ਯੈੱਸ ਬੈਂਕ ''ਤੇ ਸ਼ਾਮ ਤੋਂ ਹਟੇਗੀ ਪਾਬੰਦੀ, ਕਢਾ ਸਕੋਗੇ ''ਜਿੰਨਾ'' ਚਾਹੋ ਕੈਸ਼

03/18/2020 3:35:29 PM

ਨਵੀਂ ਦਿੱਲੀ— ਯੈੱਸ ਬੈਂਕ 'ਤੇ ਲੱਗੀ ਪਾਬੰਦੀ ਬੁੱਧਵਾਰ ਸ਼ਾਮ 6 ਵਜੇ ਤੋਂ ਸਮਾਪਤ ਹੋ ਜਾਵੇਗੀ। ਗਾਹਕ ਪਹਿਲਾਂ ਦੀ ਤਰ੍ਹਾਂ ਮੋਬਾਇਲ, ਇੰਟਰਨੈੱਟ ਬੈਂਕਿੰਗ ਤੇ ਏ. ਟੀ. ਐੱਮ. ਟ੍ਰਾਂਜੈਕਸ਼ਨ ਕਰ ਸਕਣਗੇ। ਭਾਰਤੀ ਰਿਜ਼ਰਵ ਨੇ ਯੈੱਸ ਬੈਂਕ 'ਤੇ 3 ਅਪ੍ਰੈਲ ਤੱਕ ਲਈ ਪਾਬੰਦੀ ਲਾਈ ਸੀ, ਜੋ ਇਸ ਤੋਂ ਕਾਫੀ ਦਿਨ ਪਹਿਲਾਂ 18 ਮਾਰਚ ਨੂੰ ਹਟਾਈ ਜਾ ਰਹੀ ਹੈ। ਵੀਰਵਾਰ ਤੋਂ ਗਾਹਕ ਯੈੱਸ ਬੈਂਕ ਦੀ ਕਿਸੇ ਵੀ ਸ਼ਾਖਾ 'ਚ ਜਾ ਕੇ ਸੇਵਾਵਾਂ ਦਾ ਪਹਿਲਾਂ ਦੀ ਤਰ੍ਹਾਂ ਇਸਤੇਮਾਲ ਕਰ ਸਕਣਗੇ।

ਇਹ ਵੀ ਪੜ੍ਹੋ  ► ਸਰੀਰ 'ਚ ਇੱਦਾਂ ਤਬਾਹੀ ਮਚਾ ਰਿਹੈ ਕੋਰੋਨਾ, ਇਨ੍ਹਾਂ ਨੂੰ ਸਭ ਤੋਂ ਵੱਧ ਖਤਰਾ ► ਲੋਕਾਂ ਨੂੰ ਵੱਡਾ ਝਟਕਾ ! 80 ਤੋਂ ਵੱਧ ਟਰੇਨਾਂ ਰੱਦ, ਇਹ ਟਿਕਟ ਵੀ ਹੋਈ ਮਹਿੰਗੀ

ਯੈੱਸ ਬੈਂਕ ਨੂੰ ਉਭਾਰਨ ਲਈ ਐੱਸ. ਬੀ. ਆਈ. ਨੇ ਇਸ 'ਚ 49 ਫੀਸਦੀ ਹਿੱਸੇਦਾਰੀ ਲਈ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੋਂ ਇਲਾਵਾ ਨਿੱਜੀ ਖੇਤਰ ਦੇ ਆਈ. ਸੀ. ਆਈ. ਸੀ. ਆਈ. ਬੈਂਕ ਨੇ ਵੀ ਇਸ 'ਚ ਨਿਵੇਸ਼ ਕੀਤਾ ਹੈ। ਆਈ. ਸੀ. ਆਈ. ਸੀ. ਆਈ. ਬੈਂਕ ਨੇ ਯੈੱਸ ਬੈਂਕ 'ਚ 10 ਰੁਪਏ ਪ੍ਰਤੀ ਸ਼ੇਅਰ ਦੀ ਦਰ ਨਾਲ 1,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ, ਇਸ ਨਾਲ ਆਈ. ਸੀ. ਆਈ. ਸੀ. ਆਈ. ਬੈਂਕ ਦੀ ਯੈੱਸ ਬੈਂਕ 'ਚ 5 ਫੀਸਦੀ ਹਿੱਸੇਦਾਰੀ ਹੋ ਜਾਵੇਗੀ। ਉੱਥੇ ਹੀ, ਐਕਸਿਸ ਤੇ ਹੋਰ ਬੈਂਕਾਂ ਨੇ ਵੀ ਯੈੱਸ ਬੈਂਕ 'ਚ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ।
ਯੈੱਸ ਬੈਂਕ ਦੇ ਨਾਮਜ਼ਦ ਮੁੱਖ ਕਾਰਜਪਾਲਕ ਅਧਿਕਾਰੀ ਪ੍ਰਸ਼ਾਂਤ ਕੁਮਾਰ ਮੁਤਾਬਕ ਨਕਦੀ ਦੇ ਮੋਰਚੇ 'ਤੇ ਕੋਈ ਸਮੱਸਿਆ ਨਹੀਂ ਹੈ ਅਤੇ ਬੈਂਕ ਦਾ ਪੂਰਾ ਕੰਮਕਾਜ ਬੁੱਧਵਾਰ ਦੀ ਸ਼ਾਮ ਤੋਂ ਬਹਾਲ ਹੋ ਜਾਵੇਗਾ। ਰਿਜ਼ਰਵ ਬੈਂਕ ਨੇ 5 ਮਾਰਚ ਨੂੰ ਯੈੱਸ ਬੈਂਕ 'ਤੇ ਪਾਬੰਦੀ ਲਾਈ ਸੀ, ਜਿਸ ਤਹਿਤ ਗਾਹਕਾਂ ਨੂੰ ਸਿਰਫ 50 ਹਜ਼ਾਰ ਰੁਪਏ ਹੀ ਕਢਵਾਉਣ ਦੀ ਇਜਾਜ਼ਤ ਦਿੱਤੀ ਗਈ ਸੀ। ਜ਼ਿਕਰਯੋਗ ਹੈ ਕਿ ਦੇਸ਼ ਭਰ 'ਚ ਯੈੱਸ ਬੈਂਕ ਦੀਆਂ ਹਜ਼ਾਰ ਤੋਂ ਵੱਧ 1,132 ਸ਼ਾਖਾਵਾਂ ਹਨ। ਇਹ ਦੇਸ਼ ਦਾ ਚੌਥਾ ਸਭ ਤੋਂ ਵੱਡਾ ਨਿੱਜੀ ਬੈਂਕ ਹੈ।

ਇਹ ਵੀ ਪੜ੍ਹੋ  ► ਵਿਦੇਸ਼ ਜਾਣਾ ਹੋ ਰਿਹੈ 'ਔਖਾ', ਗ੍ਰਾਊਂਡ ਹੋ ਰਹੇ ਜਹਾਜ਼, ਇਹ ਵੀ ਉਡਾਣਾਂ ਰੱਦ ► ਯੂਰਪ ਨੇ ਲਾਈ ਪਾਬੰਦੀ, ਇਸ 'ਵੀਜ਼ਾ' 'ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ 'ਚ ਹਾਲੀਡੇ


Related News