ਇਸ ਤਿਓਹਾਰੀ ਸੀਜ਼ਨ ਸਸਤੇ ਮਿਲ ਸਕਦੇ ਹਨ TV, ਕੰਪਿਊਟਰ ਅਤੇ ਮੋਬਾਈਲ ਫ਼ੋਨ

06/16/2023 4:21:49 PM

ਨਵੀਂ ਦਿੱਲੀ: ਟੀਵੀ, ਮੋਬਾਈਲ ਫ਼ੋਨ ਅਤੇ ਕੰਪਿਊਟਰ ਵਰਗੇ ਇਲੈਕਟ੍ਰਾਨਿਕ ਉਪਕਰਨ ਸਸਤੇ ਹੋਣ ਜਾ ਰਹੇ ਹਨ। ਇਨ੍ਹਾਂ ਉਪਕਰਨਾਂ ਦੀਆਂ ਕੀਮਤਾਂ ਅਤੇ ਉਨ੍ਹਾਂ ਨੂੰ ਫੈਕਟਰੀ ਤੱਕ ਪਹੁੰਚਾਉਣ ਲਈ ਆਵਾਜਾਈ ਦੀ ਲਾਗਤ ਪਿਛਲੇ 2 ਸਾਲਾਂ ਵਿੱਚ ਰਿਕਾਰਡ ਉੱਚ ਪੱਧਰ ਨੂੰ ਛੂਹਣ ਤੋਂ ਬਾਅਦ ਕੋਵਿਡ ਤੋਂ ਪਹਿਲਾਂ ਦੇ ਪੱਧਰਾਂ 'ਤੇ ਆ ਗਈ ਹੈ। ਕੰਪਨੀਆਂ ਇਨਪੁਟ ਲਾਗਤ ਵਿੱਚ ਇਸ ਗਿਰਾਵਟ ਦਾ ਲਾਭ ਗਾਹਕਾਂ ਨੂੰ ਦੇ ਸਕਦੀਆਂ ਹਨ। ਤਿਉਹਾਰੀ ਸੀਜ਼ਨ ਦੌਰਾਨ ਗਾਹਕਾਂ ਦੀ ਮੰਗ ਵਧਾਉਣ ਲਈ ਕੰਪਨੀਆਂ ਕੀਮਤਾਂ ਘਟਾ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ 12 ਮਹੀਨਿਆਂ ਤੋਂ ਮੰਗ ਸੁਸਤ ਹੈ।

ਇਹ ਵੀ ਪੜ੍ਹੋ : ਲੁਧਿਆਣਾ ਦੇ ਵਿਅਕਤੀ ਨੇ ਸਵਿਟਜ਼ਰਲੈਂਡ 'ਚ ਖ਼ਰੀਦਿਆ ਸਭ ਤੋਂ ਮਹਿੰਗਾ ਬੰਗਲਾ, ਜਾਣੋ ਕੌਣ ਨੇ ਪੰਕਜ ਓਸਵਾਲ

ਕੰਪਨੀਆਂ ਦੀ ਲਾਗਤ 'ਚ ਗਿਰਾਵਟ ਕਾਰਨ ਇਸ ਦਾ ਫਾਇਦਾ ਉਨ੍ਹਾਂ ਗਾਹਕਾਂ ਨੂੰ ਹੋ ਸਕਦਾ ਹੈ ਜੋ ਟੀਵੀ ਜਾਂ ਕੰਪਿਊਟਰ ਖਰੀਦਣ ਦੀ ਯੋਜਨਾ ਬਣਾ ਰਹੇ ਹਨ। ਦੀਵਾਲੀ ਦੇ ਮੌਕੇ 'ਤੇ ਕੰਪਨੀਆਂ ਆਪਣੀਆਂ ਕੀਮਤਾਂ ਹੋਰ ਵੀ ਘਟਾ ਸਕਦੀਆਂ ਹਨ। ਅੰਕੜਿਆਂ ਮੁਤਾਬਕ ਪਿਛਲੇ 12 ਮਹੀਨਿਆਂ ਤੋਂ ਇਲੈਕਟ੍ਰਾਨਿਕ ਵਸਤੂਆਂ ਦੀ ਮੰਗ ਸੁਸਤ ਰਹੀ ਹੈ। ਅਜਿਹੇ 'ਚ ਕੰਪਨੀਆਂ ਵੀ ਆਪਣੇ ਸਟਾਕ ਨੂੰ ਕੱਢਣਾ ਚਾਹੁੰਦੀਆਂ ਹਨ, ਜਿਸ ਲਈ ਤਿਉਹਾਰੀ ਸੀਜ਼ਨ 'ਚ ਉਛਾਲ ਦੇਖਣ ਨੂੰ ਮਿਲ ਸਕਦਾ ਹੈ।

ਇਹ ਵੀ ਪੜ੍ਹੋ :  ਵਿਵਾਦ ਵਧਣ ਤੋਂ ਬਾਅਦ Zomato ਨੇ ਹਟਾਇਆ ਵਿਗਿਆਪਨ, ਦਿੱਤਾ ਇਹ ਸਪੱਸ਼ਟੀਕਰਨ

ਤਿਉਹਾਰੀ ਸੀਜ਼ਨ 'ਚ ਵਧ ਸਕਦਾ ਹੈ ਮੁਨਾਫਾ 

ਇਨਪੁਟ ਲਾਗਤਾਂ ਵਿੱਚ ਗਿਰਾਵਟ ਦੇ ਕਾਰਨ ਇਲੈਕਟ੍ਰੋਨਿਕਸ ਕੰਪਨੀਆਂ ਦੇ ਸੰਚਾਲਨ ਮਾਰਜਿਨ ਵਿੱਚ ਸੁਧਾਰ ਦੀ ਉਮੀਦ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਵਿੱਚ ਆਵਾਜਾਈ ਦੇ ਭਾਅ ਵੀ ਡਿੱਗ ਗਏ ਹਨ। ਚੀਨ ਤੋਂ ਕੰਟੇਨਰ ਦਾ ਭਾੜਾ 850-1000 ਡਾਲਰ 'ਤੇ ਆ ਗਿਆ ਹੈ। ਇਹ ਕੋਰੋਨਾ ਮਿਆਦ ਦੇ ਦੌਰਾਨ 8000 ਡਾਲਰ ਦੇ ਉੱਚ ਪੱਧਰ 'ਤੇ ਸੀ। ਗਿਰਾਵਟ ਦਾ ਇੱਕ ਕਾਰਨ ਕੁਝ ਦੇਸ਼ਾਂ ਵਿੱਚ ਪਸਰੀ ਮੰਦੀ ਵੀ ਹੈ।

ਇਹ ਵੀ ਪੜ੍ਹੋ : ਅਗਲੇ 6 ਮਹੀਨਿਆਂ ’ਚ ਸੋਨੇ ਦੀਆਂ ਕੀਮਤਾਂ ’ਚ ਆ ਸਕਦੀ ਹੈ ਭਾਰੀ ਤੇਜ਼ੀ, ਵਧੇਗਾ ਨਿਵੇਸ਼ਕਾਂ ਦਾ ਰੁਝਾਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News