ਲੈਂਡਮਾਰਕ ਇਮੀਗ੍ਰੇਸ਼ਨ ਵੱਲੋਂ 9 ਜੂਨ ਤੋਂ ਵੱਖ-ਵੱਖ ਸ਼ਹਿਰਾਂ ’ਚ ਲਗਾਏ ਜਾ ਰਹੇ ਸਟੱਡੀ ਵੀਜ਼ਾ ਸੈਮੀਨਾਰ
Thursday, Jun 08, 2023 - 08:24 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਅਤੇ ਉੱਤਰ ਭਾਰਤ ਦੀ ਨਾਮਵਰ ਸੰਸਥਾ ਲੈਂਡਮਾਰਕ ਦੇ ਮੁਖੀ ਜਸਮੀਤ ਭਾਟੀਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਕੈਨੇਡਾ ਅੰਬੈਸੀ ਨੇ ਸਟੱਡੀ ਵੀਜ਼ਾ ਦਾ ਸਾਰਾ ਪ੍ਰੋਸੈੱਸ ਬਹੁਤ ਤੇਜ਼ ਕਰ ਦਿੱਤਾ ਹੈ ਅਤੇ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਸਿੰਗਾਪੁਰ, ਜਰਮਨੀ ਅਤੇ ਨਿਊਜ਼ੀਲੈਂਡ ਜਾਣ ਵਾਲੇ ਚਾਹਵਾਨ ਵਿਦਿਆਰਥੀ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਦਾਖਲਾ ਲੈ ਕੇ ਆਪਣਾ ਸੁਫ਼ਨਾ ਪੂਰਾ ਕਰ ਸਕਦੇ ਹਨ। ਇਸ ਕੰਪਨੀ ਨੇ ਇਕ ਵਾਰ ਫਿਰ ਵਿਦਿਆਰਥੀਆਂ ਦੀ ਮਦਦ ਲਈ ਸਤੰਬਰ 2023 ਤੇ ਜਨਵਰੀ 2024 ਇੰਟੇਕ ਲਈ ਸਟੱਡੀ ਵੀਜ਼ਾ ਸੈਮੀਨਾਰ ਆਯੋਜਿਤ ਕਰ ਰਹੇ ਹਨ।
ਇਨ੍ਹਾਂ ਸੈਮੀਨਾਰਾਂ ਦਾ ਆਯੋਜਨ ਅੱਜ 9 ਜੂਨ ਨੂੰ ਅੰਮ੍ਰਿਤਸਰ ਹੋਟਲ ਕਲਾਰਕਸ ਇਨ, ਰੰਜੀਤ ਐਵੇਨਿਊ ਅਤੇ 10 ਜੂਨ ਨੂੰ ਲੈਂਡਮਾਰਕ ਆਫਿਸ, ਦਸਮੇਸ਼ ਪਲਾਜ਼ਾ, ਜੀ. ਟੀ. ਰੋਡ, ਮੋਗਾ ਅਤੇ 16 ਜੂਨ ਨੂੰ ਜਲੰਧਰ ਹੋਟਲ ਕਿੰਗਸ ਅਤੇ 24 ਜੂਨ ਨੂੰ ਪਟਿਆਲਾ ਮੋਹਨ ਕਾਂਟੀਨੈਂਟਲ ਵਿਖੇ ਹੋ ਰਹੇ ਹਨ। ਚੰਡੀਗੜ੍ਹ ਅਤੇ ਲੁਧਿਆਣਾ ਵਿਖੇ ਹੋਏ ਸੈਮੀਨਾਰ ਵਿਚ 1000 ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ । ਲੈਂਡਮਾਰਕ ਸੰਸਥਾ ਨੇ ਪਿਛਲੇ 16 ਸਾਲਾਂ ਵਿਚ 25 ਹਜ਼ਾਰ ਤੋਂ ਵੱਧ ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ’ਤੇ ਵੱਖ-ਵੱਖ ਵਿਦੇਸ਼ਾਂ ਵਿਚ ਭੇਜਿਆ ਹੈ। ਲੈਂਡਮਾਰਕ ਵੱਲੋਂ ਪ੍ਰੋਸੈਸਿੰਗ ਫੀਸ ਨਹੀਂ ਲਈ ਜਾਂਦੀ, ਨਾ ਹੀ ਵੀਜ਼ਾ ਤੋਂ ਪਹਿਲਾਂ ਅਤੇ ਬਾਅਦ। ਸਤੰਬਰ 2023 ਅਤੇ ਜਨਵਰੀ 2024 ਇੰਟੇਕ ਦੇ ਦਾਖਲੇ ਲਈ ਅਪਲਾਈ ਕਰਨ ਦਾ ਸੁਨਹਿਰਾ ਮੌਕਾ ਹੈ। ਲੈਂਡਮਾਰਕ ਇਮੀਗ੍ਰੇਸ਼ਨ ਦਾ ਸਟੱਡੀ ਵੀਜ਼ਾ ਵਿਚ ਕਾਫ਼ੀ ਚੰਗਾ ਸਕਸੈੱਸ ਰੇਟ ਹੈ। ਇਹ ਸੰਸਥਾ ਖਾਸ ਤੌਰ ’ਤੇ ਪੰਜਾਬ ਦੇ ਵਿਦਿਆਰਥੀਆਂ ਦੀ ਹਮੇਸ਼ਾ ਤੋਂ ਹੀ ਪਹਿਲੀ ਪਸੰਦ ਰਹੀ ਹੈ।
ਕਈ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਕਾਲਰਸ਼ਿਪ ਵੀ ਉਪਲੱਬਧ ਹੈ। ਸਟੂਡੈਂਟਸ ਆਪਣੀ ਫਾਈਲ ਆਰ.ਸੀ.ਆਰ.ਸੀ. ਮੈਂਬਰ ਰਾਹੀਂ ਹੀ ਅਪਲਾਈ ਕਰਨ। ਵਧੇਰੇ ਜਾਣਕਾਰੀ ਵਾਸਤੇ ਸਟੂਡੈਂਟਸ ਲੈਂਡਮਾਰਕ ਦੇ ਆਫਿਸ ਚੰਡੀਗੜ੍ਹ ਐੱਸ. ਸੀ. ਓ. 95-96-97, ਸੈਕਟਰ 17-ਡੀ, ਲੈਂਡਮਾਰਕ ਮੋਹਾਲੀ ਆਫਿਸ ਐੱਫ 212, ਫੇਸ 8 ਬੀ, ਇੰਡਸਟਰੀਅਲ ਏਰੀਆ ਅਤੇ ਲੁਧਿਆਣਾ ਲੈਂਡਮਾਰਕ ਆਫਿਸ ਐੱਸ. ਸੀ. ਓ. 668, ਟਾਪ ਫਲੋਰ, ਦਸਮੇਸ਼ ਨਗਰ ਅਤੇ ਜਲੰਧਰ ਲੈਂਡਮਾਰਕ ਆਫਿਸ ਨੰਬਰ 917-18, ਨਿਰਮਾਤਾ ਕੰਪਲੈਕਸ, ਨਜ਼ਦੀਕ ਨਰਿੰਦਰ ਸਿਨੇਮਾ, ਜਲੰਧਰ ਵਿਖੇ ਸੰਪਰਕ ਕਰ ਸਕਦੇ ਹੋ ਅਤੇ ਆਨਲਾਈਨ ਵੀ ਸੰਸਥਾ ਨਾਲ ਰੂ-ਬ-ਰੂ ਹੋ ਸਕਦੇ ਹੋ।