ਯੈੱਸ ਬੈਂਕ ਨੇ ਕੀਆ ਮੋਟਰਸ ਨਾਲ ਮਿਲਾਇਆ ਹੱਥ
Friday, Jan 11, 2019 - 05:29 PM (IST)

ਨਵੀਂ ਦਿੱਲੀ— ਨਿੱਜੀ ਖੇਤਰ ਦੀ ਯੈੱਸ ਬੈਂਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿੱਤੀ ਅਤੇ ਬੈਂਕਿੰਗ ਸੇਵਾਵਾਂ ਲਈ ਉਸ ਨੇ ਕੀਆ ਮੋਟਰ ਦੇ ਨਾਲ ਇਕ ਸਮਝੌਤਾ ਕੀਤਾ ਹੈ। ਦੋਵਾਂ ਕੰਪਨੀਆਂ ਦੇ ਵਿਚਾਲੇ ਇਕ ਸਮਝੌਤਾ ਯੈੱਸ ਬੈਂਕ ਕੀਆ ਕਾਰ ਦੇ ਡੀਲਰਾਂ ਨੂੰ ਲੋਨ, ਨਕਦੀ ਕਰਜ਼ ਅਤੇ ਹੋਰ ਤਰੀਕਿਆਂ ਨਾਲ ਵਿੱਤੀ ਅਤੇ ਬੈਂਕਿੰਗ ਮਦਦ ਉਪਲੱਬਧ ਕਰਵਾਏਗਾ। ਯੈੱਸ ਬੈਂਕ ਕੰਪਨੀ ਦੀ ਕਾਰ ਖਰੀਦਣ ਵਾਲਿਆਂ ਨੂੰ ਵੀ ਲੋਨ ਉਪਲੱਬਧ ਕਰਵਾਏਗਾ। ਕੀਆ ਮੋਟਰਸ ਅਤੇ ਐੱਸ.ਯੂ.ਵੀ. ਦੇ ਨਾਲ 2019 ਦੀ ਦੂਜੀ ਤਿਮਾਹੀ 'ਚ ਭਾਰਤੀ ਬਾਜ਼ਾਰ 'ਚ ਕਦਮ ਰੱਖੇਗੀ। ਇਸ ਤੋਂ ਇਲਾਵਾ ਯੈੱਸ ਬੈਂਕ ਕੀਆ ਮੋਟਰਸ ਇੰਡੀਆ ਦੇ ਲਈ ਵਿਸ਼ੇਸ਼ ਤੌਰ 'ਤੇ ਡਿਜੀਟਲ ਮਾਰਕਟਿੰਗ ਸਮਾਧਾਨ ਵੀ ਪੇਸ਼ ਕਰੇਗੀ।