57 ਇੰਡਸਟਰੀਅਲ ਯੁੂਨਿਟਸ ਦੇ ਕੱਟੇ ਬਿਜਲੀ, ਵਾਟਰ ਤੇ ਸੀਵਰੇਜ ਕੁਨੈਕਸ਼ਨ

Wednesday, Oct 31, 2018 - 04:34 PM (IST)

57 ਇੰਡਸਟਰੀਅਲ ਯੁੂਨਿਟਸ ਦੇ ਕੱਟੇ ਬਿਜਲੀ, ਵਾਟਰ ਤੇ ਸੀਵਰੇਜ ਕੁਨੈਕਸ਼ਨ

ਚੰਡੀਗੜ੍ਹ (ਅਨਿਲ)-ਡੇਰਾਬੱਸੀ ਹਲਕੇ ਦੀਅਾਂ 57 ਫੈਕਟਰੀਆਂ ਨੂੰ ਬੰਦ ਕਰਨ ਦੇ ਐੱਨ. ਜੀ. ਟੀ. ਦੇ ਆਦੇਸ਼ਾਂ ਦੇ ਤਹਿਤ ਇਨ੍ਹਾਂ ਫੈਕਟਰੀਆਂ ਦੇ ਬਿਜਲੀ, ਪਾਣੀ ਅਤੇ ਸੀਵਰੇਜ ਕੁਨੈਕਸ਼ਨ ਮੰਗਲਵਾਰ ਨੂੰ ਕੱਟ ਦਿੱਤੇ ਗਏ। ਐੱਨ. ਜੀ. ਟੀ. ਦੇ ਆਦੇਸ਼ਾਂ ਨਾਲ ਨੱਥੀ ਕਰਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਾਵਰਕਾਮ, ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਨੂੰ ਉਕਤ ਕੁਨੈਕਸ਼ਨ ਕੱਟਣ ਦੇ ਨਿਰਦੇਸ਼ ਸੋਮਵਾਰ ਨੂੰ ਜਾਰੀ ਕਰ ਦਿੱਤੇ ਸਨ। ਦੱਸਣਯੋਗ ਹੈ ਕਿ ਐੱਨ. ਜੀ. ਟੀ. ਨੇ ਪੰਜਾਬ ਸਰਕਾਰ ਨੂੰ ਇਕ ਹਫਤੇ ਦੇ ਅੰਦਰ ਪ੍ਰਦੂਸ਼ਣ ਨਿਯਮਾਂ ਦੀ ਡਿਫਾਲਟਰ 57 ਇੰਡਸਟਰੀਜ਼ ਨੂੰ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਅਗਲੀ ਸੁਣਵਾਈ ਲਈ ਐੱਨ. ਜੀ. ਟੀ. ਵਿਚ 13 ਨਵੰਬਰ ਮੁਕੱਰਰ ਹੈ। ਇਨ੍ਹਾਂ ਵਿਚ ਕੰਮ ਕਰਨ ਵਾਲੇ ਕਰੀਬ ਚਾਰ ਹਜ਼ਾਰ ਵਰਕਰਜ਼ ਨੂੰ ਹੁਣ ਮਜਬੂਰਨ ਬਿਨਾਂ ਕੰਮ ਦੇ ਘਰ ਬੈਠਣਾ ਪੈ ਰਿਹਾ ਹੈ। ਦੂਜੇ ਪਾਸੇ ਫੈਕਟਰੀ ਮਾਲਕਾਂ ਲਈ ਕਰੋਡ਼ਾਂ ਰੁਪਏ ਦਾ ਨੁਕਸਾਨ ਹੋਣਾ ਤੈਅ ਹੈ। ਹਾਲਾਂਕਿ ਕਈ ਉਦਯੋਗਾਂ ਵਿਚ ਜਨਰੇਟਰ ਸਹੂਲਤ ਹੈ ਪਰ ਉਨ੍ਹਾਂ ਨੂੰ ਚਲਾਉਣ ਲਈ ਵੀ ਪਾਵਰਕਾਮ ਦੀ ਆਗਿਆ ਜ਼ਰੂਰੀ ਹੈ। ਇਸ ਤੋਂ ਉਤਪਾਦ ਦੀ ਲਾਗਤ ਮਾਰਕੀਟ ਤੋਂ ਕਿਤੇ ਜ਼ਿਆਦਾ ਵਧ ਜਾਵੇਗੀ।

ਡੇਰਾਬੱਸੀ ਫੋਕਲ ਪਾਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਭਾਰਗਵ ਨੇ ਦੱਸਿਆ ਕਿ ਇੰਡਸਟਰੀਅਲ ਕਾਰੋਬਾਰੀਆਂ ਸਮੇਤ ਚਾਰ ਹਜ਼ਾਰ ਵਰਕਰਸ ਨਾਲ ਜੁਡ਼ੇ ਇਥੇ ਟਰਾਂਸਪੋਰਟ ਕੰਮਕਾਜ, ਆਸ-ਪਾਸ ਦੇ ਢਾਬੇ ਆਦਿ ਦਾ ਕੰਮ-ਧੰਦੇ ’ਤੇ ਵੀ ਭੈਡ਼ਾ ਅਸਰ ਪਵੇਗਾ। ਦੂਜੇ ਪਾਸੇ ਡੇਰਾਬੱਸੀ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਵਿਜੈ ਮਿੱਤਲ ਦੇ ਅਨੁਸਾਰ ਐੱਨ. ਜੀ. ਟੀ. ਦੇ ਸਖਤੀ ਦੇ ਅੱਗੇ ਪੰਜਾਬ ਸਰਕਾਰ ਵੀ ਟ੍ਰਿਬਿਊਨਲ ’ਚ ਪਾਰਟੀ ਬਣ ਕੇ ਉਨ੍ਹਾਂ ਦਾ ਪੱਖ ਰੱਖਣ ਵਿਚ ਕਮਜ਼ੋਰ ਮਹਿਸੂਸ ਕਰ ਰਹੀ ਹੈ। ਉਦਯੋਗ ਮੰਤਰੀ ਨੂੰ ਦੱਸਿਆ ਕਿ ਕੰਪਨੀਆਂ ਬੰਦ ਹੋਣ ਤੋਂ ਬਿਜਲੀ ਦੇ ਰੂਪ ਵਿਚ ਹੀ ਉਨ੍ਹਾਂ ਨੂੰ ਕਰੋਡ਼ਾਂ ਰੁਪਏ ਦਾ ਨੁਕਸਾਨ ਹੋਵੇਗਾ। ਪਾਣੀ, ਸੀਵਰੇਜ ਕਨੈਕਸ਼ਨ ਤੋਂ ਇਲਾਵਾ ਟੈਕਸ ਰੁਪੀ ਰੈਵੇਨਿਊ ਵਿਚ ਕਰੋਡ਼ਾਂ ਰੁਪਏ ਦੀ ਗਿਰਾਵਟ ਆਉਣੀ ਤੈਅ ਹੈ। ਹਾਲਾਂਕਿ ਇਹ ਫੈਸਲਾ ਈਸਾਪੁਰ ਦੇ ਕਰਨੈਲ ਸਿੰਘ ਨੰਬਰਦਾਰ ਦੀ 8 ਸਾਲ ਪੁਰਾਣੀ ਮੰਗ ਵਿਚ ਆਇਆ ਹੈ ਪਰ ਇੰਡਸਟ੍ਰੀਲਿਸਟ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੰਸੀਡਰ ਕਰਨਾ ਤਾਂ ਇਕ ਪਾਸੇ, ਆਪਣਾ ਪੱਖ ਤਕ ਰੱਖਣ ਦਾ ਮੌਕਾ ਨਹੀਂ ਦਿੱਤਾ ਗਿਆ। ਬਿਜਲੀ, ਪਾਣੀ ਅਤੇ ਸੀਵਰੇਜ ਦੀ ਡਿਸਕੁਨੈਕਸ਼ਨ ਕਾਰਵਾਈ ਸ਼ੁਰੂ ਹੋਣ ਤੋਂ ਉਦਯੋਗਪਤੀਆਂ ਦੀ ਸਮੱਸਿਆ ਹੋਰ ਗੰਭੀਰ ਹੋ ਗਈ ਹੈ।


Related News