ਮਾਹਰਾਂ ਦਾ ਖੁਲਾਸਾ: ਅੱਖਾਂ ਰਾਹੀਂ ਫੈਲ ਸਕਦੈ ਕੋਰੋਨਾ, ਇੰਝ ਕਰੋ ਬਚਾਅ

06/04/2020 6:58:26 PM

ਵਾਸ਼ਿੰਗਟਨ (ਏਪੀ): ਅਜੇ ਤੱਕ ਇਹੀ ਕਿਹਾ ਜਾਂਦਾ ਰਿਹਾ ਸੀ ਕਿ ਕੋਰੋਨਾ ਵਾਇਰਸ ਨੱਕ ਤੇ ਮੂੰਹ ਰਾਹੀਂ ਹੀ ਫੈਲਦਾ ਹੈ। ਹੁਣ ਮਾਹਰਾਂ ਨੇ ਇਸ ਬਾਰੇ ਇਕ ਨਵਾਂ ਖੁਲਾਸਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਜਾਨਲੇਵਾ ਵਾਇਰਸ ਅੱਖਾਂ ਦੇ ਰਾਹੀਂ ਫੈਲ ਸਕਦਾ ਹੈ। ਮਤਲਬ ਹੁਣ ਅੱਖਾਂ ਦੀ ਵੀ ਸੁਰੱਖਿਆ ਜ਼ਰੂਰੀ ਹੋ ਗਈ ਹੈ। ਹਾਲਾਂਕਿ ਖੋਜਕਾਰਾਂ ਨੇ ਕੰਨਾਂ ਰਾਹੀਂ ਇਸ ਵਾਇਰਸ ਦੇ ਫੈਲਣ ਤੋਂ ਇਨਕਾਰ ਕਰ ਦਿੱਤਾ ਹੈ। ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਕੋਈ ਇਨਫੈਕਟਿਡ ਵਿਅਕਤੀ ਕਿਸੇ ਹੋਰ ਦੇ ਨੇੜੇ ਖੰਘਦਾ ਜਾਂ ਛਿੱਕਦਾ ਹੈ ਤਾਂ ਕੋਵਿਡ-19 ਨੱਕ ਤੇ ਮੂੰਹ ਦੇ ਨਾਲ ਅੱਖਾਂ ਦੇ ਰਾਹੀ ਵੀ ਦੂਜੇ ਵਿਅਕਤੀ ਨੂੰ ਬੀਮਾਰ ਬਣਾ ਸਕਦਾ ਹੈ।

ਇਸ ਦੌਰਾਨ ਇਹ ਨਹੀਂ ਪਤਾ ਲੱਗ ਸਕਿਆ ਕਿ ਜੇਕਰ ਕਿਸੇ ਵਿਅਕਤੀ ਦਾ ਹੱਥ ਜਾਨਲੇਵਾ ਵਾਇਰਸ ਦੇ ਸੰਪਰਕ ਵਿਚ ਆਉਂਦਾ ਹੈ ਤੇ ਉਹ ਆਪਣੀਆਂ ਅੱਖਾਂ ਨੂੰ ਛੋਹੰਦਾ ਹੈ ਤਾਂ ਉਸ ਵਿਚ ਵੀ ਇਨਫੈਕਸ਼ਨ ਦੇ ਫੈਲਣ ਦੀ ਖਦਸ਼ਾ ਹੁੰਦਾ ਹੈ। ਇਹੀ ਨਹੀਂ ਮਾਹਰਾਂ ਦਾ ਕਹਿਣਾ ਹੈ ਕਿ ਕਿਸੇ ਇਨਫੈਕਟਿਡ ਵਿਅਕਤੀ ਦੇ ਹੰਝੂਆਂ ਨਾਲ ਵੀ ਵਾਇਰਸ ਦੀ ਲਪੇਟ ਵਿਚ ਆਉਣ ਦਾ ਖਤਰਾ ਰਹਿੰਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਵਾਰ-ਵਾਰ ਹੱਥ ਧੋਕੇ, ਸਮਾਜਿਕ ਦੂਰੀ ਦਾ ਪਾਲਣ ਕਰਕੇ ਤੇ ਚਿਹਰਾ ਢੱਕ ਕੇ ਇਸ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ। ਅਮਰੀਕਨ ਅਕੈਡਮੀ ਆਫ ਆਪਥੈਲਮੋਲਾਜੀ ਦੀ ਮੰਨੀਏ ਤਾਂ ਚਸ਼ਮਾ ਪਾਉਣ ਨਾਲ ਵੀ ਇਸ ਜਾਨਲੇਵਾ ਵਾਇਰਸ ਤੋਂ ਸੁਰੱਖਿਆ ਹੋ ਸਕਦੀ ਹੈ। 

ਇਹੀ ਕਾਰਣ ਹੈ ਕਿ ਸਿਹਤ ਦੇਖਭਾਲ ਕਰਨ ਵਾਲੇ ਮੈਡੀਕਲ ਕਰਮਚਾਰੀਆਂ ਨੂੰ ਵੀ ਇਨਫੈਕਟਿਡ ਮਰੀਜ਼ਾਂ ਦਾ ਇਲਾਜ ਕਰਦੇ ਵੇਲੇ ਚਸ਼ਮਾ ਪਾਏ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਥੇ ਹੀ ਅਮਰੀਕਾ ਦੇ ਰੋਗ ਕੰਟਰੋਲ ਤੇ ਰੋਕਥਾਮ ਕੇਂਦਰ ਦਾ ਕਹਿਣਾ ਹੈ ਕਿ ਕੰਨਾਂ ਰਾਹੀਂ ਕੋਰੋਨਾ ਵਾਇਰਸ ਦੇ ਫੈਲਣ ਦਾ ਖਦਸ਼ਾ ਨਹੀਂ ਹੈ। ਇਸ ਤੋਂ ਪਹਿਲਾਂ ਇਕ ਅਧਿਐਨ ਵਿਚ ਪਾਇਆ ਗਿਆ ਸੀ ਕਿ ਕੋਰੋਨਾ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਇਕ-ਦੂਜੇ ਤੋਂ 6 ਫੁੱਟ ਦੀ ਦੂਰੀ ਤੱਕ ਜਾ ਸਕਦਾ ਹੈ।

ਵਿਗਿਆਨੀਆਂ ਨੇ ਆਪਣੇ ਅਧਿਐਨ ਵਿਚ ਇਹ ਵੀ ਪਾਇਆ ਸੀ ਕਿ ਕੋਰੋਨਾ ਸਰਦੀ ਤੇ ਨਮੀ ਵਾਲੇ ਮੌਸਮ ਵਿਚ ਤਿੰਨ ਗੁਣਾ ਤੱਕ ਫੈਲ ਸਕਦਾ ਹੈ। ਛਿੱਕਣ ਜਾਂ ਖੰਘਣ ਦੌਰਾਨ ਨਿਕਲੀਆਂ ਇਨਫੈਕਸ਼ਨ ਦੀਆਂ ਬੂੰਦਾਂ ਵਾਇਰਸ ਨੂੰ 20 ਫੁੱਟ ਦੂਰੀ ਤੱਕ ਲਿਜਾ ਸਕਦੀਆਂ ਹਨ। ਵਿਗਿਆਨੀਆਂ ਦਾ ਕਹਿਣਾ ਹੈ ਕਿ ਛਿੱਕਣ, ਖੰਘਣ ਤੇ ਇਥੋਂ ਤੱਕ ਕਿ ਆਮ ਗੱਲਬਾਤ ਦੌਰਾਨ 40 ਹਜ਼ਾਰ ਬੂੰਦਾਂ ਨਿਕਲ ਸਕਦੀਆਂ ਹਨ। ਇਹ ਬੂੰਦਾਂ ਪ੍ਰਤੀ ਸਕਿੰਟ ਵਿਚ ਕੁਝ ਮੀਟਰ ਤੋਂ ਲੈ ਕੇ ਕੁਝ ਸੌ ਮੀਟਰ ਦੂਰ ਤੱਕ ਜਾ ਸਕਦੀਆਂ ਹਨ। ਅਧਿਐਨ ਵਿਚ ਪਾਇਆ ਗਿਆ ਕਿ ਵੱਡੀਆਂ ਬੂੰਦਾਂ ਗ੍ਰੈਵੇਟੀ ਕਾਰਣ ਕਿਸੇ ਚੀਜ਼ ਤੱਕ ਘੱਟ ਹੀ ਪਹੁੰਚ ਸਕਦੀਆਂ ਹਨ ਪਰ ਛੋਟੀਆਂ ਬੂੰਦਾਂ ਏਰੋਸੋਲ ਕਣਾਂ ਨੂੰ ਬਣਾਉਣ ਦੇ ਲਈ ਤੇਜ਼ੀ ਨਾਲ ਫੈਲ ਸਕਦੀਆਂ ਹਨ।


Baljit Singh

Content Editor

Related News