ਜੀ ਐਂਟਰਟੇਨਮੈਂਟ ਦਾ ਸ਼ੁੱਧ ਲਾਭ ਘੱਟ ਕੇ 29.28 ਕਰੋੜ ਰਿਹਾ

08/19/2020 5:08:04 PM

ਨਵੀਂ ਦਿੱਲੀ (ਭਾਸ਼ਾ) : ਜੀ ਐਂਟਰਟੇਨਮੈਂਟ ਪ੍ਰਾਈਜ ਲਿਮਟਿਡ ਨੇ ਦੱਸਿਆ ਕਿ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ ਘੱਟ ਕੇ 29.28 ਕਰੋੜ ਰੁਪਏ ਰਹਿ ਗਿਆ। ਕੰਪਨੀ ਨੇ ਕਿਹਾ ਹੈ ਕਿ ਇਕ ਸਾਲ ਪਹਿਲਾਂ ਪਹਿਲੀ ਤਿਮਾਹੀ 'ਚ ਉਸ ਦਾ ਸ਼ੁੱਧ ਲਾਭ 529.76 ਕਰੋੜ ਰੁਪਏ ਰਿਹਾ ਸੀ। ਚਾਲੂ ਵਿੱਤੀ ਸਾਲ 'ਚ ਅਪ੍ਰੈਲ ਤੋਂ ਜੂਨ ਤਿਮਾਹੀ ਦੌਰਾਨ ਕੰਪਨੀ ਦੀ ਕੁੱਲ ਆਮਦਨ 1,339.41 ਕਰੋੜ ਰੁਪਏ ਰਹੀ ਹੈ ਜੋ ਕਿ ਇਕ ਸਾਲ ਪਹਿਲਾਂ ਉਸੇ ਸਮੇਂ ਦੌਰਾਨ 2,112.03 ਕਰੋੜ ਰੁਪਏ ਸੀ।

ਕੰਪਨੀ ਨੇ ਦੱਸਿਆ ਕਿ ਕੋਵਿਡ-19 ਕਾਰਣ ਲਗਾਈਆਂ ਗਈਆਂ ਪਾਬੰਦੀਆਂ ਕਾਰਣ ਉਸ ਦੀ ਆਮਦਨ 'ਤੇ ਅਸਰ ਪਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਸਥਿਤੀ 'ਚ ਉਸ ਦੇ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਦੇ ਨਤੀਜੇ ਪਿਛਲੇ ਸਾਲ ਦੇ ਨਤੀਜਿਆਂ ਨਾਲ ਤੁਲਨਾ ਕਰਨ ਯੋਗ ਨਹੀਂ ਹਨ। ਕੰਪਨੀ ਨੇ ਦੱਸਿਆ ਕਿ ਸਮੀਖਿਆ ਅਧੀਨ ਤਿਮਾਹੀ ਦੌਰਾਨ ਵਿਗਿਆਪਨ ਨਾਲ ਉਸ ਦੀ ਆਮਦਨ 421.06 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ ਇਸੇ ਸਮੇਂ ਦੌਰਾਨ 1,186.71 ਕਰੋੜ ਰੁਪਏ ਸੀ। ਇਸੇ ਤਰ੍ਹਾਂ ਗਾਹਕਾਂ ਤੋਂ ਹੋਣ ਵਾਲੀ ਆਮਦਨ 744.34 ਕਰੋੜ ਰੁਪਏ ਰਹੀ ਜੋ ਪਿਛਲੇ ਸਾਲ 708.77 ਕਰੋੜ ਸੀ।


cherry

Content Editor

Related News