ਮਾਂ ਅਤੇ ਉਸ ਦੀਆਂ 2 ਨਾਬਾਲਗ ਧੀਆਂ ਨਾਲ ਕੁੱਟਮਾਰ ਕਰਨ ਵਾਲੇ 4 ਖਿਲਾਫ਼ ਮਾਮਲਾ ਦਰਜ

Tuesday, Nov 19, 2024 - 06:20 PM (IST)

ਮਾਂ ਅਤੇ ਉਸ ਦੀਆਂ 2 ਨਾਬਾਲਗ ਧੀਆਂ ਨਾਲ ਕੁੱਟਮਾਰ ਕਰਨ ਵਾਲੇ 4 ਖਿਲਾਫ਼ ਮਾਮਲਾ ਦਰਜ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵਲੋਂ ਪਿੰਡ ਮਾਣੇਵਾਲ ਵਿਖੇ ਮਾਂ ਅਤੇ ਉਸ ਦੀਆਂ 2 ਨਾਬਾਲਗ ਧੀਆਂ ਨਾਲ ਕੁੱਟਮਾਰ ਕਰਨ ਵਾਲੇ 4 ਵਿਅਕਤੀਆਂ ਗੁਰਪਾਲ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਅਤੇ ਬਲਜੀਤ ਕੌਰ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਹਸਪਤਾਲ ਵਿਚ ਇਲਾਜ ਅਧੀਨ ਅਮਨਦੀਪ ਕੌਰ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੀਆਂ ਧੀਆਂ ਸਮੇਤ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਧਾਰਮਿਕ ਸਮਾਗਮ ਤੋਂ ਮੱਥਾ ਟੇਕ ਕੇ ਵਾਪਸ ਪਰਤ ਰਹੇ ਸਨ ਅਤੇ ਜਦੋਂ ਉਸਦੀ ਇਕ ਨਾਬਾਲਗ ਲੜਕੀ ਘਰ ਦਾ ਦਰਵਾਜ਼ਾ ਲਗਾਉਣ ਲੱਗੀ ਤਾਂ ਇਸ ਦੌਰਾਨ ਗੁਰਪਾਲ ਸਿੰਘ, ਸਰਬਜੀਤ ਸਿੰਘ, ਪਰਮਜੀਤ ਸਿੰਘ ਤੇ ਬਲਜੀਤ ਕੌਰ ਨੇ ਮੇਰੀ ਲੜਕੀ ਨਾਲ ਗਾਲੀ ਗਲੋਚ ਤੇ ਕੁੱਟਮਾਰ ਕਰਨ ਲੱਗੇ। 

ਇਸ ਦੌਰਾਨ ਜਦੋ ਮੈਂ ਤੇ ਮੇਰੀ ਦੂਜੀ ਲੜਕੀ ਉਸ ਨੂੰ ਛੁਡਾਉਣ ਆਈ ਤਾਂ ਇਨ੍ਹਾਂ ਉਕਤ ਵਿਅਕਤੀਆਂ ਨੇ ਸਾਡੀ ਵੀ ਬੁਰੀ ਤਰ੍ਹਾਂ ਕੁੱਟਮਾਰ ਕਰਦਿਆਂ ਢਿੱਡ ਵਿਚ ਲੱਤਾਂ ਮਾਰੀਆਂ। ਬਿਆਨਕਰਤਾ ਨੇ ਕਿਹਾ ਕਿ ਕੁੱਟਮਾਰ ਕਰਨ ਵਾਲੇ ਵਿਅਕਤੀਆਂ ਨੇ ਉਸਦੇ ਕੰਨਾਂ ਵਿਚ ਪਾਈਆਂ ਵਾਲੀਆਂ, ਸੋਨੇ ਦੀ ਚੈਨ ਅਤੇ ਚਾਂਦੀ ਦੇ ਕੰਗਨ ਵੀ ਲਾਹ ਕੇ ਲੈ ਗਏ। ਇਸ ਤੋਂ ਇਲਾਵਾ ਇਨ੍ਹਾਂ ਚਾਰਾਂ ਨੇ ਸਾਡੇ ਘਰ ਭੰਨਤੋੜ ਵੀ ਕੀਤੀ ਅਤੇ ਰੌਲਾ ਪਾਉਣ ’ਤੇ ਗੁਆਂਢੀਆਂ ਵਲੋਂ ਸਾਨੂੰ ਬਚਾਇਆ ਗਿਆ। ਪੁਲਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਹੈ।


author

Gurminder Singh

Content Editor

Related News