ਹਰਭਜਨ ਸਿੰਘ ਦਾ ਅਪਮਾਨ ਸਾਰੇ ਖਿਡਾਰੀਆਂ ਦਾ ਅਪਮਾਨ: ਅਸ਼ਵਨੀ ਸ਼ਰਮਾ

Tuesday, Apr 28, 2026 - 05:31 PM (IST)

ਹਰਭਜਨ ਸਿੰਘ ਦਾ ਅਪਮਾਨ ਸਾਰੇ ਖਿਡਾਰੀਆਂ ਦਾ ਅਪਮਾਨ: ਅਸ਼ਵਨੀ ਸ਼ਰਮਾ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਜਦੋਂ ਤੱਕ 7 ਰਾਜ ਸਭਾ ਮੈਂਬਰ 'ਆਪ' ਦੇ ਨਾਲ ਸਨ, ਉਦੋਂ ਤੱਕ ਉਹ 'ਹੀਰੇ' ਸਨ, ਪਰ ਹੁਣ ਉਨ੍ਹਾਂ ਨੂੰ 'ਗੱਦਾਰ' ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜਨੀਤੀ ਦਾ ਇਹ ਪੱਧਰ ਬਹੁਤ ਨੀਵਾਂ ਹੈ। ਉਨ੍ਹਾਂ ਰਜਿੰਦਰ ਗੁਪਤਾ ਦੇ ਪੰਜਾਬ ਦੀ ਆਰਥਿਕਤਾ ਅਤੇ ਰੁਜ਼ਗਾਰ ਵਿਚ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਵਿਰੁੱਧ ਪੁਲਸ ਦੀ ਮੌਜੂਦਗੀ ਵਿੱਚ 'ਗੱਦਾਰ' ਸ਼ਬਦ ਲਿਖਵਾਉਣਾ ਪੰਜਾਬ ਦੇ ਉਦਯੋਗਪਤੀਆਂ ਦਾ ਅਪਮਾਨ ਹੈ। ਇਸੇ ਤਰ੍ਹਾਂ ਉਨ੍ਹਾਂ ਹਰਭਜਨ ਸਿੰਘ ਦੇ ਅਪਮਾਨ ਨੂੰ ਖਿਡਾਰੀਆਂ ਦਾ ਅਪਮਾਨ ਦੱਸਿਆ।

ਇੱਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਆਗੂਆਂ ਦੀ ਸੂਚੀ ਪੇਸ਼ ਕੀਤੀ, ਜੋ ਦੂਜੀਆਂ ਪਾਰਟੀਆਂ ਤੋਂ ਆ ਕੇ 'ਆਪ' ਵੱਲੋਂ ਚੋਣ ਲੜੇ ਤੇ ਇਨ੍ਹਾਂ 'ਚੋਂ ਹੀ ਕਈ ਲੀਡਰ ਮੰਤਰੀ ਤਕ ਬਣੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਭਾਜਪਾ ਵਿਚ ਜਾਣ ਵਾਲੇ 'ਗੱਦਾਰ' ਹਨ, ਤਾਂ 'ਆਪ' ਵਿਚ ਸ਼ਾਮਲ ਹੋਣ ਵਾਲੇ ਦੂਜੀਆਂ ਪਾਰਟੀਆਂ ਦੇ ਆਗੂਆਂ ਬਾਰੇ ਉਨ੍ਹਾਂ ਦਾ ਕੀ ਵਿਚਾਰ ਹੈ? 

ਅਖੀਰ ਵਿਚ ਅਸ਼ਵਨੀ ਸ਼ਰਮਾ ਨੇ ਸਾਰੇ ਪੰਜਾਬੀਆਂ ਨੂੰ ਸੱਦਾ ਦਿੱਤਾ ਕਿ ਜੋ ਲੋਕ ਸੂਬੇ ਵਿਚ ਅਮਨ-ਸ਼ਾਂਤੀ, ਵਿਕਾਸ, ਨਸ਼ਾ-ਮੁਕਤੀ ਅਤੇ ਕਿਸਾਨਾਂ ਲਈ ਐੱਮ.ਐੱਸ.ਪੀ (MSP) ਚਾਹੁੰਦੇ ਹਨ, ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ ਵਿਚ ਸਵਾਗਤ ਹੈ ਤਾਂ ਜੋ ਮਿਲ ਕੇ ਪੰਜਾਬ ਨੂੰ ਕਰਜ਼ ਮੁਕਤ ਅਤੇ ਪੈਰਾਂ 'ਤੇ ਖੜ੍ਹਾ ਕੀਤਾ ਜਾ ਸਕੇ। 


author

Anmol Tagra

Content Editor

Related News