ਤੁਸੀਂ ਵੀ ਖਰੀਦਣਾ ਚਾਹੁੰਦੇ ਹੋ ਏਸੀ, ਤਾਂ ਇਹ ਹੈ ਖੁਸ਼ਖਬਰੀ!

04/26/2017 7:38:24 AM

ਨਵੀਂ ਦਿੱਲੀ— ਜਲਦ ਹੀ ਤੁਸੀਂ ਘੱਟ ਬਿਜਲੀ ਖਪਤ ਵਾਲਾ ਏਸੀ ਲਗਵਾ ਸਕੋਗੇ। ਐੱਲ. ਈ. ਡੀ. ਦੀ ਤਰਜ ''ਤੇ ਕੇਂਦਰ ਸਰਕਾਰ ਹੁਣ ਬਿਜਲੀ ਬਚਾਉਣ ਲਈ ਊਰਜਾ ਬਚਤ ਏਅਰ ਕੰਡੀਸ਼ਨਰ (ਏਸੀ) ਵੇਚਣ ਦੀ ਤਿਆਰੀ ਕਰ ਰਹੀ ਹੈ। ਇਨ੍ਹਾਂ ਦੀ ਕੀਮਤ ਜ਼ਿਆਦਾ ਹੋਣ ਕਾਰਨ ਇਹ ਏਸੀ ਕਿਸ਼ਤਾਂ ''ਤੇ ਦਿੱਤੇ ਜਾਣਗੇ। ਬਿਜਲੀ ਕੰਪਨੀਆਂ ਨਾਲ ਮਿਲ ਕੇ ਈ. ਈ. ਐੱਸ. ਐੱਲ. ਨੇ ਤਕਰੀਬਨ 1 ਲੱਖ ਏਸੀ ਖਰੀਦੇ ਹਨ ਪਰ ਅਜੇ ਕੀਮਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਏਸੀ ਨੂੰ ਸਰਕਾਰੀ ਬਿਲਡਿੰਗਾਂ ਅਤੇ ਏ. ਟੀ. ਐੱਮ. ਕਮਰਿਆਂ ''ਚ ਹੀ ਲਗਾਇਆ ਜਾ ਰਿਹਾ ਹੈ। 

ਈ. ਈ. ਐੱਸ. ਐੱਲ. ਨੂੰ ਉਮੀਦ ਹੈ ਕਿ ਅਗਲੀ ਖੇਪ ''ਚ ਇਨ੍ਹਾਂ ਏਸੀ ਦੀ ਕੀਮਤ ਘੱਟ ਹੋਵੇਗੀ ਅਤੇ ਇਨ੍ਹਾਂ ਨੂੰ ਆਮ ਜਨਤਾ ਵਿਚਕਾਰ ਲਾਂਚ ਕੀਤਾ ਜਾਵੇਗਾ। ''ਐਨਰਜੀ ਐਫੀਸ਼ੀਐਂਸੀ ਸਰਵਿਸਿਜ਼ ਲਿਮਟਿਡ'' (ਈ. ਈ. ਐੱਸ. ਐੱਲ.) ਦੇ ਪ੍ਰਬੰਧਕ ਨਿਰਦੇਸ਼ਕ ਸੌਰਵ ਕੁਮਾਰ ਦੀ ਮੰਨੀਏ ਤਾਂ ਊਰਜਾ ਬਚਤ ਕਰਨ ਵਾਲੇ ਏਸੀ ਦਾ ਬਾਜ਼ਾਰ ਬਹੁਤ ਘੱਟ ਹੈ ਅਤੇ ਜਿਹੜੇ ਫਾਈਵ ਸਟਾਰ ਏਸੀ ਮੌਜੂਦ ਹਨ, ਉਨ੍ਹਾਂ ਦੀ ਰੇਟਿੰਗ 3.7 ਹੈ, ਜਦੋਂਕਿ ਉਹ ਚਾਹੁੰਦੇ ਹਨ ਕਿ 5.3 ਰੇਟਿੰਗ ਦੇ ਏਸੀ ਹੀ ਦੇਸ਼ ''ਚ ਲਾਏ ਜਾਣ। ਇਹ ਏਸੀ 40 ਫੀਸਦੀ ਬਿਜਲੀ ਬਚਾਉਂਦੇ ਹਨ। ਅਜੇ ਇਸ ਤਰ੍ਹਾਂ ਦੇ ਏਸੀ ਦੀ ਕੀਮਤ 50 ਹਜ਼ਾਰ ਤੋਂ 60 ਹਜ਼ਾਰ ਰੁਪਏ ਵਿਚਕਾਰ ਹੈ। ਕੁਮਾਰ ਨੇ ਕਿਹਾ ਕਿ ਸਤੰਬਰ ਤਕ ਇਨ੍ਹਾਂ ਏਸੀ ਦੀ ਸਪਲਾਈ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਜਿੰਨੇ ਜ਼ਿਆਦਾ ਇਹ ਏਸੀ ਖਰੀਦੇ ਜਾਣਗੇ, ਕੀਮਤ ਓਨੀ ਹੀ ਘੱਟ ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦੇਸ਼ ''ਚ ਐੱਲ. ਈ. ਡੀ. ਬਲਬ ਲਈ ਮੁਹਿੰਮ ਚਲਾਈ ਗਈ ਸੀ, ਜੋ ਕਿ ਬਿਜਲੀ ਬਚਾਉਣ ''ਚ ਜ਼ਿਆਦਾ ਮਦਦ ਕਰਦੇ ਹਨ। ਇਨ੍ਹਾਂ ਬਲਬਾਂ ਦੀ ਕੀਮਤ ਵੀ ਹੁਣ ਹੇਠਾਂ ਆ ਗਈ ਹੈ।


Related News