ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

Saturday, May 20, 2023 - 06:30 PM (IST)

ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

ਨਵੀਂ ਦਿੱਲੀ - ਭਾਰਤੀ ਸੱਭਿਆਚਾਰ ਵਿਚ ਸਦੀਆਂ ਤੋਂ ਸੋਨੇ ਦੇ ਗਹਿਣਿਆਂ ਨੂੰ ਸੌਖੇ ਵੇਲੇ ਖ਼ਰੀਦਣਾ ਅਤੇ ਔਖੇ ਵੇਲੇ ਵੇਚਣ ਦਾ ਰੁਝਾਨ ਰਿਹਾ ਹੈ। ਜੇਕਰ ਤੁਹਾਡੇ ਕੋਲ ਵੀ ਸੋਨਾ ਹੈ ਅਤੇ ਤੁਸੀਂ ਉਸ ਨੂੰ ਵੇਚਣ ਬਾਰੇ ਸੋਚ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਜ਼ਰੂਰੀ ਹੈ। ਹੁਣ ਤੱਕ ਬਿਨ੍ਹਾਂ ਕਿਸੇ ਨਿਯਮ ਦੇ ਸੋਨੇ ਦੇ ਗਹਿਣਿਆਂ ਨੂੰ ਵੇਚਣ ਜਾਂ ਬਦਲਣ ਦਾ ਰੁਝਾਨ ਰਿਹਾ ਹੈ।

ਪਰ ਹੁਣ ਸਰਕਾਰ ਨੇ ਸੋਨਾ ਦੇ ਗਹਿਣਿਆਂ ਨੂੰ ਵੇਚਣ ਲਈ ਨਿਯਮ ਤੈਅ ਕਰ ਦਿੱਤੇ ਹਨ। ਸਰਕਾਰੀ ਨਿਯਮਾਂ ਮੁਤਾਬਕ ਹੁਣ ਕੋਈ ਵੀ ਬਿਨ੍ਹਾਂ ਹਾਲਮਾਰਕ ਵਾਲੇ ਗਹਿਣੇ ਵੇਚ ਜਾਂ ਖਰੀਦ ਨਹੀਂ ਸਕਦਾ। ਜੇਕਰ ਤੁਸੀਂ ਆਪਣਾ ਪੁਰਾਣਾ ਸੋਨਾ ਵੇਚਣਾ ਚਾਹੁੰਦੇ ਹੋ, ਤਾਂ ਇਸ ਨੂੰ ਹਾਲਮਾਰਕ ਕਰਵਾਉਣਾ ਜ਼ਰੂਰੀ ਹੋ ਗਿਆ ਹੈ।

ਇਹ ਵੀ ਪੜ੍ਹੋ : PUBG ਦੇ ਸ਼ੌਕੀਨਾਂ ਲਈ ਖ਼ੁਸ਼ਖ਼ਬਰੀ, ਕੁਝ ਸ਼ਰਤਾਂ ਨਾਲ ਦੇਸੀ ਅਵਤਾਰ BGMI ਤੋਂ ਹਟਿਆ ਬੈਨ

ਜਾਣੋ ਨਵੇਂ ਨਿਯਮਾਂ ਬਾਰੇ

ਸਰਕਾਰ ਨੇ 1 ਅਪ੍ਰੈਲ 2023 ਤੋਂ ਸੋਨੇ ਦੇ ਗਹਿਣਿਆਂ ਦੀ ਖਰੀਦ ਅਤੇ ਵਿਕਰੀ ਨੂੰ ਲੈ ਕੇ ਨਿਯਮ ਜਾਰੀ ਕੀਤੇ ਸਨ। ਇਸ ਨਿਯਮ ਦੇ ਤਹਿਤ ਕੋਈ ਵੀ ਵਿਅਕਤੀ ਬਿਨ੍ਹਾਂ ਹਾਲਮਾਰਕ ਜਾਂ 6 ਅੰਕਾਂ ਦੇ HUID ਨੰਬਰ ਦੇ ਗਹਿਣੇ ਨਹੀਂ ਖਰੀਦ ਸਕਦਾ ਹੈ। ਬਿਨ੍ਹਾਂ ਹਾਲਮਾਰਕ ਦੇ ਗਹਿਣਿਆਂ ਵਿੱਚ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਸਰਕਾਰ ਨੇ ਇਹ ਨਿਯਮ ਲਾਗੂ ਕੀਤੇ ਹਨ।

ਭਾਰਤੀ ਮਿਆਰ ਬਿਊਰੋ ਮੁਤਾਬਕ ਬਿਨ੍ਹਾਂ ਹਾਲਮਾਰਕ ਦੇ ਪੁਰਾਣੇ ਗਹਿਣੇ 'ਤੇ ਹਾਲਮਾਰਕਿੰਗ ਕਰਵਾਉਣੀ ਲਾਜ਼ਮੀ ਹੋਵੇਗੀ। ਹਾਲਮਾਰਕਿੰਗ ਸੋਨੇ ਦੀ ਸ਼ੁੱਧਤਾ ਦੀ ਗਰੰਟੀ ਦਿੰਦੀ ਹੈ। ਹਾਲਾਂਕਿ, ਕੋਈ ਵੀ ਹਾਲਮਾਰਕਿੰਗ ਕਰਵਾ ਸਕਦਾ ਹੈ। ਜ਼ਿਕਰਯੋਗ ਹੈ ਕਿ 1 ਅਪ੍ਰੈਲ ਤੋਂ ਪਹਿਲਾਂ ਸੋਨੇ ਦੇ ਗਹਿਣੇ ਬਿਨ੍ਹਾਂ ਹਾਲਮਾਰਕਿੰਗ ਦੇ ਵੀ ਵੇਚੇ ਜਾ ਸਕਦੇ ਸਨ। 

ਇਹ ਵੀ ਪੜ੍ਹੋ : 198 ਕਰੋੜ ਦੇ ਮਾਮਲੇ ਨੂੰ ਲੈ ਕੇ ਮੁਸ਼ਕਲ ’ਚ ਫਸੀ Spicejet, ਦਿਵਾਲੀਆ ਹੋਣ ਦੀਆਂ ਖਬਰਾਂ ’ਤੇ ਦਿੱਤੀ ਸਫ਼ਾਈ

ਹਾਲਮਾਰਕਿੰਗ 

ਆਪਣੇ ਗਹਿਣਿਆਂ ਜਾਂ ਸੋਨੇ ਦੀਆਂ ਵਸਤੂਆਂ 'ਤੇ ਹਾਲਮਾਰਕਿੰਗ ਕਰਵਾਉਣਾ ਲਈ ਤੁਹਾਨੂੰ ਆਪਣੀ ਸੋਨੇ ਦੀਆਂ ਵਸਤੂਆਂ ਨੂੰ ਹਾਲਮਾਰਕਿੰਗ ਸੈਂਟਰ ਲੈ ਕੇ ਜਾਣਾ ਹੋਵੇਗਾ। ਹਾਲਮਾਰਕਿੰਗ ਲਈ ਤੁਹਾਨੂੰ ਕੇਂਦਰ 'ਤੇ ਇਕ ਗਹਿਣੇ ਲਈ 45 ਰੁਪਏ ਦੇ ਚਾਰਜ ਦਾ ਭੁਗਤਾਨ ਕਰਨਾ ਹੋਵੇਗਾ। ਹਾਲਮਾਰਕਿੰਗ ਫੀਸ ਦਾ ਭੁਗਤਾਨ ਕਰਨ ਤੋਂ ਬਾਅਦ, ਨਵੇਂ ਨਿਯਮਾਂ ਮੁਤਾਬਕ ਗਹਿਣੇ ਹਾਲਮਾਰਕ ਕੀਤੇ ਜਾਣਗੇ। ਇਸ 'ਤੇ ਉਕਰਿਆ 6 ਅੰਕਾਂ ਦਾ HUID ਨੰਬਰ ਪ੍ਰਿੰਟ ਹੀ ਇਸਦੀ ਸ਼ੁੱਧਤਾ ਦਾ ਪ੍ਰਤੀਕ ਹੋਵੇਗਾ।

ਜ਼ਿਕਰਯੋਗ ਹੈ ਕਿ ਕੁਝ ਚੀਜ਼ਾਂ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ। ਕੋਈ ਉਦਯੋਗਪਤੀ ਜਿਸਦਾ ਸਾਲਾਨਾ ਟਰਨਓਵਰ 40 ਲੱਖ ਜਾਂ ਇਸ ਤੋਂ ਵੱਧ ਹੈ, ਇਸ ਨਿਯਮ ਦੇ ਅਧੀਨ ਨਹੀਂ ਆਵੇਗਾ। 2 ਗ੍ਰਾਮ ਤੋਂ ਘੱਟ ਸੋਨੇ ਦੇ ਗਹਿਣਿਆਂ 'ਤੇ ਹਾਲਮਾਰਕਿੰਗ ਜ਼ਰੂਰੀ ਨਹੀਂ।

ਇਹ ਵੀ ਪੜ੍ਹੋ : ਮਹਿਲਾ ਸਨਮਾਨ ਸਰਟੀਫਿਕੇਟ ’ਤੇ ਕੱਟੇ ਜਾਣ ਵਾਲੇ TDS ਨੂੰ ਲੈ ਕੇ ਕੇਂਦਰ ਸਰਕਾਰ ਨੇ ਜਾਰੀ ਕੀਤਾ ਅਪਡੇਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਕਰੋ ਸਾਂਝੇ। 


 


author

Harinder Kaur

Content Editor

Related News