Costco ਤੋਂ ਸ਼ਾਪਿੰਗ 'ਤੇ ਹੁਣ ਕੁਝ ਘੰਟੇ 'ਚ ਹੀ ਘਰ ਪਹੁੰਚ ਜਾਵੇਗਾ ਸਾਮਾਨ

Saturday, Aug 01, 2020 - 10:06 PM (IST)

Costco ਤੋਂ ਸ਼ਾਪਿੰਗ 'ਤੇ ਹੁਣ ਕੁਝ ਘੰਟੇ 'ਚ ਹੀ ਘਰ ਪਹੁੰਚ ਜਾਵੇਗਾ ਸਾਮਾਨ

ਟੋਰਾਂਟੋ—  Costco ਤੋਂ ਸਾਮਾਨ ਖਰੀਦਦੇ ਹੋ ਤਾਂ ਹੁਣ ਤੁਹਾਨੂੰ ਇਸ ਦੀ ਡਿਲਿਵਰੀ ਲਈ ਲੰਮਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਕੋਸਟਕੋ ਤੋਂ ਆਨਲਾਈਨ ਆਰਡਰ ਕੀਤੇ ਕਰਿਆਨੇ ਦਾ ਸਾਮਾਨ ਹੁਣ ਉਸੇ ਦਿਨ ਤੁਹਾਡੇ ਘਰ ਪਹੁੰਚੇਗਾ। ਕੰਪਨੀ ਨੇ ਇਸ ਲਈ ਇੰਸਟਾਕਾਰਟ ਨਾਲ ਭਾਈਵਾਲੀ ਹੈ।

ਇੰਸਟਾਕਾਰਟ 'ਚ ਰਿਟੇਲ ਵਿਭਾਗ ਦੇ ਉਪ ਮੁਖੀ ਨੇ ਕਿਹਾ, ''ਇੰਸਟਾਕਾਰਟ ਮਾਰਕੀਟਪਲੇਸ ਅਤੇ ਕੋਸਟਕੋ ਦੀ ਨਵੀਂ ਵੈੱਬਸਾਈਟ ਜ਼ਰੀਏ ਕੈਨੇਡਾ ਭਰ ਦੇ ਪਰਿਵਾਰ ਆਪਣੀ ਲੋੜ ਦੇ ਕਰਿਆਨਾ ਦੇ ਸਾਮਾਨ ਨੂੰ ਬੁੱਕ ਕਰ ਸਕਦੇ ਹਨ, ਜੋ ਕੁਝ ਘੰਟਿਆਂ 'ਚ ਉਨ੍ਹਾਂ ਦੇ ਦਰਵਾਜ਼ੇ 'ਤੇ ਪਹੁੰਚਾ ਦਿੱਤਾ ਜਾਵੇਗਾ।''

ਇਸ ਲਈ ਇੰਸਟਾਕਾਰਟ ਐਪ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਕੋਸਟਕੋ ਦੀਆਂ ਬਹੁਤ ਸਾਰੀਆਂ ਕਰਿਆਨੇ ਦੀਆਂ ਚੀਜ਼ਾਂ ਲਈ ਡਿਲਿਵਰੀ ਉਪਲਬਧ ਹੈ, ਜਿਸ 'ਚ ਤਾਜ਼ਾ ਮੀਟ ਅਤੇ ਸੀ ਫੂਡ ਤੇ ਹੋਰ ਉਤਪਾਦ, ਸਨੈਕਸ, ਡੇਲੀ, ਫ੍ਰੋਜ਼ਨ ਗੁੱਡਜ਼ ਅਤੇ ਕਈ ਹੋਰ ਚੀਜ਼ਾਂ ਸ਼ਾਮਲ ਹਨ।

ਇੰਸਟਾਕਾਰਟ ਦੇ ਅਧਿਕਾਰੀ ਨੇ ਕਿਹਾ, ''ਇਸ ਸਾਂਝੇਦਾਰੀ ਨਾਲ ਕੋਸਟਕੋ ਨੂੰ ਉਸ ਦੇ ਗਾਹਕਾਂ ਤੱਕ ਪਹੁੰਚਣ 'ਚ ਸਹਾਇਤਾ ਮਿਲੇਗੀ। ਕੋਸਟਕੋ ਦੇ ਮੈਂਬਰਾਂ ਅਤੇ ਗੈਰ-ਮੈਂਬਰਾਂ ਦੋਹਾਂ ਨੂੰ ਇਸ ਦਾ ਫਾਇਦਾ ਹੋਵੇਗਾ।


author

Sanjeev

Content Editor

Related News