ਹੁਣ ਡਿਜੀਲਾਕਰ ਤੋਂ ਅਸਾਨੀ ਨਾਲ ਡਾਊਨਲੋਡ ਕਰ ਸਕੋਗੇ UAN ਤੇ PPO ਨੰਬਰ

Wednesday, Mar 04, 2020 - 06:20 PM (IST)

ਹੁਣ ਡਿਜੀਲਾਕਰ ਤੋਂ ਅਸਾਨੀ ਨਾਲ ਡਾਊਨਲੋਡ ਕਰ ਸਕੋਗੇ UAN ਤੇ PPO ਨੰਬਰ

ਨਵੀਂ ਦਿੱਲੀ — ਤਨਖਾਹ ਲੈਣ ਵਾਲੇ ਵਿਅਕਤੀ ਦੇ ਖਾਤੇ ਵਿਚੋਂ ਹਰ ਮਹੀਨੇ ਕੁਝ ਰੁਪਏ ਕਰਮਚਾਰੀ ਭਵਿੱਖ ਨਿਧੀ ਫੰਡ (ਈਪੀਐਫ) ਦੇ ਖਾਤੇ ਵਿਚ  ਜਮ੍ਹਾਂ ਹੁੰਦੇ ਹਨ। ਤੁਹਾਡੇ  ਖਾਤੇ ਵਿਚ ਕਿੰਨਾ ਜਮ੍ਹਾ ਹੋਇਆ ਹੈ ਇਹ ਪਤਾ ਲਗਾਉਣ ਲਈ, ਤੁਹਾਨੂੰ ਇਕ ਯੂਨੀਵਰਸਲ ਖਾਤਾ ਨੰਬਰ (UAN) ਦੀ ਜ਼ਰੂਰਤ ਹੁੰਦੀ ਹੈ।

ਇਸੇ ਤਰ੍ਹਾਂ ਜਿਹੜੇ ਰਿਟਾਇਰ ਹੋਣ ਵਾਲੇ ਹੁੰਦੇ ਹਨ ਉਨ੍ਹਾਂ ਨੂੰ ਪੈਨਸ਼ਨ ਭੁਗਤਾਨ ਆਰਡਰ (ਪੀਪੀਓ) ਦੀ ਜ਼ਰੂਰਤ ਹੁੰਦੀ ਹੈ। ਇਹ 12 ਅੰਕਾਂ ਦਾ ਇਕ ਨੰਬਰ ਹੁੰਦਾ ਹੈ। ਪੀ.ਪੀ.ਓ. ਨੰਬਰ  ਦੀ ਜ਼ਰੂਰਤ ਪੈਨਸ਼ਨ ਲੈਣ ਵਾਲਿਆਂ ਨੂੰ ਹਰ ਸਾਲ ਹੁੰਦੀ ਹੈ ਜਦੋਂ ਉਨ੍ਹਾਂ ਨੇ ਜੀਵਨ ਸਰਟੀਫਿਕੇਟ ਜਮ੍ਹਾ ਕਰਵਾਉਣਾ ਹੁੰਦਾ ਹੈ।

ਯੂ.ਏ.ਐਨ. ਅਤੇ ਪੀ.ਪੀ.ਓ. ਡਿਜੀਲਾਕਰ ਤੋਂ ਡਾਊਨਲੋਡ ਕੀਤੇ ਜਾ ਸਕਣਗੇ

ਮੰਗਲਵਾਰ ਨੂੰ ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫਓ) ਨੇ ਐਲਾਨ ਕੀਤਾ ਕਿ ਹੈ ਕਿ ਯੂਨੀਵਰਸਲ ਅਕਾਉਂਟ ਨੰਬਰ(ਯੂਏਐੱਨ) ਅਤੇ ਪੈਨਸ਼ਨ ਭੁਗਤਾਨ ਆਰਡਰ (ਪੀਪੀਓ) ਹੁਣ ਸਰਕਾਰ ਦੇ ਈ-ਲਾਕਰ ਸਰਵਿਸ ਡਿਜੀਲਾਕਰ(Digi locker) ਵਿਚ ਉਪਲੱਬਧ ਹੋਣਗੇ। ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਜਦੋਂ ਕਦੇ ਵੀ ਇਸ ਦੀ ਜ਼ਰੂਰਤ ਹੋਵੇਗੀ, ਡਿਜੀਲਾਕਰ ਤੋਂ ਇਨ੍ਹਾਂ ਨੂੰ ਡਾਊਨਲੋਡ ਕੀਤਾ ਜਾ ਸਕੇਗਾ।


ਡਿਜੀਲਾਕਰ ਤੋਂ ਪੀ.ਪੀ.ਓ. / ਯੂ.ਏ.ਐੱਨ. ਨੰਬਰ ਇਸ ਤਰ੍ਹਾਂ ਪਤਾ ਲਗਾਓ

1. ਪਹਿਲਾਂ ਡਿਜੀਲਾਕਰ ਦੀ ਵੈਬਸਾਈਟ https://digilocker.gov.in/  'ਤੇ ਜਾਓ।

2. ਸਾਈਨ ਇਨ ਤੇ ਕਲਿਕ ਕਰੋ।

3. ਮੋਬਾਈਲ ਨੰਬਰ, ਆਧਾਰ ਨੰਬਰ ਅਤੇ ਯੂਜ਼ਰ ਨੇਮ ਭਰਨ ਤੋਂ ਬਾਅਦ ਰਜਿਸਟਰਡ ਮੋਬਾਈਲ ਨੰਬਰ 'ਤੇ OTP ਭੇਜਿਆ ਜਾਵੇਗਾ ਜਿਹੜਾ ਕਿ 10 ਮਿੰਟ ਲਈ ਵੈਲਿਡ ਹੁੰਦਾ ਹੈ।

4. ਓ.ਟੀ.ਪੀ. ਭਰਨ ਤੋਂ ਬਾਅਦ ਸਕਿਓਰਟੀ ਪਿੰਨ ਜਿਹੜਾ ਕਿ 6 ਅੰਕਾਂ ਦਾ ਹੁੰਦਾ ਹੈ ਉਸਨੂੰ ਭਰਨਾ ਹੋਵੇਗਾ।

5. ਇਕ ਵਾਰ ਪੂਰੀ ਤਰ੍ਹਾਂ ਲਾਗ ਇਨ ਹੋਣ ਤੋਂ ਬਾਅਦ issued documents  'ਤੇ ਕਲਿੱਕ ਕਰੋ। ਇਥੇ ਗੈੱਟ ਮੋਰ ਆਪਸ਼ਨ ਦਿਖਾਈ ਦੇਵੇਗਾ ਜਿਥੇ ਕਲਿੱਕ ਕਰਨਾ ਹੋਵੇਗਾ।

6. ਇਥੇ ਕੇਂਦਰ ਸਰਕਾਰ ਦੀ ਟੈਬ ਦਿਖਾਈ ਦੇਵੇਗੀ ਜਿਸ 'ਤੇ ਕਲਿੱਕ ਕਰਨਾ ਹੈ।

7. ਇਸ ਤੋਂ ਬਾਅਦ ਈ.ਪੀ.ਐਫ.ਓ. ਵਿਕਲਪ ਦਿਖਾਈ ਦੇਵੇਗਾ ਜਿਸ 'ਤੇ ਕਲਿੱਕ ਕਰਨਾ ਹੈ। ਯੂ.ਏ.ਐਨ. ਨੰਬਰ ਦੇ ਕੇ ਦਸਤਾਵੇਜ਼ ਹਾਸਲ ਕੀਤਾ ਜਾ ਸਕਦਾ ਹੈ।

 

ਇਹ ਖਾਸ ਖਬਰ ਵੀ ਪੜ੍ਹੋ : ਮੋਦੀ ਸਰਕਾਰ ਨੇ 10 ਸਰਕਾਰੀ ਬੈਂਕਾਂ ਦੇ ਰਲੇਵੇਂ ਨੂੰ ਦਿੱਤੀ ਮਨਜ਼ੂਰੀ, ਗਾਹਕਾਂ 'ਤੇ ਹੋਵੇਗਾ ਇਹ ਅਸਰ


Related News