ਬਾਜ਼ਾਰਾਂ ’ਚ ਪਟਾਕੇ ਵੇਚਣ ਵਾਲਿਆਂ ਖਿਲਾਫ ਹੋਵੇਗੀ ਕਾਰਵਾਈ : ਮਨਫੂਲ ਸਿੰਘ
Wednesday, Oct 31, 2018 - 04:21 PM (IST)

ਚੰਡੀਗੜ੍ਹ (ਅਮਰਦੀਪ)–ਥਾਣਾ ਬਲੌਂਗੀ ਦੇ ਐੱਸ. ਐੱਚ. ਓ. ਮਨਫੂਲ ਸਿੰਘ ਨੇ ਇਥੇ ਗੱਲਬਾਤ ਕਰਦਿਆਂ ਆਖਿਆ ਹੈ ਕਿ ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਬਲੌਂਗੀ ਏਰੀਆ ਵਿਚ ਸੁਰੱਖਿਆ ਦੇ ਪੁੱਖਤਾ ਇੰਤਜ਼ਾਮ ਕੀਤੇ ਗਏ ਹਨ। ਥਾਣਾ ਬਲੌਂਗੀ ਦੇ ਏਰੀਆ ਵਿਚ ਪੈਂਦੀਆਂ ਮਾਰਕੀਟਾਂ ਵਿਚ ਕਿਸੇ ਕਿਸਮ ਦੇ ਪਟਾਕੇ ਲਾ ਕੇ ਵੇਚਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਜੇਕਰ ਕੋਈ ਵੀ ਬਾਜ਼ਾਰ ਵਿਚ ਪਟਾਕੇ ਲਾਏਗਾ ਤਾਂ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਟਾਕੇ ਵੇਚਣ ਲਈ ਜਿਨ੍ਹਾਂ ਕੋਲ ਲਾਇਸੈਂਸ ਹੋਣਗੇ ਉਹ ਹੀ ਪਟਾਕੇ ਨਿਰਧਾਰਿਤ ਕੀਤੀ ਜਗ੍ਹਾ ’ਤੇ ਵੇਚ ਸਕਦੇ ਹਨ, ਜਿਨ੍ਹਾਂ ਕੋਲ ਲਾਇਸੈਂਸ ਨਾ ਪਾਏ ਗਏ ਉਨ੍ਹਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।