ਕੈਨੇਡਾ ''ਚ ਜਲਦ ਮਰੀਜ਼ਾਂ ''ਤੇ ਸ਼ੁਰੂ ਹੋਵੇਗਾ COVID-19 ਟੀਕੇ ਦਾ ਟ੍ਰਾਇਲ

06/30/2020 4:44:00 PM

ਟੋਰਾਂਟੋ : ਕਿਊਬਿਕ ਵਿਚ ਕੋਵਿਡ-19 ਦੇ ਸੰਭਾਵਿਤ ਇਲਾਜ ਲਈ ਵਿਕਸਤ ਟੀਕੇ ਦਾ ਟ੍ਰਾਇਲ ਜਲਦ ਹੀ ਕੋਰੋਨਾ ਮਰੀਜ਼ਾਂ 'ਤੇ ਹੋਣ ਜਾ ਰਿਹਾ ਹੈ। ਇਹ ਕੈਨੇਡਾ ਵਿਚ ਬਣਾਇਆ ਗਿਆ ਪਹਿਲਾ ਟੀਕਾ ਹੋਵੇਗਾ।

ਕੈਨੇਡੀਅਨ ਬਾਇਓਫਰਮਾਸਿਊਟੀਕਲ ਕੰਪਨੀ ਮੈਡੀਕੈਗੋ ਨੇ ਇਸ ਟੀਕੇ ਪਿੱਛੇ ਮਿਹਨਤ ਲਾਈ ਹੈ। ਇਸ ਦੇ ਵਿਕਾਸ ਲਈ ਲਾਵਲ ਯੂਨੀਵਰਸਿਟੀ ਨੇ ਵੀ ਕੰਪਨੀ ਨਾਲ ਕੰਮ ਕੀਤਾ ਹੈ। ਕੰਪਨੀ ਦੀ ਇਕ ਅਧਿਕਾਰੀ ਨੇ ਕਿਹਾ ਕਿ ਕੁਝ ਹਫਤਿਆਂ ਵਿਚ ਮਨੁੱਖੀ ਟ੍ਰਾਇਲ ਕਰਨ ਜਾ ਰਹੇ ਹਾਂ। ਫੈਡਰਲ ਸਰਕਾਰ ਅਤੇ ਕਿਊਬਿਕ ਸਰਕਾਰ ਦੋਹਾਂ ਨੇ ਟੀਕੇ ਦੇ ਵਿਕਾਸ ਲਈ ਫੰਡ ਦਿੱਤਾ ਸੀ। 

ਕੰਪਨੀ ਦੀ ਅਧਿਕਾਰੀ ਨੇ ਕਿਹਾ ਕਿ ਟੀਕੇ ਨੂੰ ਸਾਰਸ-ਕੋਵ-2 ਜੀਨ ਪ੍ਰਾਪਤ ਕਰਨ ਤੋਂ ਬਾਅਦ ਵਿਕਸਤ ਕੀਤਾ ਗਿਆ ਹੈ, ਜੋ ਕਿ ਕੋਵਿਡ-19 ਵਾਇਰਸ ਦਾ ਤਕਨੀਕੀ ਨਾਮ ਹੈ।
ਕੰਪਨੀ ਦੀ ਅਧਿਕਾਰੀ ਲੈਂਡਰੀ ਨੇ ਕਿਹਾ ਕਿ ਕੰਪਨੀ ਨੇ ਮਨੁੱਖੀ ਅਜ਼ਮਾਇਸ਼ਾਂ ਸ਼ੁਰੂ ਕਰਨ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ ਅਤੇ ਮੌਜੂਦਾ ਸਮੇਂ ਸਿਹਤ ਮੰਤਰਾਲਾ ਵੱਲੋਂ ਇਸ ਦੀ ਸਮੀਖਿਆ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਸਮੇਂ 'ਤੇ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਜੁਲਾਈ ਦੇ ਅੱਧ ਵਿਚ ਟ੍ਰਾਇਲ ਦੀ ਸ਼ੁਰੂਆਤ ਕਰਾਂਗੇ। ਲੈਂਡਰੀ ਨੇ ਕਿਹਾ ਕਿ ਜੇਕਰ ਯੋਜਨਾ ਮੁਤਾਬਕ ਸਭ ਕੁਝ ਰਿਹਾ ਤਾਂ ਪਹਿਲੇ ਟ੍ਰਾਇਲ ਦਾ ਨਤੀਜਾ ਅਗਸਤ ਅਤੇ ਸਤੰਬਰ ਤੱਕ ਮਿਲੇਗਾ, ਜਿਸ ਨਾਲ ਟੀਕੇ ਨਾਲ ਇਲਾਜ ਬਾਰੇ ਸਫਲਤਾ ਦਾ ਪਤਾ ਲੱਗੇਗਾ।


Sanjeev

Content Editor

Related News