ਸ਼ੇਅਰ-ਮਿਊਚੁਅਲ ਫੰਡਾਂ 'ਚ ਨਿਵੇਸ਼ ਕਰਨ ਵਾਲਿਆਂ ਲਈ ਵੱਡੀ ਖ਼ਬਰ, ਵਿਭਾਗ ਨੂੰ ਦੇਣੀ ਪਵੇਗੀ ਇਹ ਜਾਣਕਾਰੀ

03/16/2021 6:15:33 PM

ਨਵੀਂ ਦਿੱਲੀ - ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ.ਬੀ.ਡੀ.ਟੀ.) ਨੇ ਸਪੈਸੀਫਾਈਡ ਵਿੱਤੀ ਲੈਣ-ਦੇਣ (ਐਸ.ਐਫ.ਟੀ.ਐਸ.) ਦੇ ਦਾਇਰੇ ਨੂੰ ਵਧਾ ਦਿੱਤਾ ਹੈ। ਸੀ.ਬੀ.ਡੀ.ਟੀ. ਨੇ ਕਿਹਾ ਕਿ ਹੁਣ ਕੰਪਨੀਆਂ ਦੇ ਇਕੁਇਟੀ ਸ਼ੇਅਰਾਂ 'ਤੇ ਮਿਲੇ ਲਾਭਅੰਸ਼ ਦੇ ਨਾਲ ਸ਼ੇਅਰਾਂ ਅਤੇ ਮਿਊਚੁਅਲ ਫੰਡਾਂ ਦੀ ਵਿਕਰੀ ਤੋਂ ਪ੍ਰਾਪਤ ਮੁਨਾਫਿਆਂ ਅਤੇ ਬਚਤ 'ਤੇ ਮਿਲਣ ਵਾਲੇ ਵਿਆਜ ਨੂੰ ਐਸ.ਐਫ.ਟੀ. ਵਿਚ ਸ਼ਾਮਲ ਕਰ ਦਿੱਤਾ ਗਿਆ ਹੈ। ਹੁਣ ਇਨ੍ਹਾਂ ਮੁਨਾਫਿਆਂ ਦੀ ਜਾਣਕਾਰੀ ਇਨਕਮ ਟੈਕਸ ਵਿਭਾਗ (ਆਈਟੀ ਵਿਭਾਗ) ਨੂੰ ਦੇਣੀ ਹੋਵੇਗੀ। ਸੀ.ਬੀ.ਡੀ.ਟੀ. ਨੇ ਆਪਣੇ ਸਰਕੂਲਰ ਵਿਚ ਕਿਹਾ ਹੈ ਕਿ ਬੈਂਕਾਂ, ਮਿਊਚੁਅਲ ਫੰਡ ਹਾਊਸ, ਰਜਿਸਟਰਾਰ, ਬਾਂਡ ਜਾਰੀ ਕਰਨ ਵਾਲੀਆਂ ਕੰਪਨੀਆਂ ਅਤੇ ਹੋਰ ਵਿੱਤੀ ਸੰਸਥਾਵਾਂ ਨੂੰ ਵਿੱਤੀ ਸਾਲ ਵਿਚ ਇੱਕ ਨਿਸ਼ਚਤ ਸੀਮਾ ਤੋਂ ਵੱਧ ਲੈਣ-ਦੇਣ ਬਾਰੇ ਟੈਕਸ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ।

ਇਹ ਵੀ ਪੜ੍ਹੋ : ਰਿਕਾਰਡ ਪੱਧਰ ਤੋਂ 13 ਹਜ਼ਾਰ ਰੁਪਏ ਘਟੀਆਂ ਸੋਨੇ ਦੀਆਂ ਕੀਮਤਾਂ, ਜਾਣੋ 10 ਗ੍ਰਾਮ ਸੋਨੇ ਦਾ ਭਾਅ

ਪ੍ਰੀ-ਫੀਲਡ ਆਈ.ਟੀ.ਆਰ. ਫਾਰਮ ਤਿਆਰ ਕਰਨ ਵਿਚ ਮਿਲੇਗੀ ਮਦਦ

ਸੀ.ਬੀ.ਡੀ.ਟੀ. ਦੇ ਇਸ ਫੈਸਲੇ ਤੋਂ ਬਾਅਦ ਹੁਣ ਸਟਾਕ ਐਕਸਚੇਂਜ, ਕੰਪਨੀਆਂ, ਮਿਊਚੁਅਲ ਫੰਡ ਹਾਊਸ, ਰਜਿਸਟਰਾਰ, ਬਾਂਡ ਜਾਰੀ ਕਰਨ ਵਾਲੀਆਂ ਕੰਪਨੀਆਂ, ਬੈਂਕਾਂ ਅਤੇ ਪੋਸਟ ਆਫਿਸਾਂ ਨੂੰ ਟੈਕਸ ਵਿਭਾਗ ਨੂੰ ਸੂਚਿਤ ਕਰਨਾ ਹੋਵੇਗਾ। ਜੇ ਤੁਸੀਂ ਮਿਉਚੁਅਲ ਫੰਡਾਂ ਨੂੰ ਵੇਚ ਕੇ ਕੋਈ ਮੁਨਾਫਾ ਕਮਾ ਲਿਆ ਹੈ, ਤਾਂ ਤੁਹਾਡਾ ਮਿਉਚੁਅਲ ਫੰਡ ਹਾਊਸ ਸੀ.ਬੀ.ਡੀ.ਟੀ. ਨੂੰ ਸੂਚਿਤ ਕਰੇਗਾ। 

ਟੈਕਸ ਚੋਰੀ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਕਦਮ ਨਾਲ ਆਮਦਨ ਕਰ ਵਿਭਾਗ ਨੂੰ ਪ੍ਰੀ-ਫਿਲਡ ਆਈ.ਟੀ.ਆਰ. ਫਾਰਮ ਤਿਆਰ ਕਰਨ ਵਿਚ ਵੀ ਸਹਾਇਤਾ ਮਿਲੇਗੀ।

ਇਹ ਵੀ ਪੜ੍ਹੋ :  ਸੋਨੂੰ ਸੂਦ 1 ਲੱਖ ਬੇਰੁਜ਼ਗਾਰਾਂ ਨੂੰ ਦੇਣਗੇ ਨੌਕਰੀ, ਨਹੀਂ ਆਵੇਗਾ ਕੋਈ ਖ਼ਰਚਾ, ਇੰਝ ਕਰੋ ਅਪਲਾਈ

ਬੋਨਸ ਵਿਚ ਪ੍ਰਾਪਤ ਹੋਏ ਇਕਵਿਟੀ ਸ਼ੇਅਰਾਂ 'ਤੇ ਕੋਈ ਟੈਕਸ ਨਹੀਂ 

ਕੰਪਨੀਆਂ ਅਕਸਰ ਸ਼ੇਅਰ ਧਾਰਕਾਂ ਨੂੰ ਨਕਦ ਬੋਨਸ ਦੀ ਬਜਾਏ ਇਕੁਇਟੀ ਦੇ ਰੂਪ ਵਿਚ ਬੋਨਸ ਅਦਾ ਕਰਦੀਆਂ ਹਨ। ਇਨਕਮ ਟੈਕਸ ਕੈਸ਼ ਬੋਨਸ 'ਤੇ ਟੈਕਸ ਲਗਾਉਂਦਾ ਹੈ, ਪਰ ਸ਼ੇਅਰ ਵਜੋਂ ਪ੍ਰਾਪਤ ਹੋਏ ਬੋਨਸ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਹੈ। ਕੰਪਨੀਆਂ ਅਕਸਰ ਪੂੰਜੀ ਦੀ ਘਾਟ ਜਾਂ ਮਾਰਕੀਟ ਵਿਚ ਆਪਣੀ ਭਰੋਸੇਯੋਗਤਾ ਵਧਾਉਣ ਲਈ ਬੋਨਸ ਸ਼ੇਅਰ ਜਾਰੀ ਕਰਦੀਆਂ ਹਨ। ਜੇ ਸ਼ੇਅਰ ਧਾਰਕਾਂ ਨੂੰ ਨਕਦ ਬੋਨਸ ਦੇਣ ਲਈ ਕੰਪਨੀ ਕੋਲ ਰਕਮ ਨਹੀਂ ਹੈ, ਤਾਂ ਉਹ ਇਕੁਇਟੀ ਦੇ ਰੂਪ ਵਿਚ ਬੋਨਸ ਦੇ ਸਕਦੀਆਂ ਹਨ ਅਤੇ ਜੇ ਇਹ ਸਟਾਕ ਇਕ ਸਾਲ ਦੇ ਅੰਦਰ ਵੇਚ ਦਿੱਤਾ ਜਾਂਦਾ ਹੈ, ਤਾਂ ਥੋੜ੍ਹੇ ਸਮੇਂ ਦੇ ਪੂੰਜੀ ਲਾਭ(Short Term Capital Gain) 'ਤੇ 15% ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ। ਦੂਜੇ ਪਾਸੇ ਇਕ ਸਾਲ ਬਾਅਦ ਸਟਾਕ ਵੇਚਣ ਦੀ ਸਥਿਤੀ ਵਿਚ 10 ਫ਼ੀਸਦ ਦੀ ਦਰ ਨਾਲ Long Term Capital Gain ਟੈਕਸ ਲਗਾਇਆ ਜਾਵੇਗਾ।

ਇਹ ਵੀ ਪੜ੍ਹੋ : ਇਨ੍ਹਾਂ 7 ਬੈਂਕਾਂ ਦੇ ਖ਼ਾਤਾਧਾਰਕਾਂ ਲਈ ਵੱਡੀ ਖ਼ਬਰ, 1 ਅਪ੍ਰੈਲ ਤੋਂ ਹੋਣ ਜਾ ਰਹੇ ਹਨ ਇਹ ਬਦਲਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News