ਮਈ ਦੇ ਪਹਿਲੇ ਹਫ਼ਤੇ ਤਕ ਆਵੇਗਾ ਦਸਵੀਂ ਦਾ ਨਤੀਜਾ
Friday, Apr 25, 2025 - 12:35 AM (IST)

ਮੋਹਾਲੀ, (ਰਣਬੀਰ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਗਈ ਦਸਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਮਈ ਦੇ ਪਹਿਲੇ ਹਫ਼ਤੇ ਤਕ ਐਲਾਨਿਆ ਜਾਵੇਗਾ। ਹਾਲਾਂਕਿ ਬੋਰਡ ਵਲੋਂ ਅਜੇ ਅਧਿਕਾਰਤ ਮਿਤੀ ਦਾ ਐਲਾਨ ਨਹੀਂ ਕੀਤਾ ਗਿਆ ਪਰ 10 ਮਈ ਤੋਂ ਪਹਿਲਾਂ-ਪਹਿਲਾਂ ਨਤੀਜਾ ਆਉਣ ਦੀ ਸੰਭਾਵਨਾ ਹੈ।
ਇਸ ਸਾਲ ਇਮਤਿਹਾਨ 10 ਮਾਰਚ ਤੋਂ 4 ਅਪ੍ਰੈਲ ਤਕ ਕਰਵਾਏ ਗਏ ਸਨ। ਕੁੱਲ 2.8 ਲੱਖ ਵਿਦਿਆਰਥੀਆਂ ਨੇ ਇਹ ਇਮਤਿਹਾਨ ਦਿੱਤਾ ਸੀ। ਨਤੀਜੇ pseb.ac.in ’ਤੇ ਦੇਖੇ ਜਾ ਸਕਦੇ ਹਨ। ਇਸ ਤੋਂ ਇਲਾਵਾ ਐੱਸ.ਐੱਮ.ਐੱਸ. ਰਾਹੀਂ ਵੀ ਨਤੀਜਾ ਦੇਖਿਆ ਜਾ ਸਕੇਗਾ।