ਪਾਸਪੋਰਟ ਅਪਲਾਈ ਕਰਨ ਵਾਲੇ ਧਿਆਨ ਦੇਣ, ਕਿਤੇ ਤੁਸੀਂ ਵੀ ਨਾ ਹੋ ਜਾਇਓ ਅਜਿਹੀ ਠੱਗੀ ਦਾ ਸ਼ਿਕਾਰ

04/07/2023 4:15:26 PM

ਚੰਡੀਗੜ੍ਹ (ਸੁਸ਼ੀਲ ਰਾਜ) : ਧੀ ਦੇ ਪਾਸਪੋਰਟ ਨੂੰ ਟਰੈਕ ਕਰਨ ਲਈ ਮਾਂ ਨੂੰ ਗੂਗਲ ’ਤੇ ਨੰਬਰ ਸਰਚ ਕਰਨਾ ਮਹਿੰਗਾ ਪੈ ਗਿਆ। ਔਰਤ ਨੇ ਗੂਗਲ ’ਤੇ ਮਿਲੇ ਨੰਬਰ ’ਤੇ ਡਿਟੇਲ ਭਰੀ ਅਤੇ 5 ਰੁਪਏ ਦੀ ਆਨਲਾਈਨ ਪੇਮੈਂਟ ਕੀਤੀ। ਇਸ ਨੂੰ ਦੇਖਦਿਆਂ ਔਰਤ ਦੇ ਪਤੀ ਦੇ ਖਾਤੇ ’ਚੋਂ ਇਕ ਲੱਖ ਚਾਰ ਹਜ਼ਾਰ ਰੁਪਏ ਕੱਢਵਾ ਲਏ ਗਏ। ਜਸਵਿੰਦਰ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸਾਈਬਰ ਸੈੱਲ ਨੇ ਮਾਮਲੇ ਦੀ ਜਾਂਚ ਕਰ ਕੇ ਠੱਗਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਨਵਾਂ ਖ਼ੁਲਾਸਾ: ਅੰਮ੍ਰਿਤਪਾਲ ਕਰਨਾ ਚਾਹੁੰਦਾ ਸੀ ਸਰੰਡਰ ਪਰ ਇਸ ਵਿਅਕਤੀ ਦੀ ਸਲਾਹ ’ਤੇ ਹੋਇਆ ਫ਼ਰਾਰ

ਸ਼ਿਕਾਇਤਕਰਤਾ ਜਸਵਿੰਦਰ ਨੇ ਦੱਸਿਆ ਕਿ ਉਹ ਸੈਕਟਰ-23 ਵਿਚ ਆਪਣੇ ਪਰਿਵਾਰ ਨਾਲ ਰਹਿੰਦਾ ਹੈ ਅਤੇ ਕਾਰੋਬਾਰ ਕਰਦਾ ਹੈ। ਉਸ ਨੇ ਚੰਡੀਗੜ੍ਹ ਤੋਂ ਆਪਣੀ 6 ਸਾਲਾ ਧੀ ਦਾ ਪਾਸਪੋਰਟ ਰੀਨਿਊ ਕਰਵਾਇਆ ਸੀ। ਮੋਬਾਇਲ ਨੰਬਰ ’ਤੇ ਐੱਸ. ਐੱਮ. ਐੱਸ. ਆਇਆ ਕਿ ਪਾਸਪੋਰਟ ਭੇਜ ਦਿੱਤਾ ਗਿਆ ਹੈ। 22 ਮਾਰਚ ਨੂੰ ਸ਼ਿਕਾਇਤਕਰਤਾ ਨੇ ਗੂਗਲ ’ਤੇ ਇਕ ਟਰੈਕਿੰਗ ਆਈ. ਡੀ. ਪੋਸਟ ਕੀਤੀ। ਧੀ ਦੇ ਮੋਬਾਇਲ ਨੰਬਰ ਦੇ ਨਾਲ-ਨਾਲ ਉਸ ਦਾ ਵੇਰਵਾ ਵੀ ਖੋਜਿਆ ਅਤੇ ਭਰਿਆ।

ਇਹ ਵੀ ਪੜ੍ਹੋ :  ਇੰਸਟਾਗ੍ਰਾਮ 'ਤੇ ਅਸ਼ਲੀਲ ਤਸਵੀਰਾਂ ਪਾ ਕੇ ਸ਼ੁਰੂ ਹੁੰਦੀ ਸੀ ਗੰਦੀ ਖੇਡ, ਇੰਝ ਖੁੱਲ੍ਹਿਆ ਜਸਨੀਤ ਕੌਰ ਦਾ ਭੇਤ

24 ਮਾਰਚ ਨੂੰ ਸ਼ਿਕਾਇਤਕਰਤਾ ਦੀ ਪਤਨੀ ਦੇ ਮੋਬਾਇਲ ਨੰਬਰ ’ਤੇ ਇਕ ਹੋਰ ਨੰਬਰ ਤੋਂ ਕਾਲ ਆਈ। ਫੋਨ ਕਰਨ ਵਾਲੇ ਨੇ ਪਤਨੀ ਨੂੰ ਕਿਹਾ ਕਿ ਉਹ ਉਸ ਨੂੰ ਲਿੰਕ ਭੇਜ ਰਿਹਾ ਹੈ ਅਤੇ ਉਸ ਨੂੰ 5 ਰੁਪਏ ਦੇਣੇ ਪੈਣਗੇ। ਇਕ ਹੋਰ ਮੋਬਾਇਲ ਨੰਬਰ ਦਿੱਤਾ ਗਿਆ, ਜਿਸ ਵਿਚ ਭੁਗਤਾਨ ਕਰਨਾ ਹੈ। ਸ਼ਿਕਾਇਤਕਰਤਾ ਦੀ ਪਤਨੀ ਦੇ ਮੋਬਾਇਲ ਨੰਬਰ ਤੋਂ ਭੁਗਤਾਨ ਨਹੀਂ ਹੋ ਸਕਿਆ। ਇਸ ਲਈ ਸ਼ਿਕਾਇਤਕਰਤਾ ਨੇ ਮੋਬਾਇਲ ਨੰਬਰ ’ਤੇ ਭੇਜੇ ਗਏ ਲਿੰਕ ’ਤੇ ਆਪਣੇ ਮੋਬਾਇਲ ਤੋਂ 5 ਰੁਪਏ ਦੀ ਅਦਾਇਗੀ ਕੀਤੀ।

ਇਹ ਵੀ ਪੜ੍ਹੋ : ਹੁਣ ਇੰਟਰਨੈੱਟ ਦੇ ਰਸਤੇ ਅੰਮ੍ਰਿਤਪਾਲ ਦੀ ਹੋ ਰਹੀ ਭਾਲ, ਸਾਹਮਣੇ ਆਈ ਇਹ ਗੱਲ 

24 ਮਾਰਚ ਨੂੰ ਸ਼ਿਕਾਇਤਕਰਤਾ ਦੀ ਧੀ ਦਾ ਪਾਸਪੋਰਟ ਘਰ ਆਇਆ। 25 ਮਾਰਚ ਨੂੰ ਸ਼ਿਕਾਇਤਕਰਤਾ ਦੇ ਮੋਬਾਇਲ ’ਤੇ ਸੁਨੇਹੇ ਆਉਣੇ ਸ਼ੁਰੂ ਹੋ ਗਏ ਕਿ ਉਸ ਦੇ ਖਾਤੇ ’ਚੋਂ 1,04,000 ਰੁਪਏ ਡੈਬਿਟ ਹੋ ਗਏ ਹਨ, ਜਿਸ ਦੀ ਸ਼ਿਕਾਇਤ ਤੁਰੰਤ ਥਾਣਾ ਸਾਈਬਰ ਸੈੱਲ ਨੂੰ ਦਿੱਤੀ ਗਈ। ਪੁਲਸ ਨੇ ਇਸ ਮਾਮਲੇ ’ਚ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ :  ਨਵਜੋਤ ਸਿੱਧੂ ਵੱਲੋਂ ਕਾਂਗਰਸ ਦੀਆਂ ਗਤੀਵਿਧੀਆਂ 'ਚ ਹਿੱਸਾ ਨਾ ਲੈਣ 'ਤੇ ਰਾਜਾ ਵੜਿੰਗ ਦਾ ਬਿਆਨ

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Harnek Seechewal

Content Editor

Related News