ਕੈਮਸ ਨੇ ਆਈ. ਪੀ. ਓ. ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 666.56 ਕਰੋੜ ਰੁਪਏ ਜੁਟਾਏ

09/20/2020 7:47:52 AM

ਨਵੀਂ ਦਿੱਲੀ– ਵਾਰਬਰਗ ਪਿੰਕਸ ਸਮਰਥਿਤ ਸੀ. ਏ. ਐੱਮ. ਐੱਸ. (ਕੈਮਸ) ਨੇ ਆਪਣੇ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ. ਪੀ. ਓ.) ਤੋਂ ਪਹਿਲਾਂ ਐਂਕਰ ਨਿਵੇਸ਼ਕਾਂ ਤੋਂ 666 ਕਰੋੜ ਰੁਪਏ ਦੀ ਵੱਧ ਦੀ ਰਾਸ਼ੀ ਇਕੱਠੀ ਕੀਤੀ ਹੈ। ਕੰਪਨੀ ਦਾ ਆਈ. ਪੀ. ਓ. ਸੋਮਵਾਰ ਨੂੰ ਖੁੱਲ੍ਹਣ ਵਾਲਾ ਹੈ।

ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਦੱਸਿਆ ਕਿ ਉਸ ਨੇ 35 ਐਂਕਰ ਨਿਵੇਸ਼ਕਾਂ ਨੂੰ 1,230 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 54,19,230 ਸ਼ੇਅਰ ਵੰਡਣ ਦੀ ਯੋਜਨਾ ਨੂੰ ਅੰਤਮ ਰੂਪ ਦਿੱਤਾ ਹੈ। ਇਸ ਸ਼ੇਅਰ ਮੁੱਲ ’ਤੇ ਕੰਪਨੀ ਨੇ 666.56 ਕਰੋੜ ਰੁਪਏ ਦੀ ਰਾਸ਼ੀ ਇਕੱਠੀ ਕੀਤੀ ਹੈ। ਇਨ੍ਹਾਂ 35 ਐਂਕਰ ਨਿਵੇਸ਼ਕਾਂ ’ਚੋਂ 17 ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕ, 30 ਯੋਜਨਾਵਾਂ ਦੇ ਮਾਧਿਅਮ ਨਾਲ 13 ਮਿਊਚਲ ਫੰਡ, 3 ਬੀਮਾ ਕੰਪਨੀਆਂ ਅਤੇ ਦੋ ਬਦਲ ਨਿਵੇਸ਼ ਫੰਡ ਸ਼ਾਮਲ ਹਨ।

ਐਂਕਰ ਨਿਵੇਸ਼ਕਾਂ 'ਚ ਸਮਾਲਕੈਪ ਵਰਲਡ ਫੰਡ, ਐੱਚ. ਐੱਸ. ਬੀ. ਸੀ., ਅਬੂ ਧਾਬੀ ਇਨਵੈਸਟਮੈਂਟ ਅਥਾਰਟੀ, ਪਲੇਸਮੈਂਟ ਫਸਟ ਸਟੇਟ ਇਨਵੈਸਟਮੈਂਟ ਕੈਸੀ ਡੀ ਡਿਪੋ, ਈਸਟਸਪ੍ਰਿੰਗ ਇਨਵੈਸਟਮੈਂਟ, ਫਿਡੈਲਿਟੀ ਇਨਵੈਸਟਮੈਂਟ ਟਰੱਸਟ, ਗੋਲਡਮੈਨ ਸਾਸ਼, ਸਿੰਗਾਪੁਰ ਦੀ ਸਰਕਾਰ, ਨੂਮੁਰਾ ਫੰਡਜ਼ ਆਇਰਲੈਂਡ ਪਬਲਿਕ ਲਿਮਟਿਡ ਆਦਿ ਸ਼ਾਮਲ ਹਨ।


Sanjeev

Content Editor

Related News