ਜ਼ੋਮੈਟੋ ਦਾ ਆਈ. ਪੀ. ਓ. ਸ਼ੁਰੂਆਤੀ ਘੰਟਿਆਂ ''ਚ 36 ਫ਼ੀਸਦੀ ਹੋਇਆ ਸਬਸਕ੍ਰਾਈਬ

Wednesday, Jul 14, 2021 - 03:48 PM (IST)

ਜ਼ੋਮੈਟੋ ਦਾ ਆਈ. ਪੀ. ਓ. ਸ਼ੁਰੂਆਤੀ ਘੰਟਿਆਂ ''ਚ 36 ਫ਼ੀਸਦੀ ਹੋਇਆ ਸਬਸਕ੍ਰਾਈਬ

ਨਵੀਂ ਦਿੱਲੀ- ਜ਼ੋਮੈਟੋ ਦੇ ਆਈ. ਪੀ. ਓ. ਨੂੰ ਭਰਵਾਂ ਹੁੰਗਾਰਾ ਮਿਲਦਾ ਦਿਸ ਰਿਹਾ ਹੈ। ਬੁੱਧਵਾਰ ਨੂੰ ਸ਼ੁਰੂਆਤੀ ਘੰਟਿਆਂ ਵਿਚ ਇਹ 36 ਫ਼ੀਸਦੀ ਤੋਂ ਜ਼ਿਆਦਾ ਸਬਸਕ੍ਰਾਈਬ ਹੋ ਚੁੱਕਾ ਹੈ।

ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ, ਇਸ ਪੇਸ਼ਕਸ਼ ਤਹਿਤ 71.92 ਕਰੋੜ ਇਕੁਇਟੀ ਸ਼ੇਅਰਾਂ ਦੇ ਆਈ. ਪੀ. ਓ. ਆਕਾਰ ਦੇ ਮੁਕਾਬਲੇ 26.10 ਕਰੋੜ ਸ਼ੇਅਰਾਂ ਲਈ ਬੋਲੀਆਂ ਮਿਲੀਆਂ।

ਇਸ ਦੌਰਾਨ ਪ੍ਰਚੂਨ ਨਿਵੇਸ਼ਕਾਂ ਦਾ ਹਿੱਸਾ 1.91 ਗੁਣਾ ਸਬਸਕ੍ਰਾਈਬ ਹੋਇਆ। ਪ੍ਰਚੂਨ ਨਿਵੇਸ਼ਕਾਂ ਲਈ ਰਾਖਵੇਂ 12.95 ਕਰੋੜ ਸ਼ੇਅਰਾਂ ਦੇ ਮੁਕਾਬਲੇ ਦੁਪਹਿਰ ਡੇਢ ਵਜੇ ਤੱਕ 24.76 ਕਰੋੜ ਸ਼ੇਅਰਾਂ ਦੀ ਬੋਲੀ ਲੱਗ ਚੁੱਕੀ ਸੀ। ਗੈਰ-ਸੰਸਥਾਗਤ ਨਿਵੇਸ਼ਕਾਂ ਨੇ ਆਪਣੇ ਰਾਖਵੇਂ ਹਿੱਸੇ ਦੇ ਮੁਕਾਬਲੇ ਸੱਤ ਫ਼ੀਸਦੀ ਬੋਲੀ ਲਾਈ। ਇਸੇ ਤਰ੍ਹਾਂ ਕਰਮਚਾਰੀਆਂ ਲਈ ਤੈਅ ਹਿਸਾ 6 ਫ਼ੀਸਦੀ ਸਬਸਕ੍ਰਾਈਬ ਹੋ ਚੁੱਕਾ ਹੈ। ਸੰਸਥਾਗਤ ਖ਼ਰੀਦਦਾਰਾਂ ਨੇ 38.88 ਕਰੋੜ ਇਕੁਇਟੀ ਸ਼ਅਰਾਂ ਦੇ ਆਪਣੇ ਰਾਖਵੇਂ ਹਿੱਸੇ ਦੇ ਮੁਕਾਬਲੇ 2.69 ਲੱਖ ਸ਼ੇਅਰਾਂ ਲਈ ਬੋਲੀ ਲਾਈ। ਜ਼ੋਮੈਟੋ ਦਾ ਆਈ. ਪੀ. ਓ. ਇਸ ਸਾਲ ਅਜੇ ਤੱਕ ਭਾਰਤ ਵਿਚ ਸਭ ਤੋਂ ਵੱਡਾ ਇਸ਼ੂ ਹੈ ਅਤੇ ਇਸ ਦੇ ਸ਼ੇਅਰਾਂ ਦੀ ਕੀਮਤ 72-76 ਰੁਪਏ ਹੈ। ਜ਼ੋਮੈਟੋ ਨੇ ਆਈ. ਪੀ. ਓ. ਖੁੱਲ੍ਹਣ ਤੋਂ ਪਹਿਲਾਂ 13 ਜੁਲਾਈ ਨੂੰ 186 ਐਂਕਰ ਨਿਵੇਸ਼ਕਾਂ ਕੋਲੋਂ 4,196.51 ਕਰੋੜ ਰੁਪਏ ਜੁਟਾਏ ਹਨ।
 


author

Sanjeev

Content Editor

Related News