Zomato ਨੇ ਦਸੰਬਰ ਤਿਮਾਹੀ ''ਚ ਕਮਾਇਆ 138 ਕਰੋੜ ਰੁਪਏ ਦਾ ਮੁਨਾਫਾ

Thursday, Feb 08, 2024 - 04:32 PM (IST)

ਮੁੰਬਈ -  ਔਨਲਾਈਨ ਫੂਡ ਡਿਲਿਵਰੀ ਪਲੇਟਫਾਰਮ ਜ਼ੋਮੈਟੋ ਲਿਮਿਟੇਡ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ (ਅਕਤੂਬਰ-ਦਸੰਬਰ, 2023) ਦੀ ਤੀਜੀ ਤਿਮਾਹੀ ਵਿੱਚ 138 ਕਰੋੜ ਰੁਪਏ ਰਿਹਾ ਸੀ। ਕੰਪਨੀ ਨੂੰ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ 347 ਕਰੋੜ ਰੁਪਏ ਦਾ ਕੁੱਲ ਘਾਟਾ ਹੋਇਆ ਸੀ।

ਇਹ ਵੀ ਪੜ੍ਹੋ :    ਸਚਿਨ ਤੇਂਦੁਲਕਰ, ਜੈਕੀ ਸ਼ਰਾਫ ਅਤੇ ਨੀਰਵ ਮੋਦੀ ਸਮੇਤ 380 ਭਾਰਤੀਆਂ ’ਤੇ ਵਿੱਤੀ ਬੇਨਿਯਮੀਆਂ ਦਾ ਸ਼ੱਕ

ਜ਼ੋਮੈਟੋ ਲਿਮਿਟੇਡ ਨੇ ਸਟਾਕ ਮਾਰਕੀਟ ਨੂੰ ਸੂਚਿਤ ਕੀਤਾ ਕਿ ਸਮੀਖਿਆ ਅਧੀਨ ਤਿਮਾਹੀ ਵਿੱਚ ਉਸਦੀ ਏਕੀਕ੍ਰਿਤ ਸੰਚਾਲਨ ਆਮਦਨ 3,288 ਕਰੋੜ ਰੁਪਏ ਸੀ, ਜੋ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ਵਿੱਚ 1,948 ਕਰੋੜ ਰੁਪਏ ਸੀ। ਸਮੀਖਿਆ ਅਧੀਨ ਤਿਮਾਹੀ 'ਚ ਕੰਪਨੀ ਦਾ ਕੁੱਲ ਖਰਚ ਵਧ ਕੇ 3,383 ਕਰੋੜ ਰੁਪਏ ਹੋ ਗਿਆ। ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ 'ਚ ਇਹ 2,485 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ :    ਵੱਡੀ ਖ਼ਬਰ : H-1B ਵੀਜ਼ਾ ਹੋਲਡਰਾਂ ਦੇ ਇਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਮਿਲੇਗੀ ਅਮਰੀਕਾ ’ਚ ਕੰਮ ਕਰਨ ਦੀ ਇਜਾਜ਼ਤ
ਇਹ ਵੀ ਪੜ੍ਹੋ :   Vistara ਵਲੋਂ ਅੰਤਰਰਾਸ਼ਟਰੀ ਉਡਾਣ ਦੇ ਯਾਤਰੀਆਂ ਦੀ ਇਮੀਗ੍ਰੇਸ਼ਨ ਪ੍ਰਕਿਰਿਆ ਨੂੰ ਲੈ ਕੇ ਹੋਈ ਵੱਡੀ ਚੂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News