ਯੈੱਸ ਬੈਂਕ ਗਾਹਕਾਂ ਲਈ ਵੱਡੀ ਖੁਸ਼ਖਬਰੀ, ਇਸ ਦਿਨ ਹਟ ਸਕਦੀ ਹੈ ਪਾਬੰਦੀ

03/09/2020 4:09:54 PM

ਨਵੀਂ ਦਿੱਲੀ— ਯੈੱਸ ਬੈਂਕ ਖਾਤਾਧਾਰਕਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਰਿਪੋਰਟਾਂ ਮੁਤਾਬਕ, ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) 50,000 ਰੁਪਏ ਕਢਵਾਉਣ ਦੀ ਲਾਈ ਲਿਮਟ ਨੂੰ ਖਤਮ ਕਰ ਸਕਦਾ ਹੈ। ਯੈੱਸ ਬੈਂਕ ਗਾਹਕ ਫਿਲਹਾਲ ਕਿਸੇ ਵੀ ਏ. ਟੀ. ਐੱਮ. 'ਚੋਂ ਇਸ ਲਿਮਟ ਤੱਕ ਪੈਸੇ ਕਢਵਾ ਸਕਦੇ ਹਨ। ਉੱਥੇ ਹੀ, 50 ਹਜ਼ਾਰ ਰੁਪਏ ਤੋਂ ਵੱਧ ਕਢਵਾਉਣ ਲਈ ਉਨ੍ਹਾਂ ਨੂੰ ਬਰਾਂਚ 'ਚ ਹੀ ਜਾਣਾ ਪੈ ਰਿਹਾ ਹੈ, ਜਿਸ ਲਈ ਗਾਹਕਾਂ ਨੂੰ ਲੰਮੀਆਂ-ਲੰਮੀਆਂ ਕਤਾਰਾਂ 'ਚ ਲੱਗਣਾ ਪੈ ਰਿਹਾ ਹੈ ਤੇ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ।

 

ਹੁਣ ਖਬਰਾਂ ਹਨ ਕਿ ਭਾਰਤੀ ਰਿਜ਼ਰਵ ਬੈਂਕ ਜਲਦ ਹੀ ਪੈਸੇ ਕਢਵਾਉਣ 'ਤੇ ਲੱਗੀ ਰੋਕ ਨੂੰ ਹਟਾ ਸਕਦਾ ਹੈ। ਆਰ. ਬੀ. ਆਈ. ਨੇ ਯੈੱਸ ਬੈਂਕ ਦੇ ਜਮ੍ਹਾ ਕਰਤਾਵਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ ਹੈ ਕਿ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਗਾਹਕਾਂ ਦੇ ਹਿੱਤ ਨੂੰ ਧਿਆਨ 'ਚ ਰੱਖਦੇ ਹੋਏ ਲਿਆ ਜਾਵੇਗਾ।

11 ਦਿਨ ਪਹਿਲਾਂ ਹੀ ਹਟਾਈ ਜਾ ਸਕਦੀ ਹੈ ਪਾਬੰਦੀ
ਯੈੱਸ ਬੈਂਕ ਦਾ ਕੰਟਰੋਲ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦੇ ਹੱਥਾਂ 'ਚ ਆਉਣ ਨਾਲ ਯੈੱਸ ਬੈਂਕ ਨਾਲ ਜੁੜੀ ਚਿੰਤਾ ਘੱਟ ਹੋ ਗਈ ਹੈ। ਇਸ ਲਈ ਮੰਨਣਾ ਹੈ ਕਿ ਪੈਸੇ ਕਢਵਾਉਣ 'ਤੇ ਰੋਕ ਨਾਲ ਨਾਕਾਰਾਤਮਕ ਅਸਰ ਪੈ ਸਕਦਾ ਹੈ, ਲਿਹਾਜਾ ਇਸ ਰੋਕ ਨੂੰ ਜਲਦ ਹੀ ਹਟਾਇਆ ਜਾ ਸਕਦਾ ਹੈ ਤਾਂ ਕਿ ਗਾਹਕਾਂ ਦਾ ਭਰੋਸਾ ਬੈਂਕ 'ਚ ਬਣਿਆ ਰਹੇ। ਕਿਹਾ ਜਾ ਰਿਹਾ ਹੈ ਕਿ ਆਰ. ਬੀ. ਆਈ. 16 ਮਾਰਚ ਨੂੰ ਹੀ ਪੈਸੇ ਕਢਵਾਉਣ ਦੀ ਲਿਮਟ ਖਤਮ ਕਰਨ ਦਾ ਵਿਚਾਰ ਕਰ ਰਿਹਾ ਸੀ ਪਰ ਯੈੱਸ ਬੈਂਕ ਦੇ ਏ. ਟੀ.-1 ਬਾਂਡ ਹੋਲਡਰ ਸੁਪਰੀਮ ਕੋਰਟ ਜਾ ਰਹੇ ਹਨ। ਅਜਿਹੇ 'ਚ ਇਸ ਗੱਲ ਦੀ ਪੂਰੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਮਾਮਲਾ ਇਕ ਹਫਤੇ ਤੱਕ ਖਿੱਚ ਸਕਦਾ ਹੈ।

ਇਸ ਲਈ ਯੈੱਸ ਬੈਂਕ 'ਚੋਂ 50 ਹਜ਼ਾਰ ਰੁਪਏ ਕਢਵਾਉਣ ਦੀ ਲਾਈ ਗਈ ਲਿਮਟ ਨਿਰਾਧਰਤ ਪਾਬੰਦੀ ਤੋਂ 11 ਦਿਨ ਪਹਿਲਾਂ 23 ਮਾਰਚ ਨੂੰ ਹਟਾਈ ਜਾ ਸਕਦੀ ਹੈ। ਦੱਸ ਦੇਈਏ ਕਿ ਯੈੱਸ ਬੈਂਕ 'ਤੇ 3 ਅਪ੍ਰੈਲ ਤੱਕ ਦੀ ਪਾਬੰਦੀ ਲਗਾਈ ਗਈ ਹੈ। ਯੈੱਸ ਬੈਂਕ ਦੀ ਪੁਨਰਗਠਨ ਯੋਜਨਾ ਤਹਿਤ ਭਾਰਤੀ ਸਟੇਟ ਬੈਂਕ ਇਸ ਸੰਕਟਗ੍ਰਸਤ ਬੈਂਕ 'ਚ 49 ਫੀਸਦੀ ਹਿੱਸੇਦਾਰੀ ਲਵੇਗਾ। ਮੌਜੂਦਾ ਸਮੇਂ ਗਾਹਕ ਮੈਡੀਕਲ ਐਮਰਜੈਂਸੀ, ਪੜ੍ਹਾਈ ਦੀ ਫੀਸ ਜਾਂ ਘਰ 'ਚ ਵਿਆਹ ਹੋਣ 'ਤੇ 5 ਲੱਖ ਰੁਪਏ ਕਢਵਾ ਸਕਦੇ ਹਨ, ਜਿਸ ਲਈ ਬੈਂਕ 'ਚ ਲਿਖ ਕੇ ਦੇਣਾ ਹੋਵੇਗਾ।

ਇਹ ਵੀ ਪੜ੍ਹੋ ►ਬਾਜ਼ਾਰ 'ਚ ਭੂਚਾਲ, ਤੇਲ ਦਾ ਰੇਟ 30 ਫੀਸਦੀ ਡਿੱਗਾਇਟਲੀ 'ਚ ਵਿਆਹਾਂ ਅਤੇ ਸਸਕਾਰ 'ਤੇ ਲੱਗੀ ਰੋਕ ►LPG ਲਈ ਮਿਲਣ ਵਾਲੀ ਹੈ ਵੱਡੀ ਸੌਗਾਤਜਿਓ, BSNL ਦੀ ਕਾਲਰ ਟਿਊਨ ’ਚ ‘ਕੋਰੋਨਾ’ ਬੈਂਕ ਡੁੱਬਾ ਤਾਂ ਸਿਰਫ ਇੰਨਾ ਹੀ ਦੇ ਸਕਦੀ ਹੈ ਸਰਕਾਰ, ਜਾਣੋ ਨਿਯਮ ►ਵਿਦੇਸ਼ ਪੜ੍ਹਨ ਜਾਣਾ ਹੋਣ ਜਾ ਰਿਹੈ ਮਹਿੰਗਾ ►ਇੰਡੀਗੋ ਨੇ 'ਮਾਫ' ਕੀਤਾ ਇਹ ਚਾਰਜ ►ਜਿਓ ਦੇ ਰਿਹੈ 350GB ਡਾਟਾ, ਸਾਲ ਨਹੀਂ ਕਰਾਉਣਾ ਪਵੇਗਾ ਹੋਰ ਰੀਚਾਰਜ


Related News