Year Ender 2022 : ਦੇਸ਼ ਦੇ ਵੱਡੇ ਕਾਰੋਬਾਰੀ ਫ਼ੈਸਲੇ , ਜਿਨ੍ਹਾਂ ਕਾਰਨ ਬਦਲੀ ਦੇਸ਼ ਦੀ ਨੁਹਾਰ

12/31/2022 12:03:26 PM

ਨਵੀਂ ਦਿੱਲੀ - ਸਾਲ 2022 ਵਿਚ ਦੇਸ਼ ਦੇ ਵੱਡੇ ਕਾਰੋਬਾਰੀ ਫ਼ੈਸਲੇ ਲਏ ਗਏ ਜਿਨ੍ਹਾਂ ਕਾਰਨ ਦੇਸ਼ ਵਿਚ ਵੱਡੇ ਬਦਲਾਅ ਦੇਖਣ ਨੂੰ ਮਿਲੇ ਹਨ। ਆਓ ਜਾਣਦੇ ਹਾਂ ਉਨ੍ਹਾਂ ਫ਼ੈਸਲਿਆਂ ਬਾਰੇ...

ਟਾਟਾ ਨੇ ਖਰੀਦਿਆ ਏਅਰ ਇੰਡੀਆ

2022 ’ਚ ਟਾਟਾ ਸਮੂਹ ਨੇ ਜਨਤਕ ਖੇਤਰ ਦੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ 18 ਹਜ਼ਾਰ ਕਰੋੜ ’ਚ ਖਰੀਦਿਆ। ਏਅਰ ਇੰਡੀਆ ਦੀ ਸ਼ੁਰੂਆਤ ਤਾਂ ਟਾਟਾ ਗਰੁੱਪ ਨੇ ਹੀ ਕੀਤੀ ਸੀ ਪਰ 1953 ’ਚ ਇਹ ਕੰਪਨੀ ਭਾਰਤ ਸਰਕਾਰ ਕੋਲ ਚਲੀ ਗਈ ਅਤੇ ਹੁਣ ਇਕ ਵਾਰ ਫਿਰ ਟਾਟਾ ਗਰੁੱਪ ਨੇ ਸਰਕਾਰ ਤੋਂ ਇਹ ਕੰਪਨੀ ਨੂੰ ਖਰੀਦ ਲਿਆ ਹੈ।

ਰੁਪਇਆ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚਿਆ

2022 ਭਾਰਤੀ ਕਰੰਸੀ ਲਈ ਗਿਰਾਵਟ ਵਾਲਾ ਸਾਲ ਰਿਹਾ। 20 ਅਕਤੂਬਰ ਨੂੰ 1 ਰੁਪਏ ਦੀ ਕੀਮਤ ਡਾਲਰ ਦੇ ਮੁਕਾਬਲੇ ਡਿੱਗ ਕੇ 83.075 ਪੈਸੇ ਪਹੁੰਚ ਗਈ। ਇਸ ਸਾਲ ਰੁਪਇਆ 11 ਫੀਸਦੀ ਕਮਜ਼ੋਰ ਹੋਇਆ ਹੈ। ਹਾਲਾਂਕਿ ਡਾਲਰ ਦੀ ਮਜ਼ਬੂਤੀ ਹੋਣ ਕਾਰਨ ਬ੍ਰਿਟਿਸ਼ ਪੌਂਡ ਅਤੇ ਯੂਰੋ ’ਚ ਵੀ ਰੁਪਏ ਦੇ ਮੁਕਾਬਲੇ ਵੱਡੀ ਗਿਰਾਵਟ ਦੇਖੀ ਗਈ ਹੈ।

ਇਹ ਵੀ ਪੜ੍ਹੋ : ਕ੍ਰਿਪਟੋ ਨਿਵੇਸ਼ਕਾਂ ਲਈ ਬੁਰਾ ਸੁਪਨਾ ਸਾਬਤ ਹੋਇਆ ਸਾਲ 2022, ਬਿਟਕੁਆਇਨ 61 ਫ਼ੀਸਦੀ ਟੁੱਟਿਆ

ਆਰ. ਬੀ. ਆਈ. ਨੇ ਜਾਰੀ ਕੀਤਾ ਡਿਜੀਟਲ ਰੁਪਇਆ

ਰਿਜ਼ਰਵ ਬੈਂਕ ਆਫ ਇੰਡੀਆ ਨੇ 1 ਦਸੰਬਰ ਨੂੰ ਡਿਜੀਟਲ ਰੁਪਇਆ ਨਾਮਕ ਵਰਚੁਅਲ ਕਰੰਸੀ ਲਾਂਚ ਕੀਤੀ। ਇਸ ਨੂੰ ਫਿਲਹਾਲ ਮੁੰਬਈ, ਦਿੱਲੀ, ਬੈਂਗਲੁਰੂ ਅਤੇ ਭੁਵਨੇਸ਼ਵਰ ’ਚ ਪਾਇਲਟ ਪ੍ਰਾਜੈਕਟ ਦੇ ਤੌਰ ’ਤੇ ਲਾਂਚ ਕੀਤਾ ਗਿਆ ਹੈ।

ਸਾਲ ਦਾ ਸਭ ਤੋਂ ਵੱਡਾ ਰਲੇਵਾਂ ਐੱਚ. ਡੀ. ਐੱਫ. ਸੀ.

ਐੱਚ. ਡੀ. ਐੱਫ. ਸੀ. ਬੈਂਕ ਅਤੇ ਐੱਚ. ਡੀ. ਐੱਫ. ਸੀ. ਹਾਊਸਿੰਗ ਫਾਈਨਾਂਸ ਦਾ ਰਲੇਵਾਂ 2022 ਦਾ ਸਭ ਤੋਂ ਵੱਡਾ ਰਲੇਵਾਂ ਸੀ। ਇਸ ਰਲੇਵੇਂ ਨੂੰ ਆਰ. ਬੀ. ਆਈ. ਅਤੇ ਬਾਂਬੇ ਸਟਾਕ ਐਕਸਚੇਂਜ ਦੀ ਸਹਿਮਤੀ ਮਿਲ ਚੁੱਕੀ ਹੈ ਅਤੇ ਆਉਣ ਵਾਲੇ ਸਾਲ ’ਚ ਇਹ ਪੂਰੀ ਤਰ੍ਹਾਂ ਸੰਪੰਨ ਹੋ ਸਕਦਾ ਹੈ। ਦੋਵਾਂ ਕੰਪਨੀਆਂ ਦੇ ਰਲੇਵੇਂ ਤੋਂ ਬਾਅਦ, ਐੱਚ. ਡੀ. ਐੱਫ. ਸੀ. ਰਿਲਾਇੰਸ ਅਤੇ ਟੀ. ਡੀ. ਐੱਸ. ਤੋਂ ਬਾਅਦ ਤੀਜੀ ਸਭ ਤੋਂ ਵੱਡੀ ਕੰਪਨੀ ਬਣ ਜਾਵੇਗੀ।

ਇਹ ਵੀ ਪੜ੍ਹੋ : ਨਵੇਂ ਸਾਲ 2023 'ਚ ਹੋਣ ਜਾ ਰਹੇ ਹਨ ਕਈ ਵੱਡੇ ਬਦਲਾਅ! ਤੁਹਾਡੀ ਜੇਬ ਨੂੰ ਕਰਨਗੇ ਪ੍ਰਭਾਵਿਤ

ਬਾਜ਼ਾਰ ਨੇ ਲਗਾਇਆ ਆਲ ਟਾਈਮ ਹਾਈ

ਸਾਲ ਦੇ ਆਖਰੀ ਮਹੀਨੇ ’ਚ ਭਾਰਤੀ ਸ਼ੇਅਰ ਬਾਜ਼ਾਰ ਨੇ ਆਪਣਾ ਪੁਰਾਣਾ ਰਿਕਾਰਡ ਤੋੜਦੇ ਹੋਏ ਸਭ ਤੋਂ ਉੱਚੇ ਪੱਧਰ ਨੂੰ ਛੂਹ ਲਿਆ ਹੈ। 1 ਦਸੰਬਰ ਨੂੰ ਸੈਂਸੈਕਸ 63583 ’ਤੇ ਪਹੁੰਚਿਆ। ਨਿਫਟੀ ਨੇ ਵੀ 1 ਦਸੰਬਰ ਨੂੰ 18812 ਦਾ ਆਪਣਾ ਨਵਾਂ ਹਾਈ ਬਣਾਇਆ। ਇਸ ਤੋਂ ਪਹਿਲਾਂ ਨਿਫਟੀ ਦਾ ਆਲ ਟਾਈਮ ਹਾਈ ਪਿਛਲੇ ਸਾਲ 18602 ਸੀ।

ਆਕਾਸ਼ ਅੰਬਾਨੀ ਸੰਭਾਲਣਗੇ ‘ਜੀਓ’

ਦੇਸ਼ ਦੇ ਸਭ ਤੋਂ ਵੱਡੇ ਕਾਰੋਬਾਰੀ ਘਰਾਣੇ ਅਨਿਲ ਅੰਬਾਨੀ ਗਰੁੱਪ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਰਿਲਾਇੰਸ ਜੀਓ ਦੀ ਜ਼ਿੰਮੇਵਾਰੀ ਆਪਣੇ ਬੇਟੇ ਆਕਾਸ਼ ਅੰਬਾਨੀ ਨੂੰ ਸੌਂਪ ਦਿੱਤੀ, ਜਦੋਂਕਿ ਛੋਟੇ ਬੇਟੇ ਅਨੰਤ ਨਿਊ ਐਨਰਜੀ ਤੇ ਬੇਟੀ ਈਸ਼ਾ ਅੰਬਾਨੀ ਰਿਟੇਲ ਕਾਰੋਬਾਰ ਦੀ ਜ਼ਿੰਮੇਵਾਰੀ ਸੰਭਾਲੇਗੀ।

2022 ਦਾ ਸਭ ਤੋਂ ਵੱਡਾ ਸੌਦਾ, ਮਸਕ ਨੇ ਖਰੀਦਿਆ ਟਵਿੱਟਰ

ਸਲਾ ਦੇ ਸੀ. ਈ. ਓ. ਐਲਨ ਮਸਕ ਨੇ 28 ਅਕਤੂਬਰ ਨੂੰ 44 ਅਰਬ ਡਾਲਰ ’ਚ ਟਵਿੱਟਰ ਨੂੰ ਖਰੀਦਿਆ ਅਤੇ ਕੰਪਨੀ ਦੇ ਸੀ. ਈ. ਓ. ਪਰਾਗ ਅਗਰਵਾਲ ਸਮੇਤ ਕਰੀਬ 7500 ਲੋਕਾਂ ਨੂੰ ਨੌਕਰੀ ਤੋਂ ਕੱਢਿਆ ਗਿਆ। ਟਵਿੱਟਰ ’ਤੇ ਬਲੂ ਟਿੱਕ ਲਗਾਉਣ ਲਈ ਹੁਣ 8 ਡਾਲਰ ਪ੍ਰਤੀ ਮਹੀਨਾ ਚਾਰਜ ਦੇਣਾ ਪਵੇਗਾ।

ਇਹ ਵੀ ਪੜ੍ਹੋ : ਹੁਣ ਚਾਕਲੇਟ ਵੀ ਵੇਚੇਗੀ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ, ਇਸ ਕੰਪਨੀ 'ਚ ਖ਼ਰੀਦੀ 51 ਫੀਸਦੀ ਹਿੱਸੇਦਾਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ। 


Harinder Kaur

Content Editor

Related News