ਪੱਛਮ ’ਚ ਸਰਗਰਮ ਖਾਲਿਸਤਾਨੀ ਗੱਠਜੋੜ ਚਲਾ ਰਿਹਾ ਅੰਮ੍ਰਿਤਪਾਲ ਲਈ ਆਨਲਾਈਨ ਕੂੜ ਪ੍ਰਚਾਰ

03/21/2023 2:14:03 PM

ਟੋਰਾਂਟੋ (ਵਿਸ਼ੇਸ਼) : ਅੰਮ੍ਰਿਤਪਾਲ ਸਿੰਘ ਦੇ ਸਮਰਥਨ ’ਚ ਸੋਸ਼ਲ ਮੀਡੀਆ ਮੁਹਿੰਮ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਪੱਛਮ ਆਧਾਰਿਤ ਭਾਰਤ ਵਿਰੋਧੀ ਗੱਠਜੋੜ ਦੁਬਈ ਦੇ ਸਾਬਕਾ ਟੈਕਸੀ ਚਾਲਕ ਦੇ ਬਚਾਅ ਲਈ ਵੱਡੇ ਪੱਧਰ ’ਤੇ ਪੜਾਅਬੱਧ ਕੂੜ ਪ੍ਰਚਾਰ ਚਲਾ ਰਿਹਾ ਹੈ, ਜਿਸ ਦੇ ਲੋਕਾਂ ਨੇ ਖੁਲ੍ਹੇਆਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਪੰਜਾਬ ਪੁਲਸ ਦੇ 2 ਦਿਨਾਂ ਤੱਕ ਅੰਮ੍ਰਿਤਪਾਲ ਦਾ ਪਿੱਛਾ ਕਰਨ ਅਤੇ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਉਸ ਐਕਸ਼ਨ ਦੀ ਪ੍ਰਤੀਕਿਰਿਆ ਨੇ ਉਹ ਸੱਚ ਸਾਹਮਣੇ ਲਿਆ ਦਿੱਤਾ, ਜਿਸ ਦੀ ਕਈ ਲੋਕ ਮਹੀਨਿਆਂ ਤੋਂ ਭਵਿੱਖਬਾਣੀ ਕਰ ਰਹੇ ਸਨ ਕਿ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ਨੂੰ ਕੌਮਾਂਤਰੀ ਸਮਰਥਨ ਖਾਲਿਸਤਾਨੀ ਗੱਠਜੋੜ ਤੋਂ ਪ੍ਰਾਪਤ ਹੈ।

ਇਹ ਵੀ ਪੜ੍ਹੋ- ਸ੍ਰੀ ਅਨੰਦਪੁਰ ਸਾਹਿਬ ਦੀ ਮਨਸੁਖ ਕੌਰ ਢਿੱਲੋਂ ਨੇ ਅਮਰੀਕਾ ’ਚ ਗੱਡੇ ਝੰਡੇ, ਹਾਸਲ ਕੀਤਾ ਵੱਡਾ ਮੁਕਾਮ

ਟਵੀਟਸ ਦੇ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ, ਆਸਟ੍ਰੇਲੀਆ, ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ’ਚ ਤਾਇਨਾਤ ਉਸ ਦੇ ਮਿਲੀਭੁਗਤ ਵਾਲੇ ਪ੍ਰਮੁੱਖ ਖਿਡਾਰੀਆਂ ਨਾਲ ਖਾਲਿਸਤਾਨੀ ਲਹਿਰ ਨੂੰ ਰਫ਼ਤਾਰ ਦੇਣ ਵਾਲੇ ਭਾਰਤ ਵਿਰੋਧੀ ਪ੍ਰਚਾਰ ਨੂੰ ਅੱਗੇ ਵਧਾਉਣ ’ਚ ਪੱਛਮ ਦੀ ਭੂਮਿਕਾ ਹੈ। ਅੰਮ੍ਰਿਤਪਾਲ ਦੇ ਸਮਰਥਨ ’ਚ ਕੀਤੇ ਗਏ ਟਵੀਟਸ ਦੇ ਵਿਸ਼ਲੇਸ਼ਣ ਨੇ ਪੰਜਾਬ ’ਚ ਪੈਰ ਜਮਾਉਣ ਦੇ ਵੱਡੇ ਨਿਸ਼ਾਨੇ ਦੇ ਹਿੱਸੇ ਦੇ ਰੂਪ ’ਚ ਪ੍ਰਚਾਰ-ਪ੍ਰਸਾਰ ਕਰਨ ਵਾਲੀ ਮਿਲੀਭੁਗਤ ਨੂੰ ਉਜਾਗਰ ਕੀਤਾ।

ਇਹ ਵੀ ਪੜ੍ਹੋ- ਮਲੋਟ ’ਚ ਵੱਡੀ ਵਾਰਦਾਤ, ਕੁੜੀ ਦੇ ਪ੍ਰੇਮ ਵਿਆਹ ਤੋਂ ਖ਼ਫ਼ਾ ਪਰਿਵਾਰ ਨੇ ਨੌਜਵਾਨ ਨੂੰ ਦਿੱਤੀ ਰੂਹ ਕੰਬਾਊ ਮੌਤ

ਅੰਮ੍ਰਿਤਪਾਲ ਸਮਰਥਕ ਆਨਲਾਈਨ ਪ੍ਰਚਾਰ ਮੁਹਿੰਮ ’ਚ ਫਰਜ਼ੀ ਅਕਾਊਂਟਸ, ਖਾਲਿਸਤਾਨੀ ਅਨਸਰ, ਤਥਾਕਥਿਤ ਮਨੁੱਖੀ ਅਧਿਕਾਰ ਵਕੀਲ ਅਤੇ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ ਰਾਜਨੇਤਾ ਸ਼ਾਮਲ ਹਨ, ਜੋ ਖਾਲਿਸਤਾਨੀਆਂ ਦੇ ਸੰਚਾਲਕ ਦੇ ਆਧਾਰ ਦੇ ਰੂਪ ’ਚ ਉੱਭਰੇ ਹਨ। ਕੈਨੇਡਾ ਦੇ ਰਾਜਨੇਤਾ, ਵਿਸ਼ੇਸ਼ ਰੂਪ ’ਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਆੜ ’ਚ, ਅੰਮ੍ਰਿਤਪਾਲ ਸਿੰਘ ਦਾ ਭਾਰੀ ਸਮਰਥਨ ਕਰ ਰਹੇ ਹਨ। ਅੰਮ੍ਰਿਤਪਾਲ ਸਮਰਥਕ ਮੁਹਿੰਮ ’ਚ ਕੈਨੇਡਾ ਅਤੇ ਅਮਰੀਕਾ ਦੇ ਹਜ਼ਾਰਾਂ ਟਵਿੱਟਰ ਅਕਾਊਂਟਸ ਸ਼ਾਮਲ ਹਨ, ਜਿਨ੍ਹਾਂ ’ਚ ਕੈਨੇਡਾ ਦੇ ਸੰਸਦ ਮੈਂਬਰ ਜਸਰਾਜ ਸਿੰਘ ਹਲਾਨ ਅਤੇ ਟਿਮ ਐੱਸ. ਉੱਪਲ ਅਤੇ ਕੁਝ ਸਮਰਥਕ ਖਾਲਿਸਤਾਨੀ ਮੀਡੀਆ ਆਊਟਲੈਟ ਜਿਵੇਂ ‘ਬਾਜ਼’ ਆਦਿ ਸ਼ਾਮਲ ਹਨ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News