ਬਹਾਦਰੀ ਅਤੇ ਦੇਸ਼ਭਗਤੀ : ਸਿੱਖ ਹੀਰੋ, ਜਿਨ੍ਹਾਂ ਨੇ ਹਥਿਆਰਬੰਦ ਫ਼ੌਜਾਂ ਨੂੰ ਦਿੱਤਾ ਰੂਪ

03/28/2023 12:34:08 AM

ਚੰਡੀਗੜ੍ਹ : ਭਾਰਤ ਵੱਲੋਂ ਲੜੀਆਂ ਗਈਆਂ ਸਾਰੀਆਂ ਜੰਗਾਂ ਅਤੇ ਉਸ ਦੀਆਂ ਫ਼ੌਜੀ ਮੁਹਿੰਮਾਂ ’ਚ ਸਿੱਖ ਹਮੇਸ਼ਾ ਹੀ ਮੋਹਰੀ ਰਹੇ ਹਨ। ਹਥਿਆਰਬੰਦ ਫ਼ੌਜਾਂ ’ਚ ਸਿੱਖਾਂ ਦੇ ਅਥਾਹ ਯੋਗਦਾਨ ਕਾਰਨ ਹੀ ਪੰਜਾਬ ਨੂੰ ਕੌਮ ਦੀ ਤਲਵਾਰੀ ਭੁਜਾ ਵਜੋਂ ਜਾਣਿਆ ਜਾਂਦਾ ਹੈ। ਸਿੱਖ ਕੌਮ ਦੇ ਇਕ ਛੋਟੇ ਜਿਹੇ ਵਰਗ ਨੇ ਵੱਖਰੇ ਦੇਸ਼ ਦੀ ਮੰਗ ਉਠਾਉਣ ਵਾਲੇ ਅੰਮ੍ਰਿਤਪਾਲ ਸਿੰਘ ’ਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਕਾਰਵਾਈ ’ਤੇ ਚਿੰਤਾ ਪ੍ਰਗਟਾਈ ਹੈ। ਹਾਲਾਂਕਿ ਅੰਮ੍ਰਿਤਪਾਲ ਦੀਆਂ ਕਾਰਵਾਈਆਂ ਦਾ ਸਖ਼ਤ ਵਿਰੋਧ ਕਰਦਿਆਂ ਸਿੱਖ ਕੌਮ ਦੇ ਫ਼ੌਜੀ ਦਿੱਗਜਾਂ ਨੇ ਯਾਦ ਦਿਵਾਇਆ ਹੈ ਕਿ ਅਜਿਹੇ ਲੋਕਾਂ ਦਾ ਸਮਰਥਨ ਕਰਨਾ ਸਿੱਖ ਫ਼ੌਜੀਆਂ ਦੀਆਂ ਕਦਰਾਂ-ਕੀਮਤਾਂ ਤੇ ਯੋਗਦਾਨ ਦਾ ਅਪਮਾਨ ਹੈ, ਜਿਨ੍ਹਾਂ ਨੇ ਦੇਸ਼ ਦੀ ਪ੍ਰਭੂਸੱਤਾ ਦੀ ਰਾਖੀ ਲਈ ਮੋਰਚੇ ਦੀ ਅਗਵਾਈ ਕੀਤੀ। ਆਓ, ਜਾਣਦੇ ਹਾਂ ਉਨ੍ਹਾਂ ਦੇਸ਼ਭਗਤ ਅਤੇ ਬਹਾਦਰ ਸਿੱਖਾਂ ਬਾਰੇ, ਜਿਨ੍ਹਾਂ ਨੇ ਹਥਿਆਰਬੰਦ ਫ਼ੌਜਾਂ ਨੂੰ ਰੂਪ ਦਿੱਤਾ ਹੈ।

ਕੈਪਟਨ ਈਸ਼ਾਰਾ ਸਿੰਘ

ਕੈਪਟਨ ਈਸ਼ਾਰਾ ਸਿੰਘ ਪਹਿਲੇ ਸਿੱਖ ਫ਼ੌਜੀ ਸਨ, ਜਿਨ੍ਹਾਂ ਨੂੰ ਬ੍ਰਿਟਿਸ਼ ਸਾਮਰਾਜ ’ਚ ਬੈਲੋਰ ’ਚ ਸਭ ਤੋਂ ਵੱਡਾ ਸਨਮਾਨ ਵਿਕਟੋਰੀਆ ਕ੍ਰਾਸ ਪ੍ਰਦਾਨ ਕੀਤਾ ਗਿਆ ਸੀ। ਇਹ 1856 ’ਚ ਸ਼ੁਰੂ ਕੀਤਾ ਗਿਆ ਸੀ ਅਤੇ ਮਾਰਚ 1943 ਵਿਚ ਦਿੱਤਾ ਗਿਆ ਸੀ।

ਏਅਰ ਚੀਫ ਮਾਰਸ਼ਲ ਬੀ. ਐੱਸ. ਧਨੋਆ

ਏਅਰ ਚੀਫ ਮਾਰਸ਼ਲ ਬੀ.ਐੱਸ. ਧਨੋਆ ਨੇ 31 ਦਸੰਬਰ 2016 ਤੋਂ 30 ਸਤੰਬਰ 2019 ਤੱਕ ਭਾਰਤੀ ਹਵਾਈ ਫ਼ੌਜ (IAF) ਦੇ 22ਵੇਂ ਮੁਖੀ ਵਜੋਂ ਸੇਵਾ ਨਿਭਾਈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਚੀਫ਼ ਆਫ਼ ਸਟਾਫ਼ ਕਮੇਟੀ ਦੇ ਚੇਅਰਮੈਨ ਦੇ ਅਹੁਦੇ ਦੀ ਜ਼ਿੰਮੇਵਾਰੀ ਵੀ ਸੌਂਪੀ ਗਈ ਸੀ।

ਸੂਬੇਦਾਰ ਜੋਗਿੰਦਰ ਸਿੰਘ

ਸੂਬੇਦਾਰ ਜੋਗਿੰਦਰ ਸਿੰਘ ਸਿੱਖ ਰੈਜੀਮੈਂਟ ਦੇ ਭਾਰਤੀ ਫ਼ੌਜੀ ਸਨ। ਉਨ੍ਹਾਂ ਨੂੰ 1962 ਦੀ ਭਾਰਤ- ਚੀਨ ਜੰਗ ਵਿਚ ਅਸਾਧਾਰਨ ਬਹਾਦਰੀ ਲਈ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਜੋਗਿੰਦਰ ਸਿੰਘ 1936 ਵਿਚ ਬ੍ਰਿਟਿਸ਼ ਇੰਡੀਅਨ ਆਰਮੀ ’ਚ ਸ਼ਾਮਲ ਹੋਏ ਅਤੇ ਸਿੱਖ ਰੈਜੀਮੈਂਟ ਦੀ ਪਹਿਲੀ ਬਟਾਲੀਅਨ ਵਿਚ ਸੇਵਾ ਕੀਤੀ।

ਮੇਜਰ ਜਨਰਲ ਰਾਜਿੰਦਰ ਸਿੰਘ ਸਪੈਰੋ

ਰਾਜਿੰਦਰ ਸਿੰਘ ਭਾਰਤੀ ਫ਼ੌਜ ਦੇ ਮੇਜਰ ਜਨਰਲ ਅਤੇ ਦੂਜੀ ਲੋਕ ਸਭਾ (ਭਾਰਤ ਦੀ ਸੰਸਦ ਦੇ ਹੇਠਲੇ ਸਦਨ) ਦੇ ਮੈਂਬਰ ਸਨ। ਫ਼ੌਜ ਵਿਚ ਉਨ੍ਹਾਂ ਦਾ ਉਪਨਾਮ 'ਚਿੜੀ' ਸੀ। ਉਨ੍ਹਾਂ ਨੇ 3 ਅਕਤੂਬਰ 1932 ਤੋਂ 31 ਜਨਵਰੀ 1938 ਤੱਕ ਭਾਰਤੀ ਫ਼ੌਜ ਦੀਆਂ ਵੱਖ-ਵੱਖ ਯੂਨਿਟਾਂ ’ਚ ਸੇਵਾ ਕੀਤੀ। ਬਾਅਦ ਵਿਚ ਉਹ ਇੰਡੀਅਨ ਮਿਲਟਰੀ ਅਕੈਡਮੀ, ਦੇਹਰਾਦੂਨ ਵਿਚ ਸ਼ਾਮਲ ਹੋਏ ਅਤੇ 1 ਫਰਵਰੀ 1938 ਨੂੰ ਅਪਰੇਟਿਡ ਸੂਚੀ ’ਚ ਭਾਰਤੀ ਫੌਜ ਵਿਚ ਸ਼ਾਮਲ ਹੋਏ। ਅਗਲੇ ਸਾਲ ਉਨ੍ਹਾਂ ਨੂੰ ਦਿ ਕਿੰਗਜ਼ ਰੈਜੀਮੈਂਟ (ਲਿਵਰਪੂਲ), ਜੋ ਇਕ ਬ੍ਰਿਟਿਸ਼ ਫ਼ੌਜੀ ਰੈਜੀਮੈਂਟ ਸੀ । ਉਨ੍ਹਾਂ ਨੂੰ ਉੱਤਰ ਪੱਛਮੀ ਸਰਹੱਦ 'ਤੇ ਤਾਇਨਾਤ ਕੀਤਾ ਗਿਆ। 24 ਫਰਵਰੀ 1939 ਨੂੰ ਉਨ੍ਹਾਂ ਭਾਰਤੀ ਫ਼ੌਜ ਦੀ 7ਵੀਂ ਲਾਈਟ ਕੈਵਲਰੀ ’ਚ ਸ਼ਾਮਲ ਕੀਤਾ ਗਿਆ। 30 ਅਪ੍ਰੈਲ 1939 ਨੂੰ ਉਨ੍ਹਾਂ ਨੂੰ ਲੈਫਟੀਨੈਂਟ ਵਜੋਂ ਤਰੱਕੀ ਦਿੱਤੀ ਗਈ ਅਤੇ ਦੂਜੇ ਵਿਸ਼ਵ ਯੁੱਧ ਦੌਰਾਨ ਸੇਵਾਵਾਂ ਦਿੱਤੀਆਂ। ਉਨ੍ਹਾਂ ਨੇ 1947 ਵਿਚ ਭਾਰਤ ਦੀ ਵੰਡ ਤੋਂ ਬਾਅਦ ਭਾਰਤੀ ਫ਼ੌਜ ਦਾ ਬਦਲ ਚੁਣਿਆ ਅਤੇ ਸਤੰਬਰ 1947 ਤੋਂ ਮਈ 1949 ਤੱਕ 7ਵੀਂ ਲਾਈਟ ਕੈਵਲਰੀ ਦੀ ਕਮਾਂਡ ਸੰਭਾਲੀ।

ਨਾਇਬ ਸੂਬੇਦਾਰ ਨੰਦ ਸਿੰਘ

ਨੰਦ ਸਿੰਘ ਵੀ. ਸੀ. ਐੱਮ. ਵੀ. ਸੀ. (24 ਸਤੰਬਰ 1914–12 ਦਸੰਬਰ 1947) ਵਿਕਟੋਰੀਆ ਕਰਾਸ ਦੇ ਇਕ ਭਾਰਤੀ ਪ੍ਰਾਪਤਕਰਤਾ ਸਨ, ਬ੍ਰਿਟਿਸ਼ ਅਤੇ ਰਾਸ਼ਟਰਮੰਡਲ ਫ਼ੌਜਾਂ ਨੂੰ ਦਿੱਤੇ ਜਾਣ ਵਾਲਾ ਦੁਸ਼ਮਣ ਦੇ ਖ਼ਿਲਾਫ ਬਹਾਦਰੀ ਲਈ ਸਭ ਤੋਂ ਉੱਚਾ ਅਤੇ ਸਭ ਤੋਂ ਵੱਕਾਰੀ ਪੁਰਸਕਾਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤੀ ਫ਼ੌਜ ਵਿਚ 1/11ਵੀਂ ਸਿੱਖ ਰੈਜੀਮੈਂਟ ’ਚ ਉਹ 29 ਸਾਲ ਦੇ ਸਨ, ਜਦੋਂ ਹੇਠ ਲਿਖਿਆ ਕੰਮ ਕੀਤਾ ਗਿਆ, ਜਿਸ ਲਈ ਉਨ੍ਹਾਂ ਨੂੰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ। 11-12 ਮਾਰਚ 1944 ਨੂੰ ਮਾਂਗਡੂ-ਬਥੀਡਾਂਗ ਰੋਡ, ਬਰਮਾ (ਹੁਣ ਮਿਆਂਮਾਰ) ’ਤੇ ਨਾਇਕ ਨੰਦ ਸਿੰਘ ਨੇ ਹਮਲੇ ਦੇ ਇਕ ਪ੍ਰਮੁੱਖ ਹਿੱਸੇ ਦੀ ਕਮਾਂਡਿੰਗ ਲਈ ਨੂੰ ਦੁਸ਼ਮਣ ਵੱਲੋਂ ਹਾਸਲ ਕੀਤੀਆਂ ਗਈਆਂ ਸਥਿਤੀਆਂ ਨੂੰ ਮੁੜ ਕਬਜ਼ਾ ਕਰਨ ਦਾ ਹੁਕਮ ਦਿੱਤਾ ਗਿਆ। ਉਹ ਫਿਰ ਇਕੱਲੇ ਹੀ ਅੱਗੇ ਵਧੇ ਅਤੇ ਚਿਹਰੇ ਅਤੇ ਮੋਢੇ 'ਤੇ ਦੁਬਾਰਾ ਗੋਲ਼ੀ ਲੱਗਣ ਤੋਂ ਬਾਅਦ ਵੀ ਦੂਜੀ ਅਤੇ ਤੀਜੀ ਖੱਡ ’ਤੇ ਕਬਜ਼ਾ ਕਰ ਲਿਆ।

ਅਰਜਨ ਸਿੰਘ ਮਾਰਸ਼ਲ ਆਫ ਦਿ ਏਅਰ ਫੋਰਸ

ਮਾਰਸ਼ਲ ਆਫ ਦਿ ਏਅਰ ਫੋਰਸ ਅਰਜਨ ਸਿੰਘ ਔਲਖ ਭਾਰਤੀ ਹਵਾਈ ਫ਼ੌਜ ਦੇ ਇਕਲੌਤੇ ਅਧਿਕਾਰੀ ਸਨ, ਜਿਨ੍ਹਾਂ ਨੂੰ ਮਾਰਸ਼ਲ ਆਫ਼ ਦਿ ਏਅਰ ਫੋਰਸ (ਪੰਜ ਸਿਤਾਰਾ ਰੈਂਕ) ਵਜੋਂ ਤਰੱਕੀ ਦਿੱਤੀ ਗਈ ਸੀ। 16 ਸਤੰਬਰ 2017 ਨੂੰ 98 ਸਾਲ ਦੀ ਉਮਰ ’ਚ ਉਨ੍ਹਾਂ ਦੀ ਮੌਤ ਹੋ ਗਈ ਸੀ। ਉਹ 1964-69 ਤੱਕ ਭਾਰਤੀ ਹਵਾਈ ਫ਼ੌਜ ਵਿਚ ਇਕ ਪ੍ਰਮੁੱਖ ਅਹੁਦੇ ’ਤੇ ਰਹੇ। 1965 ਦੀ ਭਾਰਤ-ਪਾਕਿ ਜੰਗ ਦੌਰਾਨ ਹਵਾਈ ਫ਼ੌਜ ਦੀ ਸਫਲਤਾਪੂਰਵਕ ਕਮਾਂਡ ਕਰਨ ਲਈ ਉਨ੍ਹਾਂ ਨੂੰ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ 1966 ’ਚ ਏਅਰ ਚੀਫ ਮਾਰਸ਼ਲ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਸੀ। 

ਜਨਰਲ ਬਿਕਰਮ ਸਿੰਘ

ਜਨਰਲ ਬਿਕਰਮ ਸਿੰਘ, ਪਰਮ ਵਿਸ਼ਿਸ਼ਟ ਸੇਵਾ ਮੈਡਲ, ਉੱਤਮ ਯੁੱਧ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਏ. ਡੀ. ਸੀ. ਭਾਰਤੀ ਫੌਜ ਦੇ 25ਵੇਂ ਮੁਖੀ ਰਹਿ ਚੁੱਕੇ ਹਨ। ਜਨਰਲ ਬਿਕਰਮ ਸਿੰਘ, ਜੋ ਭਾਰਤੀ ਫੌਜ ਦੀ ਪੂਰਬੀ ਕਮਾਂਡ ਦੇ ਮੁਖੀ ਸਨ, ਜਨਰਲ ਵੀ.ਕੇ. ਸਿੰਘ ਦੀ ਸੇਵਾ-ਮੁਕਤੀ ਤੋਂ ਬਾਅਦ 31 ਮਈ 2012 ਨੂੰ ਭਾਰਤੀ ਫੌਜ ਦੇ ਮੁਖੀ ਬਣੇ ਸਨ।

ਵਾਈਸ ਐਡਮਿਰਲ ਕਰਮਬੀਰ ਸਿੰਘ ਨਿੱਜਰ

ਐਡਮਿਰਲ ਕਰਮਬੀਰ ਸਿੰਘ 2019 ’ਚ ਜਲ ਸੈਨਾ ਦੇ 24ਵੇਂ ਮੁਖੀ ਬਣੇ। ਉਨ੍ਹਾਂ ਨੇ ਸਾਬਕਾ ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ ਦੀ ਥਾਂ ਲਈ। ਸਰਕਾਰ ਨੇ ਫੌਜ ਦੀ ਤਰ੍ਹਾਂ ਜਲ ਸੈਨਾ ’ਚ ਵੀ ਜੂਨੀਅਰ ਨੂੰ ਮੁਖੀ ਬਣਾਇਆ ਗਿਆ। ਭਾਰਤੀ ਜਲ ਸੈਨਾ ਦੇ ਮੁਖੀ ਕਰਮਬੀਰ ਸਿੰਘ ਜਲੰਧਰ ਦੇ ਪਿੰਡ ਫਤੇਹਪੁਰ ਤੋਂ ਹਨ, ਜੋ ਆਦਮਪੁਰ ਏਅਰਫੋਰਸ ਸਟੇਸ਼ਨ ਦੇ ਨਾਲ ਲੱਗਦਾ ਹੈ। ਕਰਮਬੀਰ ਦੇ ਪਿਤਾ ਵਿੰਗ ਕਮਾਂਡਰ ਗੁਰਮੀਤ ਸਿੰਘ ਨਿੱਝਰ ਪ੍ਰਾਇਮਰੀ ਸਿੱਖਿਆ ਤੋਂ ਬਾਅਦ ਹੀ ਪਿੰਡ ਫਤੇਹਪੁਰ ਤੋਂ ਦਿੱਲੀ ਚਲੇ ਗਏ ਸਨ, ਜਿੱਥੇ 40ਵਿਆਂ ’ਚ ਦਿੱਲੀ ਤੋਂ ਸੇਂਟ ਸਟੀਫਨ ਕਾਲਜ ਤੋਂ ਆਨਰ ਇਕਨਾਮਿਕਸ ’ਚ ਗ੍ਰੈਜੂਏਸ਼ਨ ਕੀਤੀ। 1951 ’ਚ ਹਵਾਈ ਫ਼ੌਜ ਵਿਚ ਸ਼ਾਮਲ ਹੋਏ ਅਤੇ ਬਾਅਦ ’ਚ ਕਮਾਂਡਿੰਗ ਅਫ਼ਸਰ ਵਜੋਂ ਸੇਵਾ-ਮੁਕਤ ਹੋਏ।


Manoj

Content Editor

Related News