ਤੁਸੀਂ ਵੀ ਖੋਲ੍ਹ ਸਕਦੇ ਹੋ CNG ਸਟੇਸ਼ਨ, ਸਰਕਾਰ ਦੇਵੇਗੀ 10 ਹਜ਼ਾਰ ਨਵੇਂ ਲਾਇਸੈਂਸ
Sunday, Sep 13, 2020 - 06:15 PM (IST)
ਨਵੀਂ ਦਿੱਲੀ — ਲਗਾਤਾਰ ਪੈਟਰੋਲ-ਡੀਜ਼ਲ ਦੀਆਂ ਵਧ ਰਹੀਆਂ ਕੀਮਤਾਂ ਅਤੇ ਪ੍ਰਦੂਸ਼ਣ ਕਾਰਨ ਦੇਸ਼ ਵਿਚ ਸੀ.ਐਨ.ਜੀ. ਗੈਸ ਨਾਲ ਚੱਲਣ ਵਾਲੇ ਵਾਹਨਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ। ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਹੁਣ ਆਟੋ ਕੰਪਨੀਆਂ ਵੀ ਸਾਫ਼ ਤੇਲ ਨਾਲ ਚੱਲਣ ਵਾਲੇ ਵਾਹਨਾਂ ਵੱਲ ਵੱਧ ਰਹੀਆਂ ਹਨ। ਅਜਿਹੀ ਸਥਿਤੀ ਵਿਚ ਦੇਸ਼ 'ਚ ਸੀ.ਐਨ.ਜੀ. ਪੰਪ ਦੀ ਮੰਗ ਵਧ ਸਕਦੀ ਹੈ। ਇਸ ਮੌਕੇ ਦਾ ਲਾਭ ਲੈਣ ਲਈ ਤੁਸੀਂ ਵੀ ਆਪਣਾ ਸੀ.ਐਨ.ਜੀ. ਪੰਪ ਸ਼ੁਰੂ ਕਰ ਸਕਦੇ ਹੋ। ਸਰਕਾਰ ਅਗਲੇ ਕੁਝ ਸਾਲਾਂ ਵਿਚ ਦੇਸ਼ ਭਰ ਵਿਚ ਸੀ.ਐਨ.ਜੀ. ਪੰਪਾਂ ਲਈ ਲਗਭਗ 10,000 ਨਵੇਂ ਲਾਇਸੈਂਸ ਦੇਣ ਜਾ ਰਹੀ ਹੈ।
ਪੈਸਾ ਕਮਾਉਣ ਦੇ ਹਨ ਇਹ ਤਰੀਕੇ
ਸਭ ਤੋਂ ਪਹਿਲਾਂ ਸੀ.ਐਨ.ਜੀ. ਸਟੇਸ਼ਨ ਲਗਾਉਣ ਲਈ ਕੰਪਨੀਆਂ ਜ਼ਮੀਨ ਦੀ ਮੰਗ ਕਰਨ ਵਾਲੀਆਂ ਹਨ। ਅਜਿਹੇ 'ਚ ਤੁਸੀਂ ਕੰਪਨੀਆਂ ਨੂੰ ਜ਼ਮੀਨ ਕਿਰਾਏ 'ਤੇ ਦੇ ਕੇ ਕਮਾਈ ਕਰ ਸਕਦੇ ਹੋ। ਦੂਜਾ ਤਰੀਕਾ ਇਹ ਹੈ ਕਿ ਤੁਸੀਂ ਖੁਦ ਡੀਲਰਸ਼ਿਪ ਲੈ ਸਕਦੇ ਹੋ। ਕੰਪਨੀਆਂ ਇਸ ਲਈ ਸਾਂਝੇਦਾਰੀ ਕਰਦੀਆਂ ਹਨ। ਜਿਸ ਨੂੰ ਲੈਂਡਲਿੰਕ ਸੀ.ਐਨ.ਜੀ. ਸਟੇਸ਼ਨ ਨੀਤੀ ਕਿਹਾ ਜਾਂਦਾ ਹੈ। ਸਾਰੀਆਂ ਕੰਪਨੀਆਂ ਆਪਣੀ ਜ਼ਰੂਰਤ ਅਨੁਸਾਰ ਸਟੇਸ਼ਨ ਲਈ ਟੈਂਡਰ ਕੱਢਦੀਆਂ ਹਨ, ਜਿਸ ਵਿਚ ਸਥਾਨ ਸਮੇਤ ਹੋਰ ਜ਼ਰੂਰਤ ਦੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਹਨ। ਇਸ ਦੇ ਅਧਾਰ 'ਤੇ ਹੀ ਤੁਸੀਂ ਅਪਲਾਈ ਕਰ ਸਕਦੇ ਹੋ। ਟੈਂਡਰ ਲਈ ਇਨ੍ਹਾਂ ਕੰਪਨੀਆਂ ਦੀ ਵੈਬਸਾਈਟ 'ਤੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਨ੍ਹਾਂ ਲੋਕਾਂ ਨੂੰ ਮਿਲੇਗੀ ਛੋਟ
ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਨੇ ਹਾਲ ਹੀ ਵਿਚ ਕਿਹਾ ਹੈ ਕਿ ਛੋਟੇ ਸਟਾਰਟ-ਅਪਸ, ਵੱਡੀਆਂ ਤੇਲ ਅਤੇ ਮਾਰਕੀਟਿੰਗ ਕੰਪਨੀਆਂ ਨਾਲ ਸਾਂਝੇਦਾਰੀ ਕਰਕੇ ਰਿਲੈਕਸੇਸ਼ਨ ਪਾਲਸੀ ਤਹਿਤ ਛੋਟ ਪ੍ਰਾਪਤ ਕਰ ਸਕਦੇ ਹਨ। ਇਸ ਦੇ ਨਾਲ ਹੀ ਜੇ ਕੋਈ ਵਿਦੇਸ਼ੀ ਕੰਪਨੀ ਨਿਵੇਸ਼ ਕਰਨਾ ਚਾਹੁੰਦੀ ਹੈ ਤਾਂ ਉਹ ਨਿਵੇਸ਼ ਕਰ ਸਕਦੇ ਹਨ।
ਜੇ ਨਹੀਂ ਹੈ ਤੁਹਾਡੇ ਕੋਲ ਆਪਣੀ ਜ਼ਮੀਨ
ਜੇ ਜ਼ਮੀਨ ਤੁਹਾਡੀ ਆਪਣੀ ਨਹੀਂ ਹੈ, ਤਾਂ ਤੁਹਾਨੂੰ NOC ਅਰਥਾਤ ਜ਼ਮੀਨ ਦੇ ਮਾਲਕ ਕੋਲੋਂ 'ਕੋਈ ਇਤਰਾਜ਼ ਨਹੀਂ' ਸਰਟੀਫਿਕੇਟ ਲੈਣਾ ਹੋਵੇਗਾ। ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਦੀ ਜ਼ਮੀਨ ਲੈ ਕੇ ਵੀ ਸੀ. ਐਨ. ਜੀ. ਪੰਪ ਲਈ ਅਰਜ਼ੀ ਦੇ ਸਕਦੇ ਹੋ। ਇਸਦੇ ਲਈ ਤੁਹਾਨੂੰ ਇੱਕ ਐਨ.ਓ.ਸੀ. ਅਤੇ ਹਲਫੀਆ ਬਿਆਨ ਵੀ ਦੇਣਾ ਪਏਗਾ।
ਖੇਤਰ ਅਤੇ ਖਰਚੇ
ਸੀ ਐਨ ਜੀ ਪੰਪ ਖੋਲ੍ਹਣ ਦਾ ਖਰਚਾ ਇਲਾਕੇ ਅਤੇ ਵਿਅਕਤੀਗਤ ਕੰਪਨੀਆਂ 'ਤੇ ਨਿਰਭਰ ਕਰਦਾ ਹੈ। ਇਹ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਸ਼ਹਿਰ ਵਿਚ ਪੰਪ ਖੋਲ੍ਹਣਾ ਚਾਹੁੰਦੇ ਹੋ, ਹਾਈਵੇ 'ਤੇ ਜਾਂ ਕਿਤੇ ਹੋਰ। ਵਰਤਮਾਨ ਵਿਚ ਜੇ ਤੁਹਾਡੇ ਕੋਲ ਤੁਹਾਡੀ ਆਪਣੀ ਜ਼ਮੀਨ ਹੈ ਤਾਂ ਇਸ ਲਈ 50 ਲੱਖ ਰੁਪਏ ਤੱਕ ਦਾ ਖ਼ਰਚਾ ਆ ਸਕਦਾ ਹੈ। ਹਲਕੇ ਵਾਹਨ ਲਈ 700 ਵਰਗ ਵਰਗ ਮੀਟਰ ਜ਼ਮੀਨ ਹੋਣੀ ਚਾਹੀਦੀ ਹੈ, ਜਿਸਦੇ ਅੱਗੇ ਵਾਲੇ ਪਾਸੇ 25 ਮੀਟਰ ਏਰੀਆ ਹੋਣਾ ਚਾਹੀਦਾ ਹੈ। ਇਸੇ ਤਰ੍ਹਾਂ ਜੇ ਤੁਸੀਂ ਭਾਰੀ ਵਪਾਰਕ ਵਾਹਨਾਂ ਲਈ ਸੀ.ਐਨ.ਜੀ. ਪੰਪ ਖੋਲ੍ਹਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 1500-1600 ਵਰਗ ਮੀਟਰ ਦਾ ਪਲਾਟ ਹੋਣਾ ਚਾਹੀਦਾ ਹੈ, ਜਿਸ ਵਿਚ 50-60 ਮੀਟਰ ਅੱਗੇ ਵੱਲ ਖਾਲ੍ਹੀ ਏਰੀਆ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਇਕ ਮਹੀਨੇ ਵਿਚ 4000 ਰੁਪਏ ਸਸਤਾ ਹੋਇਆ ਸੋਨਾ, ਜਾਰੀ ਰਹਿ ਸਕਦੀ ਹੈ ਕੀਮਤਾਂ 'ਚ ਕਮੀ
ਸੀਐਨਜੀ ਪੰਪ ਡੀਲਰਸ਼ਿਪ ਕੰਪਨੀਆਂ
1. ਇੰਦਰਪ੍ਰਸਥ ਗੈਸ ਲਿਮਟਿਡ (ਆਈ.ਜੀ.ਐਲ.)
2. ਗੈਸ ਅਥਾਰਟੀ ਆਫ ਇੰਡੀਆ (ਗੇਲ)
3. ਹਿੰਦੂਸਤਾਨ ਪੈਟਰੋਲੀਅਮ ਕਾਰਪੋਰੇਸ਼ਨ (ਐਚ.ਪੀ.ਸੀ.ਐਲ.)
4. ਮਹਾਨਗਰ ਕੁਦਰਤੀ ਗੈਸ ਲਿਮਟਿਡ (ਐਮ ਐਨ ਜੀ ਐਲ)
5. ਮਹਾਰਾਸ਼ਟਰ ਕੁਦਰਤੀ ਗੈਸ ਲਿਮਟਿਡ (ਐਮ ਐਨ ਜੀ ਐਲ)
6. ਗੁਜਰਾਤ ਰਾਜ ਪੈਟਰੋਲੀਅਮ ਪ੍ਰਾਈਵੇਟ ਲਿਮਟਿਡ (ਜੀਐਸਪੀ)
ਇਹ ਵੀ ਪੜ੍ਹੋ: Happiest minds ਦੇ ਅਸ਼ੋਕ ਸੂਤਾ ਨੇ 77 ਸਾਲ ਦੀ ਉਮਰ ’ਚ ਮੁੜ ਕੀਤਾ ਕਮਾਲ
ਅਰਜ਼ੀ ਕਿਵੇਂ ਦੇਣੀ ਹੈ
ਤੁਸੀਂ ਡੀਲਰਸ਼ਿਪ ਦੀ ਪੇਸ਼ਕਸ਼ ਕਰ ਰਹੀ ਕਿਸੇ ਵੀ ਕੰਪਨੀ ਦੀ ਵੈਬਸਾਈਟ 'ਤੇ ਜਾ ਕੇ ਅਤੇ ਉਥੇ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਸੀ ਐਨ ਜੀ ਪੰਪ ਲਈ ਅਰਜ਼ੀ ਦੇ ਸਕਦੇ ਹੋ। ਪਰ ਬਿਨੈ ਕਰਨ ਲਈ ਬਿਨੈਕਾਰ ਕੋਲ ਘੱਟੋ-ਘੱਟ 10 ਵੀਂ ਦੀ ਡਿਗਰੀ ਹੋਣੀ ਚਾਹੀਦੀ ਹੈ। ਕੰਪਨੀਆਂ ਖੁਦ ਵੀ ਸਮੇਂ-ਸਮੇਂ 'ਤੇ ਇਸ਼ਤਿਹਾਰ ਦਿੰਦੀਆਂ ਰਹਿੰਦੀਆਂ ਹਨ।
ਇਹ ਵੀ ਪੜ੍ਹੋ: ਦੋ-ਪਹੀਆ ਵਾਹਨ ਚਲਾਉਣ ਵਾਲਿਆਂ ਲਈ ਜਾਰੀ ਹੋਏ ਦਿਸ਼ਾ-ਨਿਰਦੇਸ਼, ਯਾਤਰੀਆਂ ਦੀ ਸੁਰੱਖਿਆ ਹੈ ਮੁੱਖ ਉਦੇਸ਼