ਸੀਬੀਆਈ ਜਾਂਚ ਤੋਂ ਬਾਅਦ ਹਰੇਕ ਗੁਨਾਹਗਾਰ ਹੋਵੇਗਾ ਸਲਾਖਾਂ ਪਿੱਛੇ : ਸੁਨੀਲ ਜਾਖੜ

Tuesday, Oct 20, 2026 - 07:55 PM (IST)

ਸੀਬੀਆਈ ਜਾਂਚ ਤੋਂ ਬਾਅਦ ਹਰੇਕ ਗੁਨਾਹਗਾਰ ਹੋਵੇਗਾ ਸਲਾਖਾਂ ਪਿੱਛੇ : ਸੁਨੀਲ ਜਾਖੜ

ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਨਾਲ ਪੰਜਾਬ ਵਿਚ ਇਕ ਊਮੀਦ ਦੀ ਕਿਰਨ ਜਾਗੀ ਹੈ, ਕਿ ਸੂਬੇ ਦੀ ਸੂਬਾ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਹੁਣ ਠੱਲ ਪਏਗੀ ਅਤੇ ਪੰਜਾਬ ਦੀ ਜਵਾਨੀ ਇਸ ਨਸ਼ੇ ਦੇ ਜਹਿਰ ਤੋ ਬਚੇਗੀ। ਇਹ ਗੱਲ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮਾਨਸਾ ਵਿਖੇ ਕੇਂਦਰੀ ਗ੍ਰਹਿ ਮੰਤਰੀ ਦੇ ਦੌਰੇ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਹੀ।
ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਵਿਚ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਹਰ ਬਦਲਦੇ ਦਿਨ ਨਾਲ ਪੰਜਾਬ ਵਿਚ ਇਸ ਲੋਕ ਵਿਰੋਧੀ ਸਰਕਾਰ ਦਾ ਪ੍ਰਭਾਵ ਘਟਦਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਦੇ ਖੂਨ ਵਿਚ ਜ਼ਹਿਰ ਘੋਲ ਕੇ ਪੰਜਾਬ ਨੂੰ ਲੁੱਟਣ ਆਏ ਦਿੱਲੀ ਦੇ ਧਾੜਵੀਆਂ ਦੀ ਵਾਪਸੀ ਦਾ ਸਮਾਂ ਆ ਗਿਆ ਹੈ।
ਸੁਨੀਲ ਜਾਖੜ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸਾਹ ਨੇ ਪਰਿਵਾਰ ਦੇ ਸਾਰੇ ਖਦਸੇ ਦੂਰ ਕਰਦਿਆਂ ਭਰੋਸਾ ਦਿੱਤਾ ਹੈ ਕਿ ਕੱਲ ਹੀ ਸੀਬੀਆਈ ਦੀ ਟੀਮ ਆਕੇ ਆਪਣੀ ਜਾਂਚ ਸ਼ੁਰੂ ਕਰ ਦੇਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਜਾਂ ਨਸ਼ੇ ਦੇ ਹੋਰ ਮਾਮਲਿਆਂ ਵਿਚ ਜੋ ਕੋਈ ਵੀ ਦੋਸ਼ੀ ਹੋਵੇਗਾ ਉਹ ਸਲਾਖਾਂ ਪਿੱਛੇ ਹੋਵੇਗਾ, ਅਤੇ ਇਹ ਵਚਨ ਕੇਂਦਰੀ ਮੰਤਰੀ ਪਰਵਿੰਦਰ ਸਿੰਘ ਝੋਨੇ ਦੇ ਪਰਿਵਾਰ ਨੂੰ ਦੇ ਕੇ ਗਏ ਹਨ।
ਸੁਨੀਲ ਜਾਖੜ ਨੇ ਪਰਵਿੰਦਰ ਸਿੰਘ ਝੋਨੇ ਦੇ ਪਿਤਾ ਅਤੇ ਪਤਨੀ ਦੇ ਜਜਬੇ ਨੂੰ ਸਿਜਦਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਕੁਰਬਾਨੀ ਮਹਾਨ ਹੈ ਜਿੰਨ੍ਹਾਂ ਨੇ ਆਪਣੇ ਪਰਿਵਾਰ ਦੇ ਜੀਅ ਦੇ ਚਲੇ ਜਾਣ ਤੇ ਵੀ ਸਮਾਜ ਨੂੰ ਨਸ਼ੇ ਤੋਂ ਬਚਾਉਣ ਦਾ ਹੰਭਲਾ ਮਾਰਿਆ ਤੇ ਉਨ੍ਹਾਂ ਦੀ ਸਮਾਜ ਨੂੰ ਇਹ ਦੇਣ ਕਦੇ ਭੁਲਾਈ ਨਹੀਂ ਜਾ ਸਕਦੀ। 


author

Shubam Kumar

Content Editor

Related News