ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੀ ਨੰਨ੍ਹੀ ਪਰੀ ਦੀ ਪਹਿਲੀ ਝਲਕ ਆਈ ਸਾਹਮਣੇ

1/12/2021 12:26:25 PM

ਨਵੀਂ ਦਿੱਲੀ (ਬਿਊਰੋ) — ਸੋਮਵਾਰ ਨੂੰ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਘਰ ਨੰਨ੍ਹੀ ਪਰੀ ਨੇ ਜਨਮ ਲਿਆ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ’ਚ ਜਸ਼ਨ ਦਾ ਮਾਹੌਲ ਬਣਿਆ ਹੋਇਆ ਹੈ। ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਹੁਣ ਮਾਤਾ-ਪਿਤਾ ਬਣ ਚੁੱਕੇ ਹਨ। ਵਿਰਾਟ ਕੋਹਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਾਂਝੀ ਕਰਕੇ ਪਿਤਾ ਬਣਨ ਦੀ ਖੁਸ਼ੀ ਜ਼ਾਹਿਰ ਕੀਤੀ ਸੀ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਤੇ ਸਿਤਾਰਿਆਂ ਨੇ ਵਧਾਈਆਂ ਦਾ ਤਾਂਤਾ ਲਾ ਦਿੱਤਾ। 

 
 
 
 
 
 
 
 
 
 
 
 
 
 
 
 

A post shared by Virat Kohli (@virat.kohli)

ਵਿਰਾਟ-ਅਨੁਸ਼ਕਾ ਦੀ ਧੀ ਦੀ ਪਹਿਲੀ ਤਸਵੀਰ ਆਈ ਸਾਹਮਣੇ
ਹਰ ਕੋਈ ਹੁਣ ਸੋਸ਼ਲ ਮੀਡੀਆ ’ਤੇ ਵਿਰਾਟ-ਅਨੁਸ਼ਕਾ ਨੂੰ ਵਧਾਈਆਂ ਦੇ ਰਿਹਾ ਹੈ। ਇਸੇ ਦੌਰਾਨ ਹੁਣ ਉਨ੍ਹਾਂ ਦੀ ਨੰਨ੍ਹੀ ਪਰੀ ਦੀ ਪਹਿਲੀ ਤਸਵੀਰ ਸਾਹਮਣੇ ਆ ਗਈ ਹੈ, ਜੋ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਵਿਰਾਟ ਦੇ ਵੱਡੇ ਭਰਾ ਵਿਕਾਸ ਕੋਹਲੀ ਨੇ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ। 

 
 
 
 
 
 
 
 
 
 
 
 
 
 
 
 

A post shared by Vikas Kohli (@vk0681)

ਦੱਸ ਦਈਏ ਕਿ ਇਸ ਤਸਵੀਰ ’ਚ ਸਿਰਫ਼ ਬੱਚੀ ਦੇ ਨੰਨ੍ਹੇ ਪੈਰ ਹੀ ਨਜ਼ਰ ਆ ਰਹੇ ਹਨ। ਬਾਵਜੂਦ ਇਸ ਦੇ ਇਹ ਤਸਵੀਰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਨੂੰ ਸ਼ੇਅਰ ਕਰਦਿਆਂ ਵਿਕਾਸ ਨੇ ਕੈਪਸ਼ਨ ’ਚ ਲਿਖਿਆ ‘ਖ਼ੁਸ਼ੀਆਂ ਆ ਚੁੱਕੀਆਂ ਹਨ। ਪਰਿਵਾਰ ’ਚ ਇਕ ਪਰੀ ਨੇ ਕਦਮ ਰੱਖਿਆ ਹੈ।’

ਨੋਟ - ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।

 
 
 
 
 
 
 
 
 
 
 
 
 
 
 
 

A post shared by Mehakdhingra (@mehakdhingra31)

ਉਥੇ ਹੀ ਵਿਰਾਟ ਕੋਹਲੀ ਨੇ ਜੋ ਪੋਸਟ ਸਾਂਝੀ ਕੀਤੀ ਹੈ, ਉਸ ’ਚ ਉਨ੍ਹਾਂ ਨੇ ਲਿਖਿਆ ਸੀ ਕਿ ਸਾਨੂੰ ਦੋਵਾਂ ਨੂੰ ਇਹ ਦੱਸਦੇ ਹੋਏ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਅੱਜ ਦੁਪਿਹਰ ਨੂੰ ਸਾਡੇ ਘਰ ਧੀ ਨੇ ਜਨਮ ਲਿਆ ਹੈ। ਅਸੀਂ ਤੁਹਾਡੇ ਪਿਆਰ ਤੇ ਤੁਹਾਡੀਆਂ ਸ਼ੁੱਭਕਾਮਨਾਵਾਂ ਲਈ ਧੰਨਵਾਦ ਕਰਦੇ ਹਾਂ। ਅਨੁਸ਼ਕਾ ਤੇ ਸਾਡੀ ਬੱਚੀ, ਦੋਵੇਂ ਬਿਲਕੁਲ ਠੀਕ ਨੇ। ਅਸੀਂ ਖ਼ੁਦ ਨੂੰ ਖ਼ੁਸਕਿਸਮਤ ਵਾਲੇ ਸਮਝਦੇ ਹਾਂ ਕਿ ਸਾਨੂੰ ਆਪਣੀ ਜ਼ਿੰਦਗੀ ਦੇ ਇਸ ਚੈਪਟਰ ਦਾ ਅਨੁਭਵ ਕਰਨਾ ਦਾ ਮੌਕਾ ਮਿਲਿਆ। ਅਸੀਂ ਜਾਣਦੇ ਹਾਂ ਕਿ ਤੁਸੀਂ ਇਹ ਜ਼ਰੂਰ ਸਮਝੋਗੇ ਕਿ ਇਸ ਸਮੇਂ ਅਸੀਂ ਥੋੜੀ ਪ੍ਰਾਇਵੈਸੀ ਚਾਹੁੰਦੇ ਹਾਂ। 

 
 
 
 
 
 
 
 
 
 
 
 
 
 
 
 

A post shared by Bhawna Kohli Dhingra (@bhawna_kohli_dhingra)


sunita

Content Editor sunita