ਸਰਕਾਰੀ ਨੌਕਰੀ ਨਹੀਂ ਹੈ, ਫਿਰ ਵੀ ਮਿਲੇਗੀ ਪੈਨਸ਼ਨ, ਜਾਣੋ NPS ਸਕੀਮ

11/19/2020 4:01:13 PM

ਨਵੀਂ ਦਿੱਲੀ— ਸਰਕਾਰ ਨੇ ਜਨਵਰੀ 2004 ਵਿਚ ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਇਹ ਸਿਰਫ਼ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ ਸੀ। ਸਾਲ 2009 ਤੋਂ ਇਹ ਯੋਜਨਾ ਸਭ ਲਈ ਖੋਲ੍ਹ ਦਿੱਤੀ ਗਈ, ਯਾਨੀ ਹੁਣ ਕੋਈ ਵੀ ਇਸ ਵਿਚ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ ਵਿਚ ਨਿੱਜੀ ਨੌਕਰੀ ਕਰਨ ਵਾਲੇ ਮੁਲਾਜ਼ਮ ਵੀ ਨਿਵੇਸ਼ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦੀ ਸਰਕਾਰੀ ਨੌਕਰੀ ਨਹੀਂ ਹੈ, ਉਹ ਲੋਕ ਵੀ ਰਿਟਾਇਰਮੈਂਟ ਦੀ ਉਮਰ ਵਿਚ ਪੈਨਸ਼ਨ ਦਾ ਫਾਇਦਾ ਲੈ ਸਕਦੇ ਹਨ।

ਨੈਸ਼ਨਲ ਪੈਨਸ਼ਨ ਸਿਸਟਮ ਦੇ ਦੋ ਫਾਇਦੇ ਹਨ, ਇਕ ਤਾਂ 60 ਸਾਲ ਦੀ ਉਮਰ ਪੂਰੀ ਹੋਣ 'ਤੇ ਇਕਮੁਸ਼ਤ ਰਕਮ ਮਿਲੇਗੀ ਅਤੇ ਦੂਜਾ ਹਰ ਮਹੀਨੇ ਪੈਨਸ਼ਨ ਦੇ ਰੂਪ 'ਚ ਆਮਦਨ ਵੀ ਹੋਵੇਗੀ।

 

ਇਸ ਖਾਤੇ 'ਚ ਤੁਸੀਂ ਸੁਵਿਧਾ ਮੁਤਾਬਕ ਹਰ ਮਹੀਨੇ ਜਾਂ ਸਾਲਾਨਾ ਪੈਸੇ ਜਮ੍ਹਾ ਕਰ ਸਕਦੇ ਹੋ। ਘੱਟੋ-ਘੱਟ 1,000 ਰੁਪਏ ਮਹੀਨੇ ਨਾਲ ਇਹ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਖਾਤੇ ਵਿਚ ਕੇਂਦਰੀ ਕਰਮਚਾਰੀ, ਸੂਬਾ ਸਰਕਾਰ ਦੇ ਕਰਮਚਾਰੀ, ਨਿੱਜੀ ਖੇਤਰ ਦੇ ਕਰਮਚਾਰੀ ਅਤੇ ਆਮ ਨਾਗਰਿਕ ਨਿਵੇਸ਼ ਕਰ ਸਕਦੇ ਹਨ। ਐੱਨ. ਪੀ. ਐੱਸ. ਵਿਚ ਦੋ ਤਰ੍ਹਾਂ ਦੇ ਖਾਤੇ ਹੁੰਦੇ ਹਨ ਇਕ ਟੀਅਰ-1 ਅਤੇ ਦੂਜਾ ਟੀਅਰ-2। ਦੂਜੇ ਖਾਤਾ ਖੋਲ੍ਹਣਾ ਜ਼ਰੂਰੀ ਨਹੀਂ ਹੈ। ਟੀਅਰ-2 ਖਾਤਾ ਮਰਜ਼ੀ ਨਾਲ ਖੁੱਲ੍ਹਵਾਇਆ ਜਾ ਸਕਦਾ ਹੈ। 60 ਸਾਲ ਦੀ ਉਮਰ ਤੱਕ ਟੀਅਰ-1 ਵਿਚੋਂ ਫੰਡ ਨਹੀਂ ਕਢਾਇਆ ਜਾ ਸਕਦਾ। ਟੀਅਰ-2 ਐੱਨ. ਪੀ. ਐੱਸ. ਖਾਤਾ ਇਕ ਬਚਤ ਖਾਤੇ ਦੀ ਤਰ੍ਹਾਂ ਕੰਮ ਕਰਦਾ ਹੈ, ਜਿੱਥੋਂ ਗਾਹਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਪੈਸਾ ਕਢਾ ਸਕਦਾ ਹੈ। ਇਹ ਸਕੀਮ ਤੁਸੀਂ ਬੈਂਕ 'ਚ ਜਾ ਕੇ ਜਾਂ ਆਨਲਾਈਨ ਵੀ ਲੈ ਸਕਦੇ ਹੋ। ਇਹ ਵੀ ਦੱਸ ਦੇਈਏ ਕਿ ਇਹ ਬਾਜ਼ਾਰ ਲਿੰਕਡ ਸਕੀਮ ਹੈ, ਯਾਨੀ ਇਸ 'ਚ ਮੁਨਾਫਾ ਘੱਟ-ਵੱਧ ਸਕਦਾ ਹੈ।


Sanjeev

Content Editor

Related News