪਹਿਲਾਂ ਹੀ ਹੀ ਕ੍ਰਿਕੇਟਰ ਸੁਰੇਸ਼ ਰੈਨਾ ਨੇ ਆਪਣੇ ਪੁੱਤਰ ਰੀਓ ਰੈਨਾ ਦਾ ਪਹਿਲਾ ਜਨਮਦਿਨ ਮਨਾਇਆ ਸੀ, ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਸੁਰੈਸ਼ ਰੈਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ।

 
 
 
 
 
 
 
 
 
 
 
 
 
 
 
 

A post shared by Suresh Raina (@sureshraina3)

ਸੁਰੇਸ਼ ਰੈਨਾ ਨੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਆਪਣੇ ਗੀਤਾਂ ਨਾਲ ਰੌਣਕਾਂ ਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਦੌਰਾਨ ਸੁਰੇਸ਼ ਰੈਨਾ ਦਾ ਪੁੱਤਰ ਵੀ ਕਾਫ਼ੀ ਮਸਤੀ ਦੇ ਮੂਡ 'ਚ ਨਜ਼ਰ ਆਏ ਤੇ ਮਸਤੀ 'ਚ ਨੱਚ ਰਿਹਾ ਸੀ। ਇਹ ਸਭ ਵੇਖ ਕੇ ਸੁਰੇਸ਼ ਰੈਨਾ ਵੀ ਆਪਣੇ-ਆਪ ਨੂੰ ਗਾਉਣ ਤੋਂ ਨਹੀਂ ਰੋਕ ਪਾਏ ਤੇ ਮਾਈਕ ਲੈ ਕੇ ਗੀਤ ਗਾਉਣ ਲੱਗੇ। 

PunjabKesari
ਦੱਸ ਦਈਏ ਕਿ ਸੁਰੇਸ਼ ਰੈਨਾ ਦੀ ਇਸ ਵੀਡੀਓ ਨੂੰ ਪੰਜ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਉਨ੍ਹਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਸੁਰੇਸ਼ ਰੈਨਾ ਨੇ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਸੁਰੇਸ਼ ਰੈਨਾ ਨੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਖ਼ਾਸ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ।

PunjabKesari
ਦੱਸਣਯੋਗ ਹੈ ਕਿ ਭਾਰਤੀ ਕ੍ਰਿਕੇਟਰ ਸੁਰੇਸ਼ ਰੈਨਾ ਜੋ ਕਿ ਪਿਛਲੇ ਸਾਲ ਦੂਜੀ ਵਾਰ ਪਿਤਾ ਬਣੇ ਸਨ। ਉਨ੍ਹਾਂ ਦੀ ਪਤਨੀ ਪ੍ਰਿਯੰਕਾ ਰੈਨਾ ਨੇ ਬੇਟੇ ਨੂੰ ਜਨਮ ਦਿੱਤਾ ਸੀ। ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਰੀਓ ਰੈਨਾ (Rio Raina) ਰੱਖਿਆ ਹੈ।  

PunjabKesari

ਸੁਰੇਸ਼ ਰੈਨਾ ਨਾਲ ਗਾਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਹੱਸਦੇ ਹੋਏ

PunjabKesari

ਇਕ ਗੁਰੂ ਰੰਧਾਵਾ ਤੇ ਮਿਲਿੰਦ ਗਾਬਾ ਨਾਲ ਸੁਰੇਸ਼ ਰੈਨਾ ਗੀਤ ਗਾਉਂਦੇ ਹੋਏ

PunjabKesari

ਸੁਰੇਸ਼ ਰੈਨਾ ਆਪਣੀ ਪਤਨੀ ਤੇ ਪੁੱਤਰ ਨਾਲ 


author

sunita

Content Editor

Related News