ਯੂ-ਟਿਊਬ ਲਾਵੇਗਾ ਫਰਜ਼ੀ ਖਬਰਾਂ ''ਤੇ ਰੋਕ, 2.5 ਕਰੋੜ ਡਾਲਰ ਕਰੇਗਾ ਨਿਵੇਸ਼

07/10/2018 3:08:49 PM

ਨਿਊਯਾਰਕ— ਗੂਗਲ ਦੀ ਵੀਡੀਓ ਪਲੇਟਫਾਰਮ ਕੰਪਨੀ ਯੂ-ਟਿਊਬ ਫਰਜ਼ੀ ਸੂਚਨਾਵਾਂ 'ਤੇ ਸ਼ਿਕੰਜਾ ਕੱਸਣ 'ਤੇ ਕੰਮ ਕਰ ਰਹੀ ਹੈ। ਕੰਪਨੀ ਫਰਜ਼ੀ ਖਬਰਾਂ 'ਤੇ ਰੋਕ ਲਾਉਣ ਲਈ 2.5 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਕੰਪਨੀ ਨੇ ਕਿਹਾ ਕਿ ਉਹ ਸਮਾਚਾਰ ਸਰੋਤਾਂ ਨੂੰ ਹੋਰ ਮਜ਼ਬੂਤ ਕਰੇਗੀ, ਤਾਂ ਕਿ ਉਨ੍ਹਾਂ ਦਾ ਭਰੋਸਾ ਵਧੇ, ਖਾਸ ਕਰਕੇ ਬ੍ਰੇਕਿੰਗ ਨਿਊਜ਼ ਦੇ ਮਾਮਲੇ 'ਚ ਸਾਵਧਾਨੀ ਵਰਤੇਗੀ ਜਿੱਥੇ ਗਲਤ ਸੂਚਨਾਵਾਂ ਆਸਾਨੀ ਨਾਲ ਫੈਲ ਸਕਦੀਆਂ ਹਨ।
ਯੂ-ਟਿਊਬ ਸਰਚ ਦੇ ਨਤੀਜੇ 'ਚ ਵੀਡੀਓ ਅਤੇ ਉਸ ਨਾਲ ਜੁੜੀ ਖਬਰ ਦਾ ਇਕ ਛੋਟਾ-ਜਿਹਾ ਵੇਰਵਾ ਯੂਜ਼ਰਾਂ ਨੂੰ ਦਿਖਾਉਣਾ ਸ਼ੁਰੂ ਕਰੇਗਾ। ਇਸ ਨਾਲ ਚਿਤਾਵਨੀ ਵੀ ਦੇਵੇਗਾ ਕਿ ਇਹ ਖਬਰਾਂ ਬਦਲ ਸਕਦੀਆਂ ਹਨ। ਕੰਪਨੀ ਦਾ ਮਕਸਦ ਫਰਜ਼ੀ ਵੀਡੀਓ 'ਤੇ ਰੋਕ ਲਾਉਣਾ ਹੈ, ਜੋ ਕਿ ਗੋਲੀਬਾਰੀ, ਕੁਦਰਤੀ ਸੰਕਟ ਅਤੇ ਹੋਰ ਪ੍ਰਮੁੱਖ ਘਟਨਾਵਾਂ ਦੇ ਮਾਮਲੇ 'ਚ ਤੇਜ਼ੀ ਨਾਲ ਫੈਲ ਸਕਦੀਆਂ ਹਨ। ਯੂ-ਟਿਊਬ ਨੇ ਕਿਹਾ ਕਿ ਉਹ ਆਪਣੇ ਪਲੇਟਫਾਰਮ 'ਤੇ ਖਬਰਾਂ 'ਚ ਸੁਧਾਰ ਅਤੇ ਭਰਮਾਊ ਸੂਚਨਾਵਾਂ ਵਰਗੀਆਂ ਗੰਭੀਰ ਚੁਣੌਤੀਆਂ ਨਾਲ ਨਜਿੱਠਣ ਲਈ ਅਗਲੇ ਕੁਝ ਸਾਲਾਂ 'ਚ 2.5 ਕਰੋੜ ਡਾਲਰ ਦਾ ਨਿਵੇਸ਼ ਕਰੇਗੀ। ਇਸ 'ਚ ਦੁਨੀਆ ਭਰ ਦੇ ਸਮਾਚਾਰ ਸੰਗਠਨਾਂ 'ਚ ਟਿਕਾਊ ਅਤੇ ਬਿਹਤਰ ਵੀਡੀਓ ਸੰਚਾਲਨ ਸਥਾਪਤ ਕਰਨ ਲਈ ਕਰਮਚਾਰੀ ਪ੍ਰੀਖਣ ਅਤੇ ਵੀਡੀਓ ਪ੍ਰਾਡਕਸ਼ਨ ਸੁਵਿਧਾ 'ਚ ਸੁਧਾਰ ਵਰਗੀਆਂ ਚੀਜ਼ਾਂ ਸ਼ਾਮਲ ਹਨ। ਇਸ ਦੇ ਇਲਾਵਾ ਕੰਪਨੀ ਵਿਕੀਪੀਡੀਆ ਅਤੇ ਇਨਸਾਈਕਲੋਪੀਡੀਆ ਬ੍ਰਿਟੈਨਿਕਾ ਵਰਗੇ ਆਮ ਭਰੋਸੇ ਯੋਗ ਸੂਤਰਾਂ ਦੇ ਨਾਲ ਮਿਲ ਕੇ ਵਿਵਾਦਤ ਵੀਡੀਓ ਨਾਲ ਨਜਿੱਠਣ ਦੇ ਤਰੀਕਿਆਂ ਦਾ ਵੀ ਪ੍ਰੀਖਣ ਕਰ ਰਹੀ ਹੈ।


Related News