ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਨੇ LPU ਕੈਂਪਸ 'ਚ ਲਹਿਰਾਇਆ ਤਿਰੰਗਾ
Saturday, Aug 17, 2024 - 11:55 AM (IST)
ਚੰਡੀਗੜ੍ਹ (ਰਮਨਜੀਤ) : ਰਾਜ ਸਭਾ ਦੇ ਸੰਸਦ ਮੈਂਬਰ ਅਤੇ ਐੱਲ. ਪੀ. ਯੂ. ਦੇ ਸੰਸਥਾਪਕ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੇ ਐੱਲ. ਪੀ. ਯੂ. ਕੈਂਪਸ 'ਚ ਰਾਸ਼ਟਰੀ ਝੰਡਾ ਲਹਿਰਾਇਆ। ਐੱਲ. ਪੀ. ਯੂ. ਨੇ ਦੇਸ਼ ਭਗਤੀ ਅਤੇ ਏਕਤਾ ਨਾਲ 78ਵਾਂ ਆਜ਼ਾਦੀ ਦਿਹਾੜਾ ਮਨਾਇਆ। ਤਿੰਨ ਰੰਗਾਂ ਨਾਲ ਸਜੇ ਹੋਏ ਐੱਲ. ਪੀ. ਯੂ. ਕੈਂਪਸ ਨੇ ਦੇਸ਼ ਭਗਤੀ ਅਤੇ ਏਕਤਾ ਦੇ ਰੰਗਾਂ ਨਾਲ 78ਵਾਂ ਆਜ਼ਾਦੀ ਦਿਹਾੜਾ ਮਨਾਇਆ। ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਐੱਲ. ਪੀ. ਯੂ. ਦੇ ਪ੍ਰੋ-ਚਾਂਸਲਰ ਕਰਨਲ ਰਸ਼ਮੀ ਮਿੱਤਲ ਵੀ ਉੱਥੇ ਮੌਜੂਦ ਸਨ।
ਡਾ. ਅਸ਼ੋਕ ਕੁਮਾਰ ਮਿੱਤਲ ਨੇ ਸਟਾਫ਼ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੇਸ਼ ਨੂੰ ਆਜ਼ਾਦੀ ਦਿਵਾਉਣ ਲਈ ਸ਼ਹੀਦ ਹੋਏ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ। ਡਾ. ਮਿੱਤਲ ਨੇ ਰਾਸ਼ਟਰ ਦੇ ਪਰਿਵਰਤਨਸ਼ੀਲ ਦ੍ਰਿਸ਼ਟੀਕੋਣ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਇੱਕ ਸ੍ਰੇਸ਼ਠ ਭਾਰਤ ਦੀ ਸ਼ੁਰੂਆਤ ਦੇ ਗਵਾਹ ਹਾਂ। ਇੱਕ ਨਵਾਂ ਭਾਰਤ ਜੋ ਮਜ਼ਬੂਤ, ਲਚਕੀਲਾ ਅਤੇ ਅਜਿੱਤ ਹੈ। ਡਾ. ਮਿੱਤਲ ਨੇ ਯੂਨੀਕੋਰਨ ਸਟਾਰਟ ਅੱਪਸ ਸਮੇਤ ਵੱਖ-ਵੱਖ ਖੇਤਰਾਂ 'ਚ ਭਾਰਤ ਦੀਆਂ ਸ਼ਾਨਦਾਰ ਪ੍ਰਾਪਤੀਆਂ ਨੂੰ ਉਜਾਗਰ ਕੀਤਾ।