ਦੀਵਾਲੀ ਤੋਂ ਪਹਿਲਾਂ ਫਾਈਲ ਕਰਨੀ ਹੋਵੇਗੀ ਜੀ. ਐੱਸ. ਟੀ. ਆਰ.-3ਬੀ. ਰਿਟਰਨ
Saturday, Oct 14, 2017 - 02:22 AM (IST)

ਨਵੀਂ ਦਿੱਲੀ— ਵਸਤੂ ਅਤੇ ਸੇਵਾ ਕਰ ਰਿਟਰਨ (ਜੀ. ਐੱਸ. ਟੀ. ਆਰ.) ਦਾਖਲ ਕਰਨ ਦੀ ਤਰੀਕ ਵਧਾਉਣ ਤੋਂ ਸਰਕਾਰ ਨੇ ਮਨ੍ਹਾ ਕਰ ਦਿੱਤਾ ਹੈ ਅਤੇ ਨਾਲ ਹੀ ਦੀਵਾਲੀ ਤੋਂ ਪਹਿਲਾਂ ਰਿਟਰਨ ਦਾਖਲ ਕਰਨ ਲਈ ਕਿਹਾ ਹੈ। ਸਰਕਾਰ ਨੇ ਕਿਹਾ ਕਿ ਜੀ. ਐੱਸ. ਟੀ. ਆਰ.-3ਬੀ ਦਾਖਲ ਕਰਨ ਦੀ ਅੰਤਿਮ ਤਰੀਕ 20 ਅਕਤੂਬਰ ਤੋਂ ਅੱਗੇ ਨਹੀਂ ਵਧਾਈ ਜਾਵੇਗੀ। ਸਰਕਾਰ ਨੇ ਇਹ ਵੀ ਕਿਹਾ ਕਿ ਰੀਅਲ ਅਸਟੇਟ ਨੂੰ ਛੇਤੀ ਹੀ ਜੀ. ਐੱਸ. ਟੀ. ਦੇ ਘੇਰੇ 'ਚ ਲਿਆਂਦਾ ਜਾਵੇਗਾ ਜੋ ਟੈਕਸ ਚੋਰੀ ਅਤੇ ਕਾਲੇ ਧਨ ਦੇ ਪ੍ਰੋਡਕਸ਼ਨ ਦਾ ਵੱਡਾ ਖੇਤਰ ਹੈ।
ਸੈਂਟਰਲ ਬੋਰਡ ਆਫ ਐਕਸਾਈਜ਼ ਅਤੇ ਕਸਟਮ (ਸੀ. ਬੀ. ਈ. ਸੀ.) ਨੇ ਕਈ ਅਖਬਾਰਾਂ 'ਚ ਨੋਟਿਸ ਪ੍ਰਕਾਸ਼ਿਤ ਕਰ ਕੇ ਕਿਹਾ ਕਿ ਸਤੰਬਰ ਦੀ ਜੀ. ਐੱਸ. ਟੀ. ਆਰ.-3ਬੀ. ਦਾਖਲ ਕਰਨ ਦੀ ਮਿਆਦ ਵਧਾਈ ਨਹੀਂ ਜਾਵੇਗੀ, ਇਸ ਲਈ ਛੇਤੀ ਤੋਂ ਛੇਤੀ ਯਾਨੀ ਦੀਵਾਲੀ ਤੋਂ ਪਹਿਲਾਂ ਤੱਕ ਆਪਣੀ ਰਿਟਰਨ ਦਾਖਲ ਕਰ ਲਵੋ। ਅਗਲੇ ਹਫਤੇ ਦੀਵਾਲੀ ਹੈ, ਜਿਸ ਨੂੰ ਵਪਾਰੀ ਭਾਈਚਾਰੇ 'ਚ ਵਿੱਤੀ ਸਾਲ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ।
ਜੀ. ਐੱਸ. ਟੀ. ਆਰ.-3ਬੀ. ਰਿਟਰਨ 'ਚ ਸਬੰਧਤ ਮਿਆਦ ਦੀ ਖਰੀਦ-ਵੇਚ ਦਾ ਮੁਲਾਂਕਣ ਕਰ ਕੇ ਉਸ ਦਾ ਬਿਓਰਾ ਪਾਇਆ ਜਾਂਦਾ ਹੈ।