ਜਗਦੀਪ ਕੌਰ ਸਿਟੀ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ

Wednesday, Oct 31, 2018 - 04:54 PM (IST)

ਜਗਦੀਪ ਕੌਰ ਸਿਟੀ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ

ਚੰਡੀਗੜ੍ਹ (ਬਠਲਾ)-ਸ਼ਹਿਰ ਦੀ ਜਗਦੀਪ ਕੌਰ ਨੂੰ ਸਿਟੀ ਮਹਿਲਾ ਕਾਂਗਰਸ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਅਤੇ ਕੈਬਨਿਟ ਮੰਤਰੀ ਜ਼ਿਲਾ ਕਾਂਗਰਸ ਪਾਰਟੀ ਦੇ ਪ੍ਰਧਾਨ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਦਿੱਤਾ। ਪਾਰਟੀ ਦੀ ਮਹਿਲਾ ਵਿੰਗ ਦੀ ਜ਼ਿਲਾ ਪ੍ਰਧਾਨ ਸਵਰਨਜੀਤ ਕੌਰ ਦੀ ਅਗਵਾਈ ਵਿਚ ਹੋਏ ਇਸ ਸਮਾਗਮ ਦੌਰਾਨ ਬਲਬੀਰ ਸਿੰਘ ਸਿੱਧੂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਆਪਣੇ ਵਫਾਦਾਰ ਪਾਰਟੀ ਵਰਕਰਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਹੈ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਾਕੇਸ਼ ਕਾਲੀਆ ਨੇ ਕਿਹਾ ਕਿ ਲੰਬੇ ਸਮੇਂ ਤੋਂ ਜਗਦੀਪ ਕੌਰ ਦੇ ਪਰਿਵਾਰ ਨੇ ਪੂਰੀ ਇਮਾਨਦਾਰੀ ਦੇ ਨਾਲ ਕਾਂਗਰਸ ਪਾਰਟੀ ਦੇ ਲਈ ਰਾਤ ਦਿਨ ਕੰਮ ਕੀਤਾ। ਜਿਸ ਨੂੰ ਲੈਕੇ ਹੀ ਪਾਰਟੀ ਵਲੋਂ ਜਗਦੀਪ ਕੌਰ ਨੂੰ ਸਿਟੀ ਕਾਂਗਰਸ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਨਵ ਨਿਯੁਕਤ ਜਗਦੀਪ ਕੌਰ ਨੇ ਪਾਰਟੀ ਹਾਈਕਮਾਨ ਦਾ ਆਭਾਰ ਵਿਅਕਤ ਕਰਦੇ ਹੋਏ ਪਾਰਟੀ ਦੀ ਮਜ਼ਬੂਤੀ ਦੇ ਲਈ ਹਰ ਸੰਭਵ ਯਤਨ ਕਰਨ ਦਾ ਭਰੋਸਾ ਦਿੱਤਾ।


Related News