ਐਨਵੀਡੀਆ 40 ਅਰਬ ਡਾਲਰ ''ਚ ਸਾਫਟ ਬੈਂਕ ਤੋਂ ਖਰੀਦੇਗੀ ਬ੍ਰਿਤਾਨੀ ਚਿਪਮੇਕਰ ''ਆਰਮ''

09/14/2020 6:18:46 PM

ਲੰਡਨ — ਗ੍ਰਾਫਿਕਸ ਚਿੱਪ ਬਣਾਉਣ ਵਾਲੀ ਅਮਰੀਕੀ ਕੰਪਨੀ ਐਨਵੀਡੀਆ ਲਗਭਗ 40 ਅਰਬ ਡਾਲਰ 'ਚ ਬ੍ਰਿਟੇਨ ਦੀ 'ਆਰਮ ਹੋਲਡਿੰਗਜ਼' ਖਰੀਦੇਗੀ। ਇਸਦੇ ਲਈ ਕੰਪਨੀ ਨੇ ਸਾਫਟਬੈਂਕ ਨਾਲ ਇੱਕ ਸੌਦਾ ਕੀਤਾ ਹੈ। ਐਨਵੀਡੀਆ ਅਤੇ ਆਰਮ ਦੀ ਮੁੱਢਲੀ ਕੰਪਨੀ ਸਾਫਟਬੈਂਕ ਨੇ ਐਤਵਾਰ ਨੂੰ ਸੌਦੇ ਦੀ ਘੋਸ਼ਣਾ ਕੀਤੀ। ਕੈਲੀਫੋਰਨੀਆ ਦੀ ਸੈਂਟਾ ਕਲਾਰਾ ਸਥਿਤ ਐਨਵੀਡੀਆ ਦੀ ਪਛਾਣ ਇਕ ਗ੍ਰਾਫਿਕ ਕਾਰਡ ਬਣਾਉਣ ਵਾਲੀ ਕੰਪਨੀ ਵਜੋਂ ਹੈ। ਜਦੋਂ ਕਿ 'ਆਰਮ' ਨੂੰ ਇਕ ਅਜਿਹੀ ਕੰਪਨੀ ਵਜੋਂ ਜਾਣਿਆ ਜਾਂਦਾ ਹੈ ਜੋ ਦੁਨੀਆ ਦੇ ਵੱਖ-ਵੱਖ ਸਮਾਰਟਫੋਨ ਬ੍ਰਾਂਡਾਂ ਲਈ ਚਿਪਸ ਤਿਆਰ ਕਰਦੀ ਹੈ ਅਤੇ ਇੰਟਰਨੈਟ ਆਫ ਥਿੰਗਜ਼ ਸੈਕਟਰ ਵਿਚ ਕੰਮ ਕਰਦੀ ਹੈ।

ਆਰਮ ਚਿੱਪ ਨਿਰਮਾਣ ਦੀ ਥਾਂ ਮੋਬਾਈਲ ਕੰਪਿਊਟਿੰਗ ਨਾਲ ਜੁੜੇ ਬੌਧਿਕ ਜਾਇਦਾਦ ਅਧਿਕਾਰਾਂ ਦੇ ਲਾਇਸੈਂਸਿੰਗ ਕਰਨ ਅਤੇ ਚਿੱਪ ਡਿਜ਼ਾਈਨਿੰਗ ਕਾਰੋਬਾਰਾਂ  'ਤੇ ਧਿਆਨ ਕੇਂਦ੍ਰਤ ਕਰਦਾ ਹੈ। ਸੌਦੇ ਦੀਆਂ ਸ਼ਰਤਾਂ ਅਨੁਸਾਰ ਨਵੀਡੀਆ ਸਾਫਟਬੈਂਕ ਨੂੰ 21.5 ਅਰਬ ਡਾਲਰ ਦਾ ਭੁਗਤਾਨ ਸ਼ੇਅਰਾਂ 'ਚ ਕਰੇਗੀ ਅਤੇ ਲਗਭਗ 12 ਅਰਬ ਡਾਲਰ ਦੀ ਨਕਦ ਰਾਸ਼ੀ ਪ੍ਰਦਾਨ ਕਰੇਗੀ। ਇਸ ਸੌਦੇ ਵਿਚ ਸਾਫਟਬੈਂਕ ਨੂੰ ਲਗਭਗ 5 ਅਰਬ ਡਾਲਰ ਦੀ ਕਮਾਈ ਹੋਵੇਗੀ ਜੇ ਆਰਮ ਦੀ ਕਾਰਗੁਜ਼ਾਰੀ ਚੰਗੀ ਰਹਿੰਦੀ ਹੈ, ਤਾਂ ਆਰਮ ਦੇ ਕਰਮਚਾਰੀਆਂ ਨੂੰ ਐਨਵੀਡੀਆ ਦੇ 1.5 ਅਰਬ ਡਾਲਰ ਦੇ ਸ਼ੇਅਰ ਮਿਲਣਗੇ।


Harinder Kaur

Content Editor

Related News