ਪਿੰਡ ਘਰਖਣਾਂ ’ਚ ਲਗਾਏ ਬੂਟੇ
Wednesday, Oct 31, 2018 - 04:53 PM (IST)

ਚੰਡੀਗੜ੍ਹ (ਗਰਗ, ਬੰਗਡ਼)- ਪਿੰਡ ਘਰਖਣਾਂ ’ਚ ਸਰਪੰਚ ਪਰਦੀਪ ਸਿੰਘ ਦੀ ਅਗਵਾਈ ’ਚ ਪਿੰਡ ਵਾਸੀਆਂ ਵੱਲੋਂ ਖਾਲੀ ਪਈਆਂ ਥਾਵਾਂ ਤੇ ਫੱਲਦਾਰ ਤੇ ਛਾਂਦਾਰ ਬੂਟੇ ਲਗਾਏ ਗਏ। ਇਸ ਮੌਕੇ ਸਰਪੰਚ ਪ੍ਰਦੀਪ ਸਿੰਘ ਨੇ ਕਿਹਾ ਕਿ ਬੂਟੇ ਲਗਾ ਕੇ ਉਨ੍ਹਾਂ ਦੀ ਪਾਲਣਾ ਲਈ ਜ਼ਿੰਮੇਵਾਰੀ ਸਾਨੂੰ ਖੁਦ ਕਰਨੀ ਪਵੇਗੀ, ਤਾਂ ਹੀ ਜਾ ਕੇ ਅਸੀਂ ਆਪਣੇ ਗੰਧਲੇ ਹੋਏ ਵਾਤਾਵਰਨ ਨੂੰ ਸ਼ੁੱਧ ਕਰ ਸਕਦੇ ਹਾਂ। ਇਸ ਨਾਲ ਆਉਣ ਵਾਲੀਆਂ ਪੀਡ਼੍ਹੀਆਂ ਦਾ ਭਲਾ ਹੋਵੇਗਾ। ਇਸ ਮੌਕੇ ਸੰਮਤੀ ਮੈਂਬਰ ਰਾਮ ਕਿਸ਼ਨ, ਗਗਨਦੀਪ ਸਿੰਘ, ਦਲਜੀਤ ਸਿੰਘ, ਅਭੈ ਵਰਮਾ, ਕੁਲਦੀਪ ਸਿੰਘ ਅਤੇ ਕਸ਼ਮੀਰਾ ਸਿੰਘ ਆਦਿ ਹਾਜ਼ਰ ਸਨ। ਫ਼ੋਟੋ